ਹੁਣ ਹਫਤੇ ਵਿਚ ਛੇ ਦਿਨ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ ਪਾਰਟੀ ਦੇ ਜਨਰਲ ਸਕੱਤਰ
ਚੰਡੀਗੜ੍ਹ 19 ਸਤੰਬਰ (ਪੱਤਰ ਪਰੇਰਕ)-ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹੁਣ ਹਫਤੇ ਵਿੱਚ ਛੇ ਦਿਨ ਕਾਂਗਰਸ ਭਵਨ ਸੈਕਟਰ 15 ਚੰਡੀਗੜ੍ਹ ਵਿਖੇ ਲੋਕਾਂ ਦੀਆਂ ਮੁਸਕਿਲਾਂ ਸੁਣਨਗੇ। ਇਸ ਕੰਮ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਵਲੋਂ ਡਿਊਟੀਆਂ ਲਗਾਈਆਂ ਗਈਆਂ ਹਨ, ਜਿਸਦੇ ਤਹਿਤ, ਸੋਮਵਾਰ ਨੂੰ ਸ.ਭਾਗ ਸਿੰਘ, ਮੰਗਲਵਾਰ ਨੂੰ ਸ. ਮਲਕੀਤ ਸਿੰਘ ਬਰਾੜ, ਬੁੱਧਵਾਰ ਨੂੰ ਸ. ਰਾਜਪਾਲ ਸਿੰਘ (ਸਾਬਕਾ ਜਨਰਲ ਸਕੱਤਰ), ਵੀਰਵਾਰ ਨੂੰ ਸ਼੍ਰੀ ਰਮੇਸ ਜੋਸੀ ਸ਼ੁੱਕਰਵਾਰ ਨੂੰ ਮਾਈ ਰੂਪ ਕੌਰ ਅਤੇ ਸ਼ਨੀਵਾਰ ਨੂੰ ਸ. ਰਵਿੰਦਰ ਪਾਲ ਸਿੰਘ ਪਾਲੀ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਉਪਲੱਬਧ ਹੋਣਗੇ ਅਤੇ ਜਾਇਜ਼ ਮਸਲਿਆਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਜਾਵੇਗਾ ।