ਸ਼੍ਰੀ ਗਣੇਸ਼ ਮਹਾਰਾਜ ਜੀ ਦੀ ਸਥਾਪਨਾ ਧੂਮਧਾਮ ਨਾਲ ਹੋਈ ਵਿਸਰਜਨ ਸੋਭਾ ਯਾਤਰਾ 23 ਨੂੰ -ਨਰੇਸ਼ ਸਹਿਗਲ
ਕੋਟਕਪੂਰਾ, 18 ਸਤੰਬਰ (ਟਿੰਕੂ) - ਸ਼੍ਰੀ ਗਣੇਸ਼ ਮਹਾਰਾਜ ਜੀ ਦੀ ਸਥਾਪਨਾ ਅੱਜ ਪੁਰਾਣਾ ਸ਼ਹਿਰ, ਕਿਲਾ ਪਾਰਕ ਕੋਟਕਪੂਰਾ ਵਿਖੇ ਧੂਮਧਾਮ ਨਾਲ ਕੀਤੀ ਗਈ । ਇਸ ਮੌਕੇ ਪੂਜਾ ਪਾਠ ਸ਼ਸ਼ੀ ਚੋਪੜਾ ਅਤੇ ਉਨਾਂ ਦੀ ਧਰਮ ਪਤਨੀ ਰਜਨਾ ਚੋਪੜਾ ਨੇ ਕਰਵਾਈ । ਇਸ ਮੌਕੇ ਉਚੇਚੇ ਤੌਰ ਤੇ ਪੁੱਜੇ ਨਰੇਸ਼ ਕੁਮਾਰ ਸਹਿਗਲ ਪ੍ਰਧਾਨ ਆਲ ਇੰਡੀਆ ਹਿੰਦੂ ਵੈਲਫੇਅਰ ਕਮੇਟੀ ਕੋਟਕਪੂਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੋਟਕਪੂਰਾ ਇਕ ਕਰਮੀ ਧਰਮੀ ਸ਼ਹਿਰ ਹੈ ਇੱਥੇ ਹਰ ਇਕ ਤਿਉਹਾਰ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ । ਇਸੇ ਤਰਾਂ ਅੱਜ ਪੁਰਾਣੇ ਸ਼ਹਿਰ ਦੇ ਛੋਟੇ ਛੋਟੇ ਬੱਚਿਆਂ ਤੇ ਮੁਹੱਲਾ ਨਿਵਾਸੀਆਂ ਨੇ ਰੱਲ ਕੇ ਸ਼੍ਰੀ ਗਣੇਸ਼ ਮਹਾਰਾਜ ਜੀ ਦੀ ਮੂਰਤੀ ਲੁਧਿਆਣੇ ਤੋਂ ਲਿਆ ਕੇ ਰੱਖੀ ਹੈ ਜਿੱਥੇ ਹਰ ਰੋਜ ਕੀਰਤਨ ਪਾਠ ਪੂਜਾ ਹੋਵੇਗੀ ਅਤੇ ਗਿਰਨਾਰੀ ਕਾਵੜ ਸੰਘ ਕੋਟਕਪੂਰਾ ਨੇ ਵੀ ਪੂਰਨ ਸਹਿਯੋਗ ਦਿੱਤਾ ਅਤੇ ਉਹਨਾਂ ਵੱਲੋਂ ਸਜਾਵਟ ਕੀਤੀ ਜਾ ਰਹੀ ਹੈ ਅਤੇ 21 ਸੰਤਬਰ ਨੂੰ ਰਾਤ ਵੇਲੇ ਚੌਂਕੀ ਵੀ ਕਰਵਾਈ ਜਾਵੇਗੀ । ਇਸ ਮੌਕੇ ਬਹੁਤ ਸਾਰੇ ਬੱਚੇ ਅਤੇ ਮੁਹੱਲਾ ਨਿਵਾਸੀ ਹਾਜ਼ਰ ਸਨ । ਇਸ ਮੌਕੇ ਸਾਗਰ ਚੋਪੜਾ, ਨੀਰਜ ਦਿਉੜਾ, ਜਿੰਮੀ ਧਵਨ, ਚੰਦਨ ਚੋਪੜਾ, ਚੇਤਨ ਸਹਿਗਲ, ਵਿਸ਼ਾਲ ਚੋਪੜਾ, ਅਰੁਨ ਚੋਪੜਾ, ਰੋਹਿਤ ਭਲਾ, ਗੁਰਮੀਤ ਮੈਣੀ, ਸ਼ਿਵਮ ਚੋਪੜਾ, ਸਾਹਿਲ ਚੋਪੜਾ, ਰਾਕੇਸ਼ ਮੋਂਗਾ, ਅਮਨ ਸ਼ਰਮਾ, ਹਿਮਾਂਸ਼ੂ ਚੋਪੜਾ, ਰਾਘਵ ਸ਼ਰਮਾ, ਪਰਦੀਪ ਚੋਪੜਾ ਦੀਪਾ, ਤਰਸੇਮ ਚੋਪੜਾ ਅਤੇ ਲੇਡਿਜ ਮੈਂਬਰ ਪਰੋਮਲਾ ਧਵਨ, ਰਾਣੀ ਸ਼ਰਮਾ, ਬਿੱਟੁ ਚੋਪੜਾ, ਸੁਮਨ ਸਹਿਗਲ, ਉਰਮਲਾ ਸ਼ਰਮਾ, ਨਾਇਰਾ ਧਵਨ, ਪੰਕਜ ਸ਼ਰਮਾ, ਸੀਮਾ ਚੋਪੜਾ, ਸੀਮਾ ਚੋਪੜਾ, ਰਤਨਾ ਸ਼ਰਮਾ, ਦਿਸ਼ਾ ਮੈਂਗੀ ਅਤੇ ਹੋਰ ਬਹੁਤ ਸਾਰੇ ਔਰਤਾਂ, ਮਰਦ ਜਿਨਾਂ ਜੋ ਇਸ ਪੂਜਾ ਪਾਠ ਵਿਚ ਹਾਜਰ ਸਨ। ਨਰੇਸ਼ ਸਹਿਗਲ ਨੇ ਇਹ ਵੀ ਦੱਸਿਆ ਕਿ 23 ਤਰੀਕ ਨੂੰ ਬੜੇ ਧੂਮਧਾਮ ਨਾਲ ਇਹ ਸ਼ੋਭਾ ਯਾਤਰਾ ਕੱਢਦੇ ਹੋਏ ਜੋੜੀਆਂ ਚੱਕੀਆਂ, ਕੋੜੀਆਂ ਵਾਲਾ ਚੌਕ, ਫੇਰੂਮਾਨ ਚੌਂਕ, ਮਹਿਤਾ ਚੌਂਕ, ਬੱਤੀਆਂ ਵਾਲਾ ਚੌਂਕ, ਸੰਧਵਾਂ, ਫ਼ਰੀਦਕੋਟ, ਨਹਿਰਾਂ ਦੇ ਹਿੰਦੂ ਰੀਤੀ ਰਿਵਾਜ ਅਨੁਸਰ ਵਿਸਰਜਨ ਕੀਤਾ ਜਾਵੇਗਾ।