ਮਾਉਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀਆਂ ਨੇ ਨਾਸਾ ‘ਚ ਲਹਿਰਾਇਆ ਭਾਰਤੀ ਝੰਡਾ, ਵਿਦਿਆਰਥੀਆਂ ਨੇ ਸਾਇੰਟਿਸਟਾਂ ਨੂੰ ਮਿਲ ਕੇ ਗਿਆਨ ‘ਚ ਕੀਤਾ ਵਾਧਾ
ਮੋਗਾ, 17 ਸਤੰਬਰ (ਜਸ਼ਨ)-ਮਾਲਵਾ ਦੀ ਪ੍ਰਸਿੱਖ ਵਿਦਅਕ ਸੰਸਥਾ ਮਾਉਟ ਲਿਟਰਾ ਜੀ ਸਕੂਲ ਦੇ ਵਿਦਿਆਰਥੀਆਂ ਨੇ ਨਾਸਾ ਦਾ ਟੂਰ ਲਗਾ ਕੇ ਉੱਥੇ ਦੇ ਸਾਇੰਟਿਸਟਾਂ ਤੋਂ ਜਾਣਕਾਰੀ ਹਾਸਲ ਕਰਕੇ ਆਪਣੇ ਗਿਆਨ ਵਿਚ ਵਾਧਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆ ਹੋਏ ਸਕੂਲ ਦੇ ਡਾਇਰੈਕਟਰ ਅਨੁਜ ਗੁਪਤਾ ਨੇ ਕਿਹਾ ਕਿ ਬੀਤੇ ਦਿਨੀਂ ਸਕੂਲ ਪਿ੍ਰੰਸੀਪਲ ਨਿਰਮਲ ਧਾਰੀ ਦੀ ਅਗਵਾਈ ਹੇਠ ਗਏ ਵਿਦਿਆਰਥੀਆਂ ਨੇ ਨਾਸਾ ਦਾ ਟੂਰ ਲਾਇਆ। ਉਹਨਾਂ ਕਿਹਾ ਕਿ ਇਕ ਵਾਰ ਸਕੂਲ ਦੇ ਵਿਦਿਆਰਥੀਆਂ ਨੂੰ ਨਾਸਾ ਭੇਜ ਕੇ ਇਹ ਸਾਬਤ ਕਰ ਦਿੱਤਾ ਕਿ ਇਹ ਖੇਤਰ ਦਾ ਇਕ ਅਜਿਹਾ ਸਕੂਲ ਹੈ ਜਿਸਦੀ ਨਾਸਾ ਨਾਲ ਸਾਂਝੇਦਾਰੀ ਹੈ। ਉਹਨਾਂ ਕਿਹਾ ਕਿ ਇਸ ਸਾਲ ਵਿਚ ਦੂਜਾ ਟੂਰ ਲਗਾ ਕੇ ਸਕੂਲ ਨੇ ਆਪਣੇ ਆਪ ਵਿਚ ਇਕ ਮਿਸਾਲ ਕਾਇਮ ਕਰ ਦਿੱਤੀ ਹੈ।
ਇਸਦੇ ਚੱਲਦੇ ਮਾਉਟ ਲਿਟਰਾ ਜੀ ਸਕੂਲ ਮੋਗਾ ਦੇ ਵਿਦਿਆਰਥੀਆਂ ਨੇ ਨਾਸਾ ਵਿੱਚ ਪੁੱਜ ਕੇ ਉੱਥੇ ਭਾਰਤ ਦਾ ਤਿਰੰਗਾ ਅਤੇ ਮਾਉਟ ਲਿਟਰਾ ਜੀ ਸਕੂਲ ਮੋਗਾ ਦਾ ਝੰਡਾ ਲਹਿਰਾ ਕੇ ਭਾਰਤ ਦਾ ਨਾਂਅ ਉੱਚਾ ਕੀਤਾ ਹੈ। ਸਕੂਲ ਦੇ ਵਿਦਿਆਰਥੀਆ ਨੇ ਸਾਂਈਟਿਸਟਾਂ ਤੋਂ ਜਾਣਕਾਰੀ ਹਾਸਲ ਕੀਤੀ। ਉਹਨਾਂ ਕਿਹਾ ਕਿ ਮਾਉਟ ਲਿਟਰਾ ਜੀ ਸਕੂਲ ਦੇ ਵਿਦਿਆਰਥੀਆਂ ਨੇ ਡਿਜ਼ਨੀਲੈਂਡ, ਯੂਨੀਵਰਸਲ ਸਟੂਡੀਓ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ। ਡਾਇਰੈਕਟਰ ਅਨੁਜ ਗੁਪਤਾ ਨੇ ਦੱਸਿਆ ਕਿ ਨਵੰਬਰ ਮਹੀਨੇ ਵਿਚ ਮਾਉਟ ਲਿਟਰਾ ਜੀ ਸਕੂਲ ਦੇ ਵਿਦਿਆਰਥੀ ਕੈਨੇਡਾ ਦੇ ਟੋਰਾਂਟੋ ਦੀ ਇਕ ਯੂਨੀਵਰਸਿਟੀ ਦਾ ਦੌਰਾ ਕਰਨਗੇ ਅਤੇ 10 ਦਿਨ ਉੱਥੇ ਲਗਾ ਕੇ ਉੱਥੇ ਦੇ ਮਾਹੌਲ ਬਾਰੇ ਜਾਣਕਾਰੀ ਹਾਸਲ ਕਰਨਗੇ।