ਆਮ ਆਦਮੀ ਪਾਰਟੀ ਦੇ ਉਮੀਦਵਾਰ ਬੂਟਾ ਸਿੰਘ ਬੈਰਾਗੀ ਨੂੰ ਮਿਲ ਰਿਹੈ ਲੋਕਾਂ ਤੋਂ ਭਰਵਾਂ ਹੰੁਗਾਰਾ
ਮੋਗਾ, 18 ਸਤੰਬਰ (ਜਸ਼ਨ): ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਐਡਵੋਕੇਟ ਬੂਟਾ ਸਿੰਘ ਬੈਰਾਗੀ ਨੂੰ ਹਲਕਾ ਧਰਮਕੋਟ ਦੇ ਜ਼ੋਨ ਤੋਂ ਜ਼ਿਲਾ ਪ੍ਰੀਸ਼ਦ ਦੀ ਚੋਣ ਲੜਨ ਲਈ ਆਮ ਆਦਮੀ ਪਾਰਟੀ ਵਜੋਂ ਉਮੀਦਵਾਰ ਬਣਾਇਆ ਗਿਆ ਹੈ। ਸਮਾਜ ਸੇਵਾ ਨੂੰ ਪ੍ਰਣਾਏ ਬੂਟਾ ਸਿੰਘ ਬੈਰਾਗੀ ਨੂੰ ਆਮ ਲੋਕਾਂ ਵੱਲੋਂ ਭਰਵਾਂ ਹੰੁਗਾਰਾ ਦਿੰਤਾ ਜਾ ਰਿਹਾ ਹੈ । ਭਿੰਡਰ ਕਲਾਂ ਵਿਖੇ ਅੰਧਵਿਸ਼ਵਾਸ ਦਾ ਸ਼ਿਕਾਰ ਹੋਈ ਨਿੱਕੀ ਬਾਲੜੀ ਦੀ ਮੌਤ ਉਪਰੰਤ ਲੋਕਾਂ ਵੱਲੋਂ ਅਖੌਤੀ ਬਾਬਿਆਂ ਖਿਲਾਫ਼ ਵਿੱਢੀ ਮੁਹਿੰਮ ਸਮੇਂ ਬੂਟਾ ਸਿੰਘ ਬੈਰਾਗੀ ਲੋਕ ਆਗੂ ਬਣ ਕੇ ਉੱਭਰੇ ਜਦੋਂ ਉਹਨਾਂ ਨੇਹਾਈਕਰੋਟ ਵਿਚ ਬੱਚੀ ਨੂੰ ਇਨਸਾਫ਼ ਦਿਵਾਉਣ ਲਈ ਮੁਫਤ ਕੇਸ ਲੜਨ ਦਾ ਐਲਾਨ ਕੀਤਾ। ਜ਼ਿਲਾ ਪੀ੍ਰਸ਼ਦ ਦੀ ਚੋਣ ਲੜ ਰਹੇ ਐਡਵੋਕੇਟ ਬੂਟਾ ਸਿੰਘ ਬੈਰਾਗੀ ਨੂੰ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਲੋਕ ਅਕਾਲੀ ਭਾਜਪਾ ਦਾ 10 ਸਾਲ ਦਾ ਰਾਜ ਵੀ ਦੇਖ ਚੁੱਕੇ ਹਨ ਅਤੇ ਹੁਣ ਡੇਢ ਸਾਲ ਕਾਂਗਰਸ ਨੂੰ ਵੀ ਸੱਤਾ ਵਿਚ ਆਇਆਂ ਹੋ ਗਿਆ ਹੈ ਪੰਜਾਬ ਦੀ ਸਾਰ ਕਿਸੇ ਨਹੀਂ ਲਈ । ਵਿਕਾਸ ਨਾਂ ਦੀ ਚਿੜੀ ਅਜੇ ਦਿਸੀ ਨਹੀਂ ਤੇ ਨੌਜਵਾਨ ਨਸ਼ਿਆਂ ‘ਚ ਗਲਤਾਨ ਹੋ ਕੇ ਅੱਜ ਵੀ ਹੱਥੀਂ ਮੌਤ ਸਹੇੜ ਰਹੇ ਹਨ । ਉਹਨਾਂ ਕਿਹਾ ਕਿ ਹੁਣ ਸਮਾਂ ਹੈ ਕਿ ਲੋਕ ਆਮ ਆਦਮੀ ਪਾਰਟੀ ਦੀ ਲੋਕ ਹਿਤੈਸ਼ੀ ਸੋਚ ਨਾਲ ਜੁੜਨ ਤਾਂ ਕਿ ਗੁਰੂਆਂ,ਪੀਰਾਂ ਅਤੇ ਫਕੀਰਾਂ ਦੀ ਧਰਤੀ ਨੂੰ ਬਰਾਬਰ ਹੋਣੋ ਬਚਾਇਆ ਜਾ ਸਕੇ। ਉਹਨਾਂ ਆਖਿਆ ਕਿ ਇਲਾਕੇ ਦੇ ਸਮੁੱਚੇ ਵਿਕਾਸ ਲਈ ਉਹਨਾਂ ਨੂੰ ਸੇਵਾ ਦਾ ਮੌਕਾ ਦੇਣ।