ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੀ ਖੁਸ਼ੀ ’ਚ ਸਫਾਈ ਮੁਹਿੰਮ ਸ਼ੁਰੂ : ਮਨਜੀਤ ਸਿੰਘ ਢਿੱਲੋਂ
ਕੋਟਕਪੂਰਾ, 19 ਸਤੰਬਰ (ਟਿੰਕੂ) :- ਪਿਛਲੇ 4 ਸਾਲਾਂ ਤੋਂ ਸ਼ਹਿਰ ਦੇ ਮੁੱਖ ਚੋਂਕਾਂ ਅਤੇ ਸਾਂਝੀਆਂ ਥਾਵਾਂ ਸਮੇਤ ਸਰਕਾਰੀ/ਗੈਰ ਸਰਕਾਰੀ ਸੰਸਥਾਨਾ ’ਚ ਸਫਾਈ ਪ੍ਰਬੰਧਾਂ ਬਾਰੇ ਹੈਲਪ ਕਮਿਊਨਿਟੀ ਵੈਲਫੇਅਰ ਸੁਸਾਇਟੀ ਅਤੇ ਬਾਬਾ ਫਰੀਦ ਨਰਸਿੰਗ ਕਾਲਜ ਦੀ ਟੀਮ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਅੱਜ ਸਥਾਨਕ ਬੱਤੀਆਂ ਵਾਲੇ ਚੋਂਕ ’ਚ ਉੱਘੇ ਸਮਾਜਸੇਵੀ ਡਾ ਮਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੀ ਖੁਸ਼ੀ ’ਚ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ। ਉਕਤ ਟੀਮ ’ਚ ਦੋ ਦਰਜਨ ਤੋਂ ਜਿਆਦਾ ਵਲੰਟੀਅਰ, ਛਿੜਕਾਅ ਅਤੇ ਸਫਾਈ ਲਈ ਟੈਂਕਰ ਅਤੇ ਕੂੜਾ ਚੁੱਕਣ ਲਈ ਟਰੈਕਟਰ ਟਰਾਲੀ ਦਾ ਵੀ ਖਾਸ ਪ੍ਰਬੰਧ ਸੀ। ਡਾ ਢਿੱਲੋਂ ਨੇ ਦੱਸਿਆ ਕਿ ਹੈਲਪ ਕਮਿਊਨਿਟੀ ਵੈਲਫੇਅਰ ਸੁਸਾਇਟੀ ਅਤੇ ਬਾਬਾ ਫਰੀਦ ਨਰਸਿੰਗ ਕਾਲਜ ਵੱਲੋਂ ਪਿਛਲੇ ਕਰੀਬ ਦੋ ਦਹਾਕਿਆਂ ਨਾਲੋਂ ਵੱਧ ਸਮੇਂ ਤੋਂ ਸਮਾਜਸੇਵਾ, ਧਾਰਮਿਕ, ਵਿਦਿਅਕ, ਮੇੈਡੀਕਲ, ਵਾਤਾਵਰਣ, ਸੱਭਿਆਚਾਰ ਅਤੇ ਖੇਡਾਂ ਦੇ ਖੇਤਰ ’ਚ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਡਾ ਪ੍ਰੀਤਮ ਸਿੰਘ ਛੌਕਰ ਨੇ ਆਖਿਆ ਕਿ ਜੇਕਰ ਇਲਾਕਾ ਨਿਵਾਸੀ ਵੀ ਆਪਣਾ ਫਰਜ ਸਮਝਣ ਤਾਂ ਸ਼ਹਿਰ ਦੇ ਸੁੰਦਰੀਕਰਨ ’ਚ ਵਾਧਾ ਹੋਣਾ ਸੁਭਾਵਿਕ ਹੈ। ਉਨਾ ਹੈਰਾਨੀ ਪ੍ਰਗਟਾਈ ਕਿ ਡਾ ਢਿੱਲੋਂ ਵੱਲੋਂ ਆਪਣੀ ਜੇਬ ’ਚੋਂ ਲੱਖਾਂ ਰੁਪਏ ਖਰਚਾ ਕਰਕੇ ਸ਼ਹਿਰ ਦੇ ਵਿਕਾਸ ਅਤੇ ਸਮਾਜਸੇੇਵਾ ਦੇ ਕਾਰਜ ਕੀਤੇ ਜਾ ਰਹੇ ਹਨ ਪਰ ਸ਼ਹਿਰ ਨਿਵਾਸੀ ਪਤਾ ਨਹੀਂ ਕਿਉਂ ਨਾ ਤਾਂ ਸ਼ਹਿਰ ਦੀ ਸੰਭਾਲ ਕਰਦੇ ਹਨ ਤੇ ਨਾ ਹੀ ਕੋਈ ਸਹਿਯੋਗ ਕਰਨ ਦੀ ਜਰੂਰਤ ਸਮਝਦੇ ਹਨ। ਉਨਾ ਆਖਿਆ ਕਿ ਸਫਾਈ ਮੁਹਿੰਮ ਦਾ ਇਹ ਕਾਰਜ ਭਵਿੱਖ ’ਚ ਵੀ ਇਸੇ ਤਰਾਂ ਜਾਰੀ ਰਹੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪੈ੍ਰਸ ਕਲੱਬ ਦੇ ਪ੍ਰਧਾਨ ਗੁਰਿੰਦਰ ਸਿੰਘ ਮਹਿੰਦੀਰੱਤਾ, ਅਰਸ਼ਦੀਪ ਸਿੰਘ ਢਿੱਲੋਂ, ਸ਼ਾਮ ਲਾਲ ਚਾਵਲਾ, ਪਰਮਿੰਦਰ ਸਿੰਘ ਸੰਘਾ, ਇੰਜੀ. ਸ਼ੈਫੀ ਚਾਵਲਾ ਆਦਿ ਵੀ ਹਾਜ਼ਰ ਸਨ।