ਮਨਪ੍ਰੀਤ ਸਿੰਘ ਨੀਟਾ ਨੇ ਵੱਖ ਵੱਖ ਪਿੰਡਾਂ ਵਿੱਚ ਕੱਢਿਆ ਰੋਡ ਸ਼ੋਅ, ਲੋਕਾਂ ਨੇ ਆਪ ਮੁਹਾਰੇ ਘਰਾਂ ਚੋਂ ਬਾਹਰ ਆ ਕੇ ਮਨਪ੍ਰੀਤ ਨੀਟਾ ਨੂੰ ਕੀਤਾ ਸਨਮਾਨਿਤ,...... ਕਾਕਾ ਲੋਹਗੜ੍ਹ ਨੇ ਆਖਿਆ ‘‘ ਕਾਂਗਰਸ ਪਾਰਟੀ ਨੂੰ ਮਨਪ੍ਰੀਤ ਸਿੰਘ ਨੀਟਾ ਵਰਗੇ ਵਰਗੇ ਜੁਝਾਰੂ ਯੋਧਿਆਂ ਦੀ ਲੋੜ ’’

ਮੋਗਾ ,18 ਸਤੰਬਰ (ਜਸ਼ਨ): ਪੰਜਾਬ ਵਿੱਚ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਪਿੰਡਾਂ ਵਿੱਚ ਵੱਖ ਵੱਖ ਉਮੀਦਵਾਰਾਂ ਵੱਲੋਂ ਚੋਣ ਸਰਗਰਮੀਆਂ ਤੇਜ਼ ਕਰਦਿਆਂ ਆਪਣੇ ਆਪਣੇ ਚੋਣ ਖੇਤਰ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ।  ਧਰਮਕੋਟ ਹਲਕੇ ਨਾਲ ਸਬੰਧਤ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਸਮਿਤੀਆਂ ਲਈ ਚੋਣ ਪ੍ਰਚਾਰ ਤੇਜ਼ ਕਰਦਿਆਂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਅਤੇ ਸਾਥੀਆਂ ਨੇ ਚੋਣ ਪ੍ਰਚਾਰ ਨੂੰ ਪੂਰੀ ਪੂਰੀ ਤਰ੍ਹਾਂ ਮੰਗਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ । ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਦੀ ਲੜੀ ਤਹਿਤ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕੋਕਰੀ ਕਲਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਆਗੂ ਮਨਪ੍ਰੀਤ ਸਿੰਘ ਨੀਟਾ ਵਹਿਣੀਵਾਲ ਦੇ ਚੋਣ ਜਲਸਿਆਂ ਚ ਵੋਟਰਾਂ ਦੀਆਂ ਭਾਰੀ ਭੀੜਾਂ ਨੇ ਵਿਰੋਧੀ ਉਮੀਦਵਾਰਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।  ਚੋਣ ਪ੍ਰਚਾਰ ਦੇ ਆਖਰੀ ਦਿਨ ਮਨਪ੍ਰੀਤ ਸਿੰਘ ਨੀਟਾ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਕੱਢਿਆ ਗਿਆ ਰੋਡ ਸ਼ੋਅ ਬੇਹੱਦ ਪ੍ਰਭਾਵਸ਼ਾਲੀ ਸਿੱਧ ਹੋਇਆ । ਇਸ ਰੋਡ ਸ਼ੋਅ ਦੌਰਾਨ ਪਿੰਡਾਂ ਦੇ ਲੋਕਾਂ ਨੇ ਆਪ ਮੁਹਾਰੇ ਘਰਾਂ ਚੋਂ ਬਾਹਰ ਆ ਕੇ ਮਨਪ੍ਰੀਤ ਨੀਟਾ ਨੂੰ ਬੜੇ ਮੋਹ ਨਾਲ ਸਨਮਾਨਿਤ ਕੀਤਾ।  ਮਨਪ੍ਰੀਤ ਸਿੰਘ ਨੀਟਾ ਨੇ ਵੱਖ ਵੱਖ ਪਿੰਡਾਂ ਵਿੱਚੋਂ ਗੁਜ਼ਰਦਿਆਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਿੰਡਾਂ ਵਾਲਿਆਂ ਦੇ ਹਰ ਤਰ੍ਹਾਂ ਦੇ ਦੁੱਖ ਸੁੱਖ ਵਿੱਚ ਸ੍ਰੀ ਸ਼ਰੀਕ ਹੁੰਦੇ ਰਹਿਣਗੇ  ।  ਇਸ ਮੌਕੇ ਜਗਤਾਰ ਸਿੰਘ ,ਹਰਜਿੰਦਰ ਸਿੰਘ ਪੰਚ, ਨਿਰਮਲ ਸਿੰਘ ,ਗੁਰਮੀਤ ਸਿੰਘ ਸਾਬਕਾ ਸਰਪੰਚ, ਮਹਿੰਦਰ ਸਿੰਘ ਰਾੜੀਆ, ਸੁਖਦੇਵ ਸਿੰਘ ,ਸੁਖਵਿੰਦਰ ਸਿੰਘ ,ਮੇਜਰ ਸਿੰਘ ,ਝਰਮਲ ਸਿੰਘ ਤੋਂ ਇਲਾਵਾ ਵੱਖ ਵੱਖ ਪਤਵੰਤਿਆਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ  ਕਿ ਉਹ ਉੱਨੀ ਤਰੀਕ ਨੂੰ ਪੰਜੇ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਮਨਪ੍ਰੀਤ ਸਿੰਘ ਨੀਟਾ ਨੂੰ ਕਾਮਯਾਬ ਕਰਨ ਤਾਂ ਕਿ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਅਗਵਾਈ ਵਿੱਚ ਸਮੁੱਚੇ ਇਲਾਕੇ ਦਾ ਵਿਕਾਸ ਸੰਭਵ ਹੋ ਸਕੇ ।  ਉਧਰ ਪਿੰਡ ਲੋਹਗੜ੍ਹ ਵਿਖੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਆਖਿਆ ਕਿ ਕਾਂਗਰਸ ਪਾਰਟੀ ਨੂੰ ਮਨਪ੍ਰੀਤ ਸਿੰਘ ਨੀਟਾ ਵਰਗੇ ਵਰਗੇ ਜੁਝਾਰੂ ਯੋਧਿਆਂ ਦੀ ਲੋੜ ਹੈ ਜੋ ਦਿਨ ਰਾਤ ਇੱਕ ਕਰਕੇ ਆਪੋ ਆਪਣੇ ਇਲਾਕਿਆਂ ਵਿੱਚ ਨਾ ਸਿਰਫ ਵਿਕਾਸ ਦੀ ਵੱਡੀ ਲਹਿਰ ਚਲਾਉਣ ਬਲਕਿ ਪਾਰਟੀ ਲਈ ਵੀ ਸਮਰਪਿਤ ਹੋ ਕੇ ਕੰਮ ਕਰ ਸਕਣ ।  

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।