ਪੰਜਾਬ ਰਾਜ ਵਿੱਚ ਅੱਜ 22 ਜ਼ਿਲਾ ਪ੍ਰੀਸ਼ਦ ਅਤੇ 150 ਪੰਚਾਇਤ ਸੰਮਤੀਆਂ ਲਈ ਵੋਟਾਂ ਪੈਣ ਦਾ ਕੰਮ ਨੇਪਰੇ ਚੜ ਗਿਆ
ਚੰਡੀਗੜ, 19 ਸਤੰਬਰ:(ਪੱਤਰ ਪਰੇਰਕ): ਪੰਜਾਬ ਰਾਜ ਵਿੱਚ ਅੱਜ 22 ਜ਼ਿਲਾ ਪ੍ਰੀਸ਼ਦ ਅਤੇ 150 ਪੰਚਾਇਤ ਸੰਮਤੀਆਂ ਲਈ ਵੋਟਾਂ ਪੈਣ ਦਾ ਕੰਮ ਨੇਪਰੇ ਚੜ ਗਿਆ । ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਕਿਹਾ ਕਿ ਪੰਜਾਬ ਰਾਜ ਦੇ ਅੰਮਿ੍ਰਤਸਰ, ਮੁਕਤਸਰ, ਮੋਗਾ ਵਿੱਚ ਕੁੱਝ ਬੂਥਾਂ ‘ਤੇ ਮੁੜ ਚੋਣ ਕਰਵਾਉਣ ਸਬੰਧੀ ਕਾਰਵਾਈ ਵਿਚਾਰ ਅਧੀਨ ਹੈ। ਬੁਲਾਰੇ ਨੇ ਕਿਹਾ ਕਿ ਅੰਮਿ੍ਰਤਸਰ 52 ਫੀਸਦੀ, ਬਠਿੰਡਾ 64 ਫੀਸਦੀ, ਬਰਨਾਲਾ 57 ਫੀਸਦੀ, ਫਿਰੋਜ਼ਪੁਰ 57 ਫੀਸਦੀ, ਫਤਿਹਗੜ ਸਾਹਿਬ 64 ਫੀਸਦੀ, ਫਰੀਦਕੋਟ 63 ਫੀਸਦੀ, ਫਾਜ਼ਿਲਕਾ 65 ਫੀਸਦੀ, ਗੁਰਦਾਸਪੁਰ 47 ਫੀਸਦੀ, ਹੁਸ਼ਿਆਰਪੁਰ 50.86 ਫੀਸਦੀ, ਜਲੰਧਰ 51.6 ਫੀਸਦੀ, ਕਪੂਰਥਲਾ 60 ਫੀਸਦੀ, ਲੁਧਿਆਣਾ 57 ਫੀਸਦੀ, ਮੋਗਾ 57 ਫੀਸਦੀ, ਸ੍ਰੀ ਮੁਕਤਸਰ ਸਾਹਿਬ 58 ਫੀਸਦੀ, ਮਾਨਸਾ 71.66 ਫੀਸਦੀ, ਪਟਿਆਲਾ 59 ਫੀਸਦੀ, ਪਠਾਨਕੋਟ 57 ਫੀਸਦੀ, ਰੂਪਨਗਰ 60 ਫੀਸਦੀ, ਸੰਗਰੂਰ 64 ਫੀਸਦੀ, ਐਸ.ਏ.ਐਸ ਨਗਰ 65 ਫੀਸਦੀ, ਐਸ.ਬੀ.ਐਸ ਨਗਰ 60.37 ਫੀਸਦੀ ਅਤੇ ਤਰਨ ਤਾਰਨ 43.77 ਫੀਸਦੀ ਵੋਟਾਂ ਪਈਆਂ। ਬੁਲਾਰੇ ਨੇ ਕਿਹਾ ਕਿ ਅੰਮਿ੍ਰਤਸਰ ਜ਼ਿਲੇ ਦੇ ਅਜਨਾਲਾ ਵਿੱਚ 1, ਤਰਸਿੱਕਾ 7, ਮੋਗਾ ਦੇ ਬਾਘਾਪੁਰਾਣਾ ’ਚ 1, ਪਟਿਆਲਾ ’ਚ 1, ਮੁਕਤਸਰ ਪੰਚਾਇਤ ਸੰਮਤੀ ’ਚ 11, ਲੰਬੀ ’ਚ 11, ਮਲੋਟ ’ਚ 10, ਗਿੱਦੜਬਾਹਾ ’ਚ 1 ਪੋਿਗ ਬੂਥਾਂ ’ਤੇ ਗੜਬੜੀ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆ ਹਨ। ਜਿਨਾਂ ਬਾਰੇ ਫੈਸਲਾ ਰਿਪੋਰਟਾਂ ਤੇ ਵਿਚਾਰ ਕਰਨ ਉਪਰੰਤ ਲਿਆ ਜਾਵੇਗਾ ਕਿ ਇਨਾਂ ਥਾਵਾਂ ’ਤੇ ਮੁੜ ਚੋਣ ਕਰਵਾਉਣੀ ਹੈ ਜਾਂ ਨਹੀਂ।