ਸ਼ਰਾਬ ਤਸਕਰ ਨੇ ਪੱਤਰਕਾਰ ਸਮੇਤ 4 ਵਿਅਕਤੀਆਂ ਨੂੰ ਕੁਚਲਿਆ, 1 ਦੀ ਮੌਤ 3 ਜਖਮੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ ,16 ਸਤੰਬਰ(ਪੱਤਰ ਪਰੇਰਕ)- ਅੱਜ ਸਵੇਰੇ ਕਰੀਬ ਪੌਣੇ ਛੇ ਵਜੇ ਸ਼ਰਾਬ ਤਸਕਰ ਨੇ ਆਪਣੀ ਕਾਰ ਸੈਰ ਕਰ ਰਹੇ ਪੱਤਰਕਾਰ ਦਿਲਬਰ ਖੈਰਪੁਰ, ਉਸ ਦੀ ਪਤਨੀ, ਸਾਲੇ ਅਤੇ ਇਕ ਹੋਰ ਵਿਅਕਤੀ ਤੇ ਚੜਾ ਦਿੱਤੀ। ਕਾਰ ਸਵਾਰ ਵੱਲੋਂ ਦਰੜੇ ਜਾਣ ਕਾਰਨ ਇਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਪੱਤਰਕਾਰ, ਉਸਦੀ ਪਤਨੀ ਤੇ ਸਾਲਾ ਗੰਭੀਰ ਜਖਮੀ ਹੋ ਗਏ। ਮਿ੍ਰਤਕ ਦੀ ਪਹਿਚਾਣ ਸੇਵਾ ਸਿੰਘ ਜੋ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਵਿੱਚ ਨੌਕਰੀ ਕਰਦਾ ਸੀ। ਜ਼ਖਮੀਆਂ ਨੂੰ ਮੁਹਾਲੀ ਵਿਚਲੇ ਚਾਵਲਾ ਹਸਪਤਾਲ ਫੇਸ-7 ਵਿਖੇ ਦਾਖਲ ਕਰਾਇਆ ਗਿਆ ਹੈ । ਮੌਕੇ ’ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਕ ਨਜਾਇਜ਼ ਦਾਰੂ ਦੀ ਭਰੀ ਗੱਡੀ ਨੇ ਮੁਲਾਂਪੁਰ ਤੋਂ ਅਜੀਤ ਦੇ ਪੱਤਰਕਾਰ ਦਿਲਬਰ ਸਿੰਘ ਖੈਰਪੁਰ ਨੂੰ ਪਰਿਵਾਰ ਸਮੇਤ ਕੁਚਲਣ ਦੀ ਕੋਸ਼ਿਸ਼ ਕੀਤੀ । ਇਸ ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦਿਲਬਰ ਸਿੰਘ ਖੈਰਪੁਰ ਤੇ ਉਸਦੇ ਸਾਲੇ ਗੁਰਵਿੰਦਰ ਸਿੰਘ ਦੀ ਲੱਤ ਟੁੱਟ ਗਈ ਜਦਕਿ ਪਤਨੀ ਦੀ ਬਾਂਹ ਟੁੱਟ ਗਈ । ਇਸ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ । ਪੁਲਿਸ ਦੇ ਮੌਜੂਦ ਹੋਣ ਦੇ ਬਾਵਜੂਦ ਵੀ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ।

 ਕਾਰ ਵਿਚੋਂ ਬਰਾਮਦ ਕੁੱਲ 31 ਸ਼ਰਾਬ ਦੀਆਂ ਪੇਟੀਆਂ ਵਿਚ ਜੁਬਲੀ ਸਪੈਸ਼ਲ ਸ਼ਰਾਬ ਦੀਆਂ ਪੰਜ ਪੇਟੀਆਂ,ਨੈਨਾ 20 ਪੇਟੀਆਂ ,ਇੰਪੀਰੀਅਲ ਬਲੂ 2 ਪੇਟੀਆਂ ,ਮੈਕਡਾਬਲ 2 ਪੇਟੀਆਂ ਅਤੇ ਰਾਇਲ ਚੈਲੰਜ ਦੀਆਂ 2 ਪੇਟੀਆਂ ਸ਼ਾਮਲ ਹਨ। ਮਾਜਰੀ ਪੁਲਿਸ ਵੱਲੋਂ ਧਾਰਾ 304, 279, 337, 338 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।