ਪਿੰਡ ਲੋਪੋ ਵਿਖੇ ਤਕਰੀਬਨ 54 ਫੀਸਦੀ ਵੋਟਾਂ ਹੋਈਆਂ ਪੋਲ
ਲੋਪੋਂ, 19 ਸਤੰਬਰ(ਅਰਮੇਜ਼ ਸਿੰਘ ਧਾਲੀਵਾਲ): ਪਿੰਡ ਪਿੰਡ ਲੋਪੋ ਵਿਖੇ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਪੈ ਰਹੀਆਂ ਵੋਟਾਂ ’ਚ ਵੋਟਰਾਂ ਨੇ ਆਪਣੀ ਸੂਝ-ਬੂਝ ਅਤੇ ਅਮਨ ਸ਼ਾਂਤੀ ਨਾਲ ਆਪਣੇ ਅਧਿਕਾਰ ਆਪਣੀ ਵੋਟ ਦਾ ਇਸਤੇਮਾਲ ਕਰ ਕੇ ਮਤਦਾਨ ਕੀਤਾ। ਵੋਟਰਾਂ ’ਚ ਵੋਟਾਂ ਪਾਉਣ ਦਾ ਕੋਈ ਜਿਆਦਾ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ।
ਕੇਵਲ ਸਿੰਘ ਮੈਮੋਰੀਅਲ ਸਰਕਾਰੀ ਸੀ. ਸੈਕੰ. ਸਕੂਲ ਲੋਪੋ ਵਿਖੇ ਬਣਾਏ ਗਏ 6 ਬੂਥਾਂ ’ਚ ਕੁੱਲ 6116 ਵੋਟਾਂ ਚੋਂ ਸ਼ਾਮ ਦੇ ਚਾਰ ਵਜੇ ਤੱਕ ਤਕਰੀਬਨ 3296 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕਰਦਿਆਂ ਜਿੰਨਾਂ ਵਿਚੋਂ ਬੂਥ ਨੰ. 11 ਦੀਆਂ ਕੁੱਲ 1053 ਵੋਟਾਂ ਚੋਂ 601, ਬੂਥ ਨੰ. 13 ’ਚ ਕੁੱਲ 1260 ਵੋਟਾਂ ਚੋਂ 655, ਬੂਥ ਨੰ. 14 ’ਚ ਕੁੱਲ 662 ਚੋਂ 352, ਬੂਥ ਨੰ. 15 ’ਚ ਕੁੱਲ 1216 ਚੋਂ 708, ਬੂਥ ਨੰ. 16 ’ਚ ਕੁੱਲ 1250 ਚੋਂ 638 ਅਤੇ ਬੂਥ ਨੰ. 17 ’ਚ ਕੁੱਲ 675 ਚੋ 342 ਵੋਟਾਂ ਪੋਲ ਜੋਕਿ ਤਕਰੀਬਨ 54 ਫੀਸਦੀ ਮਰਦਾਂ ਤੇ ਔਰਤਾਂ ਨੇ ਆਪਣੇ ਹੱਕ ਦਾ ਇਸਤੇਮਾਲ ਕੀਤਾ। ਅਖੀਰਲੇ ਸਮੇਂ ਤੱਕ ਕੁਝ ’ਕ ਵੋਟਰ ਲਾਈਨ ’ਚ ਲੱਗ ਕੇ ਆਪਣੀ ਵਾਰੀ ਦਾ ਇਤਜ਼ਾਰ ਵੀ ਕਰਦੇ ਦੇਖੇ ਗਏ। ਪਿੰਡ ਵਿੱਚ ਅਮਨ ਸ਼ਾਤੀ ਨਾਲ ਵੋਟਾ ਪੈ ਰਹੀਆਂ ਸਨ ਅਤੇ ਕਵਰੇਜ ਕਰਨ ਪਹੁੰਚੇ ਪੱਤਕਾਰਾਂ ਨੂੰ ਪੁਲਿਸ ਇੰਚਾਰਜ ਸਤਨਾਮ ਸਿੰਘ ਵੱਲੋਂ ਗੇਟ ਵਿਚ ਹੀ ਰੋਕ ਦਿੱਤਾ ਗਿਆ ਜਦ ਕੇ ਚੋਣ ਲੜ ਰਹੇ ਉਮੀਦਵਾਰਾ ਦੇ ਕਹਿਣ ‘ਤੇ ਵੀ ਪੱਤਰਕਾਰਾ ਨੂੰ ਸਕੂਲ ਅੰਦਰ ਦਾਖ਼ਲ ਨਾ ਹੋਣ ਦਿੱਤਾ ਗਿਆ,ਜਦੋ ਇਸ ਦਾ ਕਾਰਨ ਪੁਛਿਆ ਗਿਆ ਤਾਂ ਸਤਨਾਮ ਸਿੰਘ ਦਾ ਆਖਣਾ ਸੀ ਕੇ ਸਾਨੂੰ ਉੱਚ ਅਧਿਕਾਰੀਆਂ ਨੇ ਕਿਹਾ ਕਿ ਵੋਟਰ ਤੋਂ ਬਿਨਾਂ ਕਿਸੇ ਨੂੰ ਵੀ ਅੰਦਰ ਨਹੀ ਜਾਣ ਦਿੱਤਾ ਜਾਣਾ ਜੇਕਰ ਕਿਸੇ ਪੱਤਰਕਾਰ ਨੇ ਕਵਰੇਜ ਕਰਨੀ ਹੈ ਤਾਂ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਨ। ਜਦੋਂ ਇਹ ਮਾਮਲਾ ਸੁਬੇਗ ਸਿੰਘ ਡੀ.ਐਸ.ਪੀ ਨਿਹਾਲ ਸਿੰਘ ਵਾਲਾ ਦੇ ਧਿਆਨ ਵਿੱਚ ਆਇਆਂ ਤਾਂ ਉਹਨਾ ਲੋਪੋਂ ਵਿਖੇ ਲਾਏ ਪੁਲਿਸ ਇੰਚਾਰਜ ਸਤਨਾਮ ਸਿੰਘ ਨੂੰ ਫੋਨ ’ਤੇ ਸੰਪਰਕ ਕਰਕੇ ਪੱਤਰਕਾਰਾ ਨੂੰ ਕਵਰੇਜ ਕਰਨ ਦੇਣ ਲਈ ਕਿਹਾ ਗਿਆ ਅਤੇ ਇਸ ਉਪਰੰਤ ਪੁਲਿਸ ਮੁਲਾਜ਼ਮਾ ਨੇ ਪੱਤਰਕਾਰਾ ਨੂੰ ਗੇਟ ਤੋਂ ਅੰਦਰ ਦਾਖ਼ਲ ਹੋਣ ਦਿੱਤਾ।