ਨਸ਼ੇ ਦੀ ਸਮੱਸਿਆ ਦਾ ਹੱਲ ਰਲ ਕੇ ਕੀਤਾ ਜਾ ਸਕਦੈ-ਤੂਰ
ਨਿਹਾਲ ਸਿੰਘ ਵਾਲਾ,16 ਸਤੰਬਰ(ਪੱਤਰ ਪ੍ਰੇਰਕ)-ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੂੰਕੇ ਵਿਖੇ ਤੰਦਰੁਸਤ ਪੰਜਾਬ -ਜੀਵੇ ਪੰਜਾਬ ਦੇ ਮਿਸ਼ਨ ਤਹਿਤ ਜਾਗਰੂਕਤਾ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਜਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਤੂਰ ਵਿਸੇਸ਼ ਤੌਰ ’ਤੇ ਪੁੱਜੇ। ਉਹਨਾਂ ਲੋਕਾਂ ਨੂੰ ਰਲ ਮਿਲ ਕੇ ਨਸ਼ਿਆਂ ਖਿਲਾਫ਼ ਲੜ ਕੇ ਜਵਾਨੀ ਬਚਾਉਣ ਲਈ ਪ੍ਰੇਰਿਆ। ਜਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਤੂਰ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਰਲ ਕੇ ਨਸ਼ਿਆਂ ਦੀ ਸਮੱਸਿਆ ਦੇ ਹੱਲ ਲਈ ਪੁਲਿਸ ਦਾ ਸਹਿਯੋਗ ਦੇਣ ਤਾਂ ਹੀ ਕੀਮਤੀ ਜਵਾਨੀ ਨੂੰ ਬਚਾ ਸਕੀਏ। ਇਸ ਮੌਕੇ ਥਾਣਾ ਮੁਖੀ ਸੁਰਜੀਤ ਸਿੰਘ,ਇੰਸਪੈਕਟਰ ਕਿੱਕਰ ਸਿੰਘ ਡੀ ਐਸ ਪੀ ਸੁਬੇਗ ਸਿੰਘ ਆਦਿ ਨੇ ਭਰੋਸਾ ਦਿੱਤਾ ਕਿ ਪੁਲਿਸ ਨਸ਼ਿਆਂ ਦੇ ਖਾਤਮੇ ਲਈ ਦਿ੍ਰੜ ਹੈ। ਇਸ ਮੌਕੇ ਸਰਪੰਚ ਰਾਮ ਸਿੰਘ,ਸਰਪੰਚ ਤਾਰਾ ਸਿੰਘ,ਗੁਰਤੇਜ ਸਿੰਘ ਪ੍ਰਧਾਨ ,ਕੁਲਵੰਤ ਸਿੰਘ ਪੰਜਾਬ ਸਕੂਲ,ਜਗਰੂਪ ਸਿੰਘ,ਜਗਮਨ ਸਿੰਘ,ਗੁਰਮੀਤ ਮਾਣੰੂਕੇ ਸਮੇਤ ਪੰਚਾਇਤ ਮੈਂਬਰ ਪਿੰਡ ਦੇ ਪਤਵੰਤੇ ਤੇ ਔਰਤਾਂ ਮੌਜੂਦ ਸਨ।