ਵੋਟਾਂ ਦੇ ਪ੍ਰਚਾਰ ਦੇ ਆਖਰੀ ਦਿਨ ਭਲੂਰ ਨਿਵਾਸੀਆਂ ਨੇ ਸੁਖਮੰਦਰ ਬਰਾੜ ਨੂੰ ਕੇਲਿਆਂ ਨਾਲ ਤੋਲਿਆ,ਭਾਰੀ ਇਕੱਠ ਨੇ ਕੀਤਾ ਬਰਾੜ ਨੂੰ ਜਿਤਾਉਣ ਦਾ ਐਲਾਨ

ਮੋਗਾ,17 ਸਤੰਬਰ (ਪੱਤਰ ਪ੍ਰਰੇਰਕ)-ਬਲਾਕ ਸੰਮਤੀ ਤੇ ਜਿਲਾ੍ਹ ਪ੍ਰੀਸ਼ਦ ਵੋਟਾਂ ਲਈ ਪ੍ਰਚਾਰ ਅੱਜ ਖਤਮ ਹੋ ਗਿਆ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੀ ਪੁੂਰੀ ਤਾਕਤ ਆਖਰੀ ਦਿਨ ਤੱਕ ਪ੍ਰਚਾਰ ਤੇ ਲਗਾਇਆ। ਬਲਾਕ ਸੰਮਤੀ ਜ਼ੋਨ ਭਲੂਰ ਤੋਂ ਬਹੁਤ ਹੀ ਇਮਾਨਦਾਰ ਅਤੇ ਲੋਕਾਂ ਦੇ ਦੁੱਖ ਸੁੱਖ ਵਿੱਚ ਹਮੇਸ਼ਾ ਸਾਥ ਦੇਣ ਵਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਉਮੀਦਵਾਰ ਸ: ਸੁਖਮੰਦਰ ਸਿੰਘ ਬਰਾੜ ਨੂੰ ਮਾਤਾ ਦੇ ਮੰਦਰ (ਭਲੂਰ) ਵਿੱਚ ਪਿੰਡ ਵਾਸੀਆਂ ਨੇ ਭਾਰੀ ਇਕੱਠ ਕਰਕੇ ਕੇਲਿਆਂ ਨਾਲ ਤੋਲਿਆ । ਇਸ ਮੌਕੇ ਤੇ ਪਿੰਡ ਵਾਸੀਆਂ ਨੇ ਸੁਖਮੰਦਰ ਬਰਾੜ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਜੋ ਆਦਮੀ ਹਰ ਵੇਲੇ ਉਹਨਾਂ ਦੀ ਮਦਦ ਕਰਦਾ ਹੈ ਉਹ ਉਸ ਦੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮਦਦ ਕਰਨਗੇ।ਪਿੰਡ ਵਾਸੀਆਂ ਦੇ ਭਾਰੀ ਇਕੱਠ ਤੋਂ ਮਿਲੇ ਸਮਰਥਨ ਨਾਲ ਅਕਾਲੀ ਦਲ ਦੇ ਉਮੀਦਵਾਰ ਦਾ ਹੱਥ ਦੂਸਰੀਆਂ ਪਾਰਟੀਆਂ ਦੇ ਉਮੀਦਵਾਰਾਂ ਨਾਲੋਂ ਕਾਫੀ ਉੱਤੇ ਚੱਲ ਰਿਹਾ ਹੈ ।ਇਸ ਸਮੇ ਸੁਖਮੰਦਰ ਸਿੰਘ ਬਰਾੜ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਅੱਜ ਵੀ ਲੋਕਾਂ ਵਾਸਤੇ ਪਹਿਲਾਂ ਦੀ ਤਰਾਂ ਹਰ ਮਦਦ ਕਰੇਗਾ ਅਤੇ ਉਸ ਦੇ ਘਰ ਦੇ ਦਰਵਾਜੇ 24 ਘੰਟੇ ਲੋਕਾਂ ਵਾਸਤੇ ਖੁੱਲੇ ਹਨ।ਇਸ ਸਮੇ ਬੋਹੜ ਸਿੰਘ ਸਰਪੰਚ , ਸ਼ੇਰ ਸਿੰਘ ਸ਼ੇਰੀ ਬਰਾੜ,ਪ੍ਰਧਾਨ ਰਾਜਾ ਸਿੰਘ ਢਿੱਲੋਂ ,ਪੰਚ ਵੀਰਪਾਲ ਸਿੰਘ,ਪੰਚ ਭਗਵਾਨ ਸਿੰਘ ਨੰਬਰਦਾਰ,ਕਿੰਦਾ ਖੋਸਾ,ਸੁਖਦੀਪ ਸਿੰਘ,ਸੰਦੀਪ ਬਰਾੜ,ਰਣਜੀਤ ਸਿੰਘ ਬਰਾੜ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਾਸੀ,ਬੀਬੀਆਂ ਹਾਜ਼ਰ ਸਨ।