ਪੀ ਬੀ ਜੀ ਵੈਲਫੇਅਰ ਕਲੱਬ ਨੇ ਅਹਿਮ ਥਾਵਾਂ ’ਤੇ ਕੀਤੀ ਮੱਛਰਮਾਰ ਦਵਾਈ ਦੀ ਸਪਰੇਅ
ਕੋਟਕਪੂਰਾ, 16 ਸਤੰਬਰ (ਟਿੰਕੂ) :- ਸ਼ਹਿਰ ’ਚ ਅਨੇਕਾਂ ਥਾਵਾਂ ਤੋਂ ਡੇਂਗੂ ਦਾ ਲਾਰਵਾ ਮਿਲਣ, ਡੇਂਗੂ ਤੇ ਮਲੇਰੀਆ ਦੇ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋਣ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਨ ਤੋਂ ਬਾਅਦ ਸਿਹਤ ਵਿਭਾਗ ਨੇ ਸਮਾਜਸੇਵੀ ਸੰਸਥਾ ਪੀ ਬੀ ਜੀ ਵੈਲਫੇਅਰ ਕਲੱਬ ਰਾਂਹੀ ਸ਼ਹਿਰ ਦੀਆਂ ਪ੍ਰਭਾਵਿਤ ਥਾਵਾਂ ’ਤੇ ਮੱਛਰਮਾਰ ਦਵਾਈ ਦੀ ਸਪਰੇਅ (ਫੌਗਿੰਗ) ਕਰਾਉਣ ਦਾ ਫੈਸਲਾ ਕੀਤਾ ਹੈ। ਕੱਲ ਪੀਬੀਜੀ ਵੈਲਫੇਅਰ ਕਲੱਬ ਦੇ ਦਿਹਾਤੀ ਹਲਕਿਆਂ ਦੇ ਇੰਚਾਰਜ ਨੰਬਰਦਾਰ ਸੁਖਵਿੰਦਰ ਸਿੰੰਘ ਪੱਪੂ ਤੇ ਸਕੱਤਰ ਗੌਰਵ ਗਲਹੋਤਰਾ ਦੀ ਅਗਵਾਈ ਵਾਲੀ ਟੀਮ ਨੇ ਸਥਾਨਕ ਸਿਟੀ ਥਾਣਾ, ਡੀਐਸਪੀ ਦਫਤਰ, ਸਾਂਝ ਕੇਂਦਰ ’ਚ ਫੌਗਿੰਗ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਰਨ ਤੋਂ ਪਹਿਲਾਂ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨਾ ਦਾ ਟੀਚਾ ਸ਼ਹਿਰ ਦੇ ਹਰ ਗਲੀ-ਮੁਹੱਲੇ ’ਚ ਪਹੰੁਚਣ ਦਾ ਹੈ। ਉੱਘੇ ਸਮਾਜਸੇਵੀ ਬਲਜੀਤ ਸਿੰਘ ਨੇ ਸੰਸਥਾ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਆਖਿਆ ਕਿ ਇਸ ਸੰਸਥਾ ਵੱਲੋਂ ਖੁੂਨਦਾਨ ਦੇ ਖੇਤਰ ’ਚ ਵੀ ਵਡਮੁੱਲੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਕਰਮਚਾਰੀ ਬੂਟਾ ਸਿੰਘ ਤੇ ਬਲਜਿੰਦਰ ਸਿੰਘ ਕਲੱਬ ਦੇ ਹੋਰ ਅਹੁਦੇਦਾਰਾਂ ਨਾਲ ਰਲ ਕੇ ਇਸ ਤੋਂ ਬਾਅਦ ਸਦਰ ਥਾਣਾ, ਬਠਿੰਡਾ ਤਿੰਨਕੌਣੀ ਤੇ ਸ਼ਹਿਰ ਦੀਆਂ ਕੁਝ ਹੋਰ ਡੇਂਗੂ ਦੇ ਲਾਰਵੇ ਵਾਲੀਆਂ ਥਾਵਾਂ ’ਤੇ ਫੌਗਿੰਗ ਕਰਨਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਏ ਐਸ ਆਈ ਅਮਰਜੀਤ ਸਿੰਘ ਸੰਧੂ, ਗੁਰਪ੍ਰੀਤ ਸਿੰਘ ਗੋਪੀ,ਜਸਵੀਰ ਸਿੰਘ ਜਸ਼ਨ, ਰਿੰਕੂ ਬਿੱਲਾ ਆਦਿ ਵੀ ਹਾਜ਼ਰ ਸਨ।