ਰਵਦੀਪ ਸਿੰਘ ਸਰਪੰਚ ਦੀ ਪਿੱਠ ’ਤੇ ਆਈ ਸਮੁੱਚੀ ਅਕਾਲੀ ਲੀਡਰਸ਼ਿੱਪ
ਮੋਗਾ, 18 ਸਤੰਬਰ (ਜਸ਼ਨ)-ਬੀਤੀ ਸ਼ਾਮ ਜ਼ੋਨ ਦੌਲਤਪੁਰਾ ਉੱਚਾ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਰਵਦੀਪ ਸਿੰਘ ਸੰਘਾ ਦੇ ਹੱਕ ਵਿਚ ਪਿੰਡ ਧੱਲੇਕੇ ਵਿਖੇ ਸ਼ੋ੍ਰਮਣੀ ਅਕਾਲੀ ਦੇ ਆਗੂਆਂ ਦਾ ਵਿਸ਼ਾਲ ਇਕੱਠ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਹੋਇਆ । ਇਸ ਮੌਕੇ ਜ਼ਿਲਾ ਪ੍ਰਧਾਨ ਕਿਸਾਨ ਵਿੰਗ ਸ: ਅਮਰਜੀਤ ਸਿੰਘ ਲੰਢੇਕੇ ,ਰਾਜਵੰਤ ਸਿੰਘ ਮਾਹਲਾ ਸਾਬਕਾ ਡਾਇਰੈਕਟਰ,ਬੂਟਾ ਸਿੰਘ ਦੌਲਤਪੁਰਾ ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ,ਸਾਬਕਾ ਸਰਪੰਚ ਹਰਬੰਸ ਸਿੰਘ ਜੌਹਲ ਤੋਂ ਇਲਾਵਾ ਭਾਰੀ ਗਿਣਤੀ ਵਿਚ ਸਰਪੰਚ ਅਤੇ ਪੰਚ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਆਖਿਆ ਕਿ ਸ਼ੋ੍ਰਮਣੀ ਅਕਾਲੀ ਦਲ ਇਕਜੁੱਟ ਹੋ ਕੇ ਸਰਪੰਚ ਰਵਦੀਪ ਸਿੰਘ ਸੰਘਾ ਦੀ ਪਿੱਠ ’ਤੇ ਖੜਾ ਹੈ। ਮੱਖਣ ਨੇ ਆਖਿਆ ਕਿ ਅਕਾਲੀ ਭਾਜਪਾ ਦੇ 10 ਸਾਲਾਂ ਦੇ ਰਾਜ ਵਿਚ ਕਰਵਾਏ ਵਿਕਾਸ ਕਾਰਜਾਂ ਨੂੰ ਧਿਆਨ ਵਿਚ ਰੱਖਦਿਆਂ ਲੋਕਾਂ ਵੱਲੋਂ ਰਵਦੀਪ ਸਿੰਘ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਉਹ ਇਹ ਚੋਣ ਵੱਡੇ ਅੰਤਰ ਨਾਲ ਜਿੱਤਣਗੇ। । ਇਸ ਮੌਕੇ ਜ਼ੋਨ ਦੌਲਤਪੁਰਾ ਉੱਚਾ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਰਵਦੀਪ ਸਿੰਘ ਸੰਘਾ ਨੇ ਸਮੁੱਚੀ ਅਕਾਲੀ ਲੀਡਸ਼ਿੱਪ ਵੱਲੋਂ ਉਹਨਾਂ ਨੂੰ ਸਹਿਯੋਗ ਦੇਣ ਅਤੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਹੁੰਗਾਰੇ ਲਈ ਧੰਨਵਾਦ ਕੀਤਾ ਤੇ ਆਖਿਆ ਕਿ ਜਿਸ ਤਰਾਂ ਉਹਨਾਂ ਨੇ ਪਿਛਲੇ 5 ਸਾਲਾਂ ਦੌਰਾਨ ਆਪਣੇ ਪਿੰਡ ਦਾਰਾਪੁਰ ਦੀ ਨਕਸ਼ ਨੁਹਾਰ ਬਦਲੀ ਹੈ ਤੇ ਜਿੱਤਣ ਉਪਰੰਤ ਉਹ ਜ਼ਿਲਾ ਪ੍ਰੀਸ਼ਦ ਅਧੀਨ ਪੈਂਦੇ ਸਾਰੇ ਪਿੰਡਾਂ ਵਿਚ ਵਿਕਾਸ ਦੀ ਲਹਿਰ ਸ਼ੁਰੂ ਕਰਨਗੇ।