ਵਿਧਾਇਕ ਡਾ: ਹਰਜੋਤ ਕਮਲ ਨੇ ਬਲਾਕ ਸੰਮਤੀ ਜ਼ੋਨ ਸਲ੍ਹੀਣਾ ਲਈ ਬੀਬੀ ਵੀਰਪਾਲ ਕੌਰ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ
ਮੋਗਾ, 18 ਸਤੰਬਰ (ਜਸ਼ਨ): ਬਲਾਕ ਸੰਮਤੀ ਜ਼ੋਨ ਸਲੀਣਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਵੀਰਪਾਲ ਕੌਰ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਹਲਕਾ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਬੀਬੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪਿੰਡ ਸਲ੍ਹੀਣਾ ਵਿਖੇ ਪੰਹੁਚੇ। ਇਕੱਤਰ ਹੋਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਡਾ: ਹਰੋਜਤ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਦੀ ਰੂਹੇ ਰਵਾਂਅ ਸ਼੍ਰੀਮਤੀ ਸੋਨੀਆਂ ਗਾਂਧੀ ਦੀ ਪਹਿਲ ’ਤੇ ਮਹਿਲਾਵਾਂ ਨੂੰ 31 ਤੋਂ 50 ਪ੍ਰਤੀਸ਼ਤ ਰਾਖਵਾਂਕਰਨ ਦਿੱਤਾ ਗਿਆ ਹੈ ਤੇ ਇਹ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਸਲੀਣਾ ਜ਼ੋਨ ਤੋਂ ਬਲਾਕ ਸੰਮਤੀ ਉਮੀਦਵਾਰ ਬੀਬੀ ਵੀਰਪਾਲ ਕੌਰ ਕੋਆਪਰੇਟਿਵ ਸੋਸਾਇਟੀ ਦੇ ਸਾਬਕਾ ਸਕੱਤਰ ਸ: ਬੁੱਧ ਸਿੰਘ ਦੀ ਨੂੰਹ ਹੈ ਜਿਹਨਾਂ ਨੇ ਇਮਾਨਦਾਰੀ ਨਾਲ ਸੇਵਾ ਕਰਦਿਆਂ ਆਪਣਾ ਨਾਮ ਬਣਾਇਆ ਅਤੇ ਆਪਣੀ ਨੂੰਹ ਨੂੰ ਸਾਕਾਰਤਮਕ ਰਾਜਨੀਤੀ ਵਿਚ ਹਿੱਸਾ ਲੈਂਦਿਆਂ ਲੋਕ ਸੇਵਾ ਕਰਨ ਦੀ ਪ੍ਰੇਰਨਾ ਕੀਤੀ। ਡਾ: ਹਰਜੋਤ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਬੀਬੀ ਵੀਰਪਾਲ ਕੌਰ ਨੂੰ ਵੱਧ ਤੋਂ ਵੱਧ ਵੋਟਾ ਪਾ ਕੇ ਕਾਂਗਰਸ ਦੇ ਹੱਥ ਮਜਬੂਤ ਕਰਨ ਤਾਂ ਕਿ ਪਿੰਡਾਂ ਦਾ ਸੰਪੂਰਨ ਵਿਕਾਸ ਸੰਭਵ ਹੋ ਸਕੇ। ਨੁੱਕੜ ਮੀਟਿੰਗਾਂ ਦੌਰਾਨ ਸ਼ੂਰੇਸ਼ ਬਬੂ ਸਲੀਣਾ,ਗੁਰਪਰੀਤ ਸਿੰਘ ,ਜਸਮੇਲ ਸਿੰਘ , ਰਾਣੀ ,ਸੋਨੀਂ ਸਿੰਘ, ਅਮਰਜੀਤ ਸਿੰਘ, ਸੱਤਨਾਮ ਸਿੰਘ, ਜੀਵਣ ਸਿੰਘ, ਪਾਲ ਸਿੰਘ, ਛਿੰਦਰ ਸਿੰਘ, ਤਰਸ਼ੇਮ ਸਿੰਘ, ਪਰੀਤਮ ਸਿੰਘ, ਜੁਗਿੰਦਰ ਸਿੰਘ,ਜਸਵੀਰ ਸਿਘ, ਮੀਤਾ ਸਿੰਘ ,ਪਵਨ ਕੁਮਾਰ, ਛੋਟਾ ਸਿੰਘ , ਬਿੰਦਾ ਸਿੰਘ, ਸੋੰਨੀ ਸਿੰਘ ਵਿਰਦੀ , ਬਿੰਦੀ ਸਿੰਘ, ਖਿੰਦਾ ਸਿੰਘ, ਕਾਲਾ ਸਿੰਘ, ਸੁੱਖਾ ਸਿੰਘ ਅਤੇ ਬਲਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।