ਨਰਿੰਦਰ ਕੌਰ ਚੋਟੀਆਂ ਦੀ ਚੋਣ ਮੁਹਿੰਮ ਨੂੰ ਕਾਕਾ ਲੋਹਗੜ ਅਤੇ ਸੀਨੀਅਰ ਕਾਂਗਰਸੀ ਆਗੂਆਂ ਨੇ ਸਿਖਰਾਂ ’ਤੇ ਪਹੁੰਚਾਇਆ

ਧਰਮਕੋਟ,17 ਸਤੰਬਰ(ਜਸ਼ਨ)- 19 ਸਤੰਬਰ ਨੂੰ ਪੰਜਾਬ ਵਿਚ ਹੋ ਰਹੀਆਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਪਿੰਡਾਂ ਵਿਚ ਚੋਣ ਪ੍ਰਚਾਰ ਸਿਖਰਾਂ ਤੇ ਹੈ।  ਧਰਮਕੋਟ ਹਲਕੇ ਵਿਚ ਕਾਂਗਰਸ ਪਾਰਟੀ ਦੇ ਵੱਖ ਵੱਖ ਉਮਦਵਾਰਾਂ ਵੱਲੋਂ ਚੋਣ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ। ਹਲਕੇ ਦੀ ਬਲਾਕ ਸੰਮਤੀ  ਕੋਟਈਸੇ ਖਾਂ ਜ਼ੋਨ ਨੰਬਰ -1 ਚੋਟੀਆਂ ਤੋਂ ਕਾਂਗਰਸ ਆਈ ਦੀ ਉਮੀਦਵਾਰ ਨਰਿੰਦਰ ਕੌਰ ਸਾਬਕਾ ਸਰਪੰਚ ਨੂੰ ਲੋਕਾਂ ਵੱਲੋਂ ਭਰਵਾਂ ਹੰੁਗਾਰਾ ਮਿਲ ਰਿਹਾ ਹੈ। ਸੀਨੀਅਰ ਕਾਂਗਰਸੀ ਆਗੂ ਦਲੇਰ ਸਿੰਘ ਚੋਟੀਆਂ ਦੀ ਸੁਪਤਨੀ ਨਰਿੰਦਰ ਕੌਰ ਨੂੰ ਟਕਸਾਲੀ ਕਾਂਗਰਸ ਪਰਿਵਾਰ ਵਿਚੋਂ ਮਿਲੀ ਸਿਆਸਤ ਦੀ ਗੁੜਤੀ ਅਤੇ ਲੋਕ ਸੇਵਾ ਦੀ ਵਿਰਾਸਤ ਸਦਕਾ ਲੋਕਾਂ ਵੱਲੋਂ ਦਿੱਤੇ ਜਾ ਰਹੇ ਪਿਆਰ ਦੀ ਬਦੌਲਤ ਨਰਿੰਦਰ ਕੌਰ ਦੀ ਜਿੱਤ ਯਕੀਨੀ ਹੋ ਗਈ ਹੈ । ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਬੀਬੀ ਨਰਿੰਦਰ ਕੌਰ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀ ਕਿਰਸਾਨੀ ਅਤੇ ਜਵਾਨੀ ਨੂੰ ਬਚਾਉਣ ਲਈ ਕੀਤੇ ਜਾ ਰਹੇ ਯਤਨਾਂ ਸਦਕਾ ਲੋਕ ਕੈਪਟਨ ਸਰਕਾਰ ਤੋਂ ਪੂਰੀ ਤਰਾਂ ਸੰਤੁਸ਼ਟ ਹਨ । ਉਹਨਾਂ ਆਖਿਆ ਕਿ ਕਾਂਗਰਸ ਦੀ ਪਹਿਲ ’ਤੇ ਮਹਿਲਾਵਾਂ ਲਈ 50 ਪ੍ਰਤੀਸ਼ਤ ਰਾਖਵਾਂਕਰਨ ਹੋਣ ਕਰਕੇ ਹੁਣ ਮਹਿਲਾਵਾਂ ਨੂੰ ਰਾਜਨੀਤੀ ਵਿਚ ਆ ਕੇ ਪੰਜਾਬ ਦੀ ਨਕਸ਼ ਨੁਹਾਰ ਬਦਲਣ ਦਾ ਮੌਕਾ ਮਿਲੇਗਾ।

ਉਹਨਾਂ ਆਖਿਆ ਕਿ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਵੱਲੋਂ ਹਲਕੇ ਦੇ ਵਿਕਾਸ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਦੀ ਬਦੌਲਤ ਜ਼ਿਲਾ ਪ੍ਰੀਸ਼ਦ ਅਤੇ ਸੰਮਤੀ ਲਈ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰ ਵੱਡੇ ਅੰਤਰ ਨਾਲ ਜਿੱਤ ਪ੍ਰਾਪਤ ਕਰਕੇ ਹਲਕਾ ਧਰਮਕੋਟ ਵਿਚ ਵਿਕਾਸ ਦਾ ਨਵਾਂ ਅਧਿਆਏ ਸ਼ੁਰੂ ਕਰਨਗੇ। ਬੀਬੀ ਨਰਿੰਦਰ ਕੌਰ ਦੀ ਚੋਣ ਮੁਹਿੰਮ ਸਿਖਰਾਂ ’ਤੇ ਪਹੰੁਚਾਉਣ ਲਈ ਕਾਕਾ ਲੋਹਗੜ ਦੇ ਸਪੁੱਤਰ ਰਾਜੂ ਸਮਰਾ ,ਸ਼ਿਵਾਜ਼ ਭੋਲਾ ਮਸਤੇਵਾਲਾ,ਦਲੇਰ ਚੋਟੀਆਂ ,ਪਿ੍ਰੰਸੀਪਲ ਪੂਰਨ ਸਿੰਘ, ਜਰਨੈਲ ਸਿੰਘ ਖੰਬੇ,ਅਮਨਦੀਪ ਗਿੱਲ ਫਤਿਹਗੜ ਪੰਜਤੂਰ,ਦਰਸ਼ਨ ਸਿੰਘ ਲਲਿਹਾਂਦੀ ,ਕਲਦੀਪ ਸਿੰਘ ਕੜਾਹੇ ਵਾਲਾ, ਪ੍ਰਗਟ ਸਿੰਘ ਮੌਜੇਵਾਲਾ,ਗੁਰਮੀਤ ਸਿੰਘ ਮੁੰਡੀ , ਇਕਬਾਲ ਸਿੰਘ ਰਾਮਗੜ , ਅਮਰਬੀਰ ਸਿੰਘ ਢਿੱਲੋਂ ਆਦਿ ਸੀਨੀਅਰ ਕਾਂਗਰਸੀ ਆਗੂ  ਨੁੱਕੜ ਮੀਟਿੰਗਾਂ ਕਰਨ ਤੋਂ ਇਲਾਵਾ ਘਰ ਘਰ ਜਾ ਕੇ ਚੋਣ ਪ੍ਰਚਾਰ ਕਰ ਰਹੇ ਨੇ।