ਕਾਂਗਰਸ ਦੇ ਉਮੀਦਵਾਰ ਨਾ ਸਿਰਫ਼ ਹੂੰਝਾ ਫੇਰ ਜਿੱਤ ਹਾਸਲ ਕਰਨਗੇ ਬਲਕਿ ਵੱਡੀ ਲੀਡ ਨਾਲ ਜਿੱਤਣਗੇ -ਦਵਿੰਦਰ ਸਿੰਘ ਰਣੀਆਂ
ਮੋਗਾ,18 ਸਤੰਬਰ (ਜਸ਼ਨ)- ਅੱਜ ਕਾਂਗਰਸ ਦੇ ਸੀਨੀਅਰ ਆਗੂ ਸ: ਦਵਿੰਦਰ ਸਿੰਘ ਰਣੀਆਂ ਨੇ ‘ਸਾਡਾ ਮੋਗਾ ਡੌਟ ਕੋਮ’ ਨਿੳੂਜ਼ ਪੋਰਟਲ ਨਾਲ ਵਿਚਾਰ ਸਾਂਝਿਆਂ ਕਰਦਿਆਂ ਆਖਿਆ ਕਿ ਕੱਲ 19 ਸਤੰਬਰ ਨੂੰ ਹੋਣ ਵਾਲੀਆਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸਮੰਤੀ ਚੋਣਾਂ ‘ਚ ਕਾਂਗਰਸ ਦੇ ਉਮੀਦਵਾਰ ਨਾ ਸਿਰਫ਼ ਹੂੰਝਾ ਫੇਰ ਜਿੱਤ ਹਾਸਲ ਕਰਨਗੇ ਬਲਕਿ ਵੱਡੀ ਲੀਡ ਨਾਲ ਜਿੱਤਣਗੇ ਕਿਉਂਕਿ ਵੋਟਰ ਭਲੀ ਭਾਂਤ ਜਾਣ ਗਏ ਹਨ ਕਿ ਪੰਜਾਬ ਦਾ ਭਵਿੱਖ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥਾਂ ਵਿਚ ਹੀ ਮਹਿਫੂਜ਼ ਰਹਿ ਸਕਦਾ ਹੈ ਅਤੇ ਕੈਪਟਨ ਦੇ ਹੱਥ ਮਜਬੂਤ ਕਰਨ ਲਈ ਸਮੁੱਚੀ ਟੀਮ ਦੀ ਜਿੱਤ ਜ਼ਰੂਰੀ ਹੰੁਦੀ ਹੈ । ਸ: ਰਣੀਆਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅੱਜ ਤੋਂ 71 ਸਾਲ ਪਹਿਲਾਂ ਆਜ਼ਾਦੀ ਦੇ ਪਰਵਾਨਿਆਂ ਨੇ ਲੰਬੇ ਸੰਘਰਸ਼ ਅਤੇ ਕੁਰਬਾਨੀਆਂ ਤੋਂ ਬਾਅਦ ਭਾਰਤ ਨੂੰ ਆਜ਼ਾਦ ਕਰਵਾ ਕੇ ਅਜਿਹੇ ਦੇਸ਼ ਦੀ ਸਿਰਜਣਾ ਦਾ ਸੁਪਨਾ ਵੇਖਿਆ ਸੀ ਜਿੱਥੇ ਹੇਠਲੇ ਪੱਧਰ ਤੋਂ ਵਿਕਾਸ ਦੀ ਲਹਿਰ ਤੋਰੀ ਜਾ ਸਕੇ ਅਤੇ ਪਿੰਡਾਂ ਦਾ ਸੰਪੂਰਨ ਵਿਕਾਸ ਸੰਭਵ ਹੋ ਸਕੇ । ਇਸੇ ਸੁਪਨੇ ਨੂੰ ਸਾਕਾਰ ਕਰਨ ਲਈ ਦੇਸ਼ ਵਿਚ ਅਜਿਹਾ ਲੋਕਤੰਤਰਿਕ ਢਾਂਚਾ ਵਿਕਸਿਤ ਕੀਤਾ ਗਿਆ ਜਿਸ ਨਾਲ ਪਿੰਡਾਂ ਦੀਆਂ ਸਮਾਜਿਕ ਸਮੱਸਿਆਵਾਂ ਦੇ ਹੱਲ , ਬੁਨਿਆਦੀ ਸਹੂਲਤਾਂ ਪ੍ਰਤੀ ਵਚਨਬੱਧਤਾ,ਗਰੀਬੀ ਰੇਖਾਂ ਤੋਂ ਹੇਠਾ ਰਹਿ ਰਹੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲੋਕ ਭਲਾਈ ਸਕੀਮਾਂ ਨੂੰ ਲਾਗੂ ਕਰਨਾ ਅਤੇ ਪਿੰਡਾਂ ਦੀ ਨੁਹਾਰ ਬਦਲਣ ਲਈ ਸਰਕਾਰ ਵੱਲੋਂ ਭੇਜੀਆਂ ਜਾਣ ਵਾਲੀਆਂ ਗਰਾਂਟਾਂ ਦੀ ਸਹੀ ਵਰਤੋਂ ਕਰਨਾ ਸੰਭਵ ਹੋ ਸਕੇ ਅਤੇ ਇਸੇ ਰੌਸ਼ਨੀ ਵਿਚ ਲੋਕਾਂ ਦੇ ਚੁਣੇ ਹੋਏ ਨੁਮਾਂਇੰਦਿਆਂ ਨੂੰ ਵੱਧ ਅਧਿਕਾਰ ਦਿੱਤੇ ਗਏ। ਸ: ਰਣੀਆਂ ਨੇ ਮੋਗਾ ਜ਼ਿਲੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਪੰਜੇ ਦੇ ਨਿਸ਼ਾਨ ’ਤੇ ਮੋਹਰਾਂ ਲਗਾ ਕੇ ਕਾਂਗਰਸ ਦੇ ਉਮੀਦਵਾਰਾਂ ਨੂੰ ਆਪਣੇ ਕੀਮਤੀ ਵੋਟ ਪਾਉਣ ਤਾਂ ਕਿ ਪਿੰਡਾਂ ਦਾ ਸਰਬਪੱਖੀ ਵਿਕਾਸ ਸੰਭਵ ਹੋ ਸਕੇ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।