ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ 748ਵਾਂ ਰਾਜ ਪੱਧਰੀ ਗੁਰਪੁਰਬ ਸਮਾਗਮ ਕੋਟਕਪੂਰਾ ’ਚ
ਕੋਟਕਪੂਰਾ, 19 ਸਤੰਬਰ (ਟਿੰਕੂ) :- ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧ ਸਭਾ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ 748ਵਾਂ ਰਾਜ ਪੱਧਰੀ ਗੁਰਪੁਰਬ ਮਨਾਉਣ ਲਈ ਆਲ ਇੰਡੀਆ ਕਸ਼ਤਰੀਆ ਟਾਂਕ ਪ੍ਰਤੀਨਿਧ ਸਭਾ ਦੇ ਕੌਮੀ ਪ੍ਰਧਾਨ ਨਿਰੰਜਣ ਸਿੰਘ ਰੱਖੜਾ ਦੀ ਰਹਿਨੁਮਾਈ ਹੇਠ ਸਥਾਨਕ ਮੋਗਾ ਰੋਡ ’ਤੇ ਸਥਿੱਤ ਬਾਬਾ ਨਾਮਦੇਵ ਭਵਨ ਵਿਖੇ ਮੀਟਿੰਗ ਕੀਤੀ ਗਈ। ਜਿਸ ਦੀ ਪ੍ਰਧਾਨਗੀ ਟਾਂਕ ਕਸ਼ੱਤਰੀ ਸਭਾ ਕੋਟਕਪੂਰਾ ਦੇ ਪ੍ਰਧਾਨ ਸ਼ਰਨਜੀਤ ਸਿੰਘ ਮੂਕਰ ਨੇ ਕੀਤੀ। ਮੀਟਿੰਗ ਦੌਰਾਨ ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਚੌਹਾਨ ਬਠਿੰਡਾ, ਜਰਨਲ ਸਕੱਤਰ ਮੇਜਰ ਸਿੰਘ ਸਿੱਧੂ ਬਠਿੰਡਾ, ਦਫਤਰ ਸਕੱਤਰ ਸੁਖਮੰਦਰ ਸਿੰਘ ਬੇਦੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸਮੂਹ ਮੈਂਬਰਾਂ ਵੱਲੋ ਬਾਬਾ ਨਾਮਦੇਵ ਜੀ ਦਾ ਰਾਜ ਪੱਧਰੀ ਗੁਰਪੁਰਬ ਸਮਾਗਮ ਕਰਵਾਉਣ ਲਈ ਖੱੁਲ ਕੇ ਵਿਚਾਰਾਂ ਕਰਦਿਆਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਿ ਬਾਬਾ ਜੀ ਦਾ ਗੁਰਪੁਰਬ ਸਮਾਗਮ 18 ਨਵੰਬਰ ਨੂੰ ਬਾਬਾ ਨਾਮਦੇਵ ਭਵਨ ਕੋਟਕਪੂਰਾ ਵਿਖੇ ਕਰਵਾਇਆ ਜਾਵੇ। ਇਸ ਸਮਾਗਮ ਸਬੰਧੀ ਹੋਰ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਨਿਰੰਜਣ ਸਿੰਘ ਰੱਖਰਾ ਨੇ ਦੱਸਿਆ ਕਿ ਬਾਬਾ ਨਾਮਦੇਵ ਜੀ ਦਾ ਗੁਰਪੁਰਬ ਮਨਾਉਣ ਲਈ 16 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਆਰੰਭ ਬਾਬਾ ਨਾਮਦੇਵ ਭਵਨ ਵਿਖੇ ਹੋਵੇਗਾ, 18 ਨਵੰਬਰ ਦਿਨ ਐਤਵਾਰ ਨੂੰ ਪਾਠ ਦੇ ਭੋਗ ਪਾਏ ਜਾਣਗੇ। ਇਸ ਮੋਕੇ ਟਾਂਕ ਕਸ਼ੱਤਰੀ ਸਭਾ ਬਠਿੰਡਾ ਅਤੇ ਬਰਨਾਲਾ ਦੀਆਂ ਸੰਗਤਾਂ ਵੱਲੋਂ 51000-51000 ਹਜ਼ਾਰ ਰੁਪਏ ਗੁਰੂ ਦੇ ਲੰਗਰ ਲਈ ਸਹਿਯੋਗ ਦੇਣ ਲਈ ਕਿਹਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਰਪ੍ਰਸਤ ਮਲਕੀਤ ਸਿੰਘ, ਅਮਰ ਸਿੰਘ, ਸੁਰਿੰਦਰ ਸਿੰਘ, ਸੁਖਦੀਪ ਸਿੰਘ, ਬਲਦੇਵ ਸਿੰਘ ਅਤੇ ਸੁਖਜੀਤ ਸਿੰਘ ਆਦਿ ਵੀ ਮੌਜੂਦ ਸਨ।