ਬਾਬਾ ਫਰੀਦ ਬਾਸਕਿਟਬਾਲ ਕਲੱਬ ਦੇ ਰਾਜਬਚਨ ਸਿੰਘ ਸੰਧੂ ਐਸ ਐਸ ਪੀ ਸਰਬਸੰਮਤੀ ਨਾਲ ਬਣੇ ਮੁੱਖ ਸਰਪ੍ਰਸਤ

ਕੋਟਕਪੂਰਾ, 18 ਸਤੰਬਰ (ਟਿੰਕੂ) :- ਬਾਬਾ ਫਰੀਦ ਬਾਸਕਿਟਬਾਲ ਕਲੱਬ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਮੈਨੇਜਿੰਗ ਡਾਇਰੈਕਟਰ ਬਾਬਾ ਫਰੀਦ ਨਰਸਿੰਗ ਇੰਸਟੀਚਿਊਟ ਦੀ ਅਗਵਾਈ ਹੇਠ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਸਰਬਸੰਮਤੀ ਨਾਲ ਸ੍ਰ ਰਾਜਬਚਨ ਸਿੰਘ ਸੰਧੂ ਐਸਐਸਪੀ ਫਰੀਦਕੋਟ ਨੂੰ ਕਲੱਬ ਦਾ ਮੁੱਖ ਸਰਪ੍ਰਸਤ ਨਿਯੁਕਤ ਕਰਦਿਆਂ ਉਨਾ ਨੂੰ 24ਵੇਂ ਚਾਰ ਰੋਜ਼ਾ ਬਾਸਕਿਟਬਾਲ ਗੋਲਡ ਕੱਪ ਟੂਰਨਾਮੈਂਟ ਦੀ ਅਗਵਾਈ ਦੀ ਅਪੀਲ ਕੀਤੀ। ਸ੍ਰ ਰਾਜਬਚਨ ਸਿੰਘ ਸੰਧੂ ਨੇ ਕਲੱਬ ਦੇ ਉਕਤ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਤੇ ਹਰ ਤਰਾਂ ਦੇ ਸਹਿਯੋਗ ਦਾ ਵਿਸ਼ਵਾਸ਼ ਦਿਵਾਉਂਦਿਆਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਨੋਜਵਾਨਾ ਨੂੰ ਨਸ਼ਿਆਂ ਵਾਲੇ ਪਾਸਿਉਂ ਵਰਜ਼ ਕੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਚੰਗੇਰਾ ਸਮਾਜ ਸਿਰਜਣ ਦੀ ਮੁਹਿੰਮ ਵਿੱਢੀ ਗਈ ਹੈ, ਜਿਸ ਵਿੱਚ ਖੇਡ ਕਲੱਬਾਂ ਦਾ ਯੋਗਦਾਨ ਵੀ ਸ਼ਲਾਘਾਯੋਗ ਹੈ। ਡਾ ਢਿੱਲੋਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਟੂਰਨਾਮੈਂਟ ਸਬੰਧੀ ਕਲੱਬ ਦੇ ਅਹੁਦੇਦਾਰਾਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਪ੍ਰਬੰਧਾਂ ਲਈ ਡਿਊਟੀਆਂ ਲਾਈਆਂ ਗਈਆਂ। ਉਨਾ ਦੱਸਿਆ ਕਿ 24ਵੇਂ ਬਾਸਕਿਟਬਾਲ ਗੋਲਡ ਕੱਪ ਟੂਰਨਾਮੈਂਟ ’ਚ ਦੇਸ਼ ਭਰ ਦੀਆਂ ਨਾਮਵਰ ਬਾਸਕਿਟਬਾਲ ਟੀਮਾਂ ਜਿਵੇਂ ਕਿ ਏਅਰ ਫੋਰਸ, ਇੰਡੀਅਨ ਆਰਮੀ, ਇਨਕਮ ਟੈਕਸ ਸੈਂਟਰਲ ਰੇਲਵੇ ਨੇਵੀ ਆਦਿ ਟੀਮਾਂ ਵੀ ਭਾਗ ਲੈਣਗੀਆਂ। ਉਨਾ ਦੱਸਿਆ ਕਿ ਇਹ ਮੈਚ 20 ਸਤੰਬਰ ਨੂੰ ਸ਼ਾਮ 4:00 ਵਜੇ ਸ਼ੁਰੂ ਹੋ ਜਾਣਗੇ ਤੇ ਲੜਕੀਆਂ ਦੇ ਮੈਚ ਵੀ ਇਸੇ ਸਮੇਂ ਸ਼ੁਰੂ ਕੀਤੇ ਜਾਣਗੇ, ਜਿਸ ਦੇ ਮੁੱਖ ਮਹਿਮਾਨ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਐਮ ਐਲ ਏ ਫ਼ਰੀਦਕੋਟ ਹੋਣਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਕਲੱਬ ਦੇ ਖਜ਼ਾਨਚੀ ਰਾਜਿੰਦਰ ਸਿੰਘ, ਸੈਕਟਰੀ ਅਮਨਦੀਪ ਸਿੰਘ ਬਾਬਾ, ਸੀਨੀਅਰ ਮੀਤ ਪ੍ਰਧਾਨ ਰਾਜਬੀਰ ਸਿੰਘ ਗਿੱਲ ਸੰਧਵਾਂ, ਚੇਅਰਮੈਨ ਹਰਪਾਲ ਸਿੰਘ ਪਾਲੀ, ਮੀਤ ਪ੍ਰਧਾਨ ਕੌਰ ਸਿੰਘ, ਕੋਆਰਡੀਨੇਟਰ ਗੁਰਦਿੱਤ ਸਿੰਘ  ਸੇਖੋਂ, ਅਮਰਜੀਤ ਸਿੰਘ ਠਿੱਠੀ ਮੀਤ ਪ੍ਰਧਾਨ, ਲੈਕਚਰਾਰ ਮਦਨ ਲਾਲ ਆਦਿ ਵੀ ਹਾਜਰ ਸਨ।