ਜ਼ਿਲਾ ਪ੍ਰੀਸ਼ਦ ਉਮੀਦਵਾਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਦੀ ਚੋਣ ਮੁਹਿੰਮ ਜ਼ੋਰਾਂ ’ਤੇ
ਧਰਮਕੋਟ,14 ਸਤੰਬਰ (ਜਸ਼ਨ): ਜਲਾਲਾਬਾਦ ਜ਼ੋਨ ਤੋਂ ਜ਼ਿਲਾ ਪ੍ਰੀਸ਼ਦ ਉਮੀਦਵਾਰ ਸ: ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਵੱਲੋਂ ਆਪਣੀ ਚੋਣ ਪ੍ਰਚਾਰ ਮੁਹਿੰਮ ਨੂੰ ਤੇਜ਼ ਕਰਦਿਆਂ ਵੱਖ ਵੱਖ ਪਿੰਡਾਂ ਵਿਚ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ । ਇਸੇ ਕੜੀ ਤਹਿਤ ਜਲਾਲਾਬਾਦ ਪੂਰਬੀ ਪਿੰਡ ਵਿਚ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੀ ਅਗਵਾਈ ਵਿਚ ਹੋਈ ਨੁੱਕੜ ਮੀਟਿੰਗ ਦੌਰਾਨ ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਸ: ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ, ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦੀ ਭਲਾਈ ਲਈ ਸਹਾਇਤਾ ਰਾਸ਼ੀ ਜਾਰੀ ਕਰਕੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦੇ ਨੂੰ ਇੰਨ ਬਿੰਨ ਲਾਗੂ ਕੀਤਾ ਅਤੇ ਹੋਰ ਕਿਸਾਨਾਂ ਦੀ ਸ਼ਨਾਖਤ ਕਰਕੇ ਉਹਨਾਂ ਲਈ ਵੀ ਰਾਹਤ ਦੇਣ ਦਾ ਵਆਦਾ ਕੀਤਾ ਗਿਆ ਹੈ। ਸ: ਇੰਦਰਜੀਤ ਸਿੰਘ ਨੇ ਆਖਿਆ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਰਾਜ ਵਿਚ ਸੂਬੇ ਦੇ ਲੋਕਾਂ ਦਾ ਮਿਹਨਤ ਦਾ ਪੈਸਾ ਮੰਤਰੀਆਂ ਦੀਆਂ ਆਪਣੀਆਂ ਜਗੀਰਾਂ ਵਧਾਉਣ ਲਈ ਹੀ ਵਰਤਿਆ ਗਿਆ ਅਤੇ ਹੁਣ ਲੋਕਾਂ ਨੂੰ ਇਹ ਅਹਿਸਾਸ ਵੀ ਹੋ ਗਿਆ ਹੈ ਕਿ ਪੰਥਕ ਹੋਣ ਦਾ ਮਖੌਟਾ ਪਹਿਨੀ ਅਕਾਲੀ ਸਰਕਾਰ ਨੇ ਗੁਪਤ ਰੂਪ ਨਾਲ ਕਿਸ ਤਰਾਂ ਪੰਥ ਦਾ ਘਾਣ ਕੀਤਾ । ਉਹਨਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਪਹਿਲਾਂ ਦੀ ਤਰਾਂ ਸਾਥ ਦੇਣ ਤਾਂ ਕਿ ਸਮੁੱਚੇ ਸੂਬੇ ਦੇ ਵਿਕਾਸ ਦੇ ਨਾਲ ਨਾਲ ਪਿੰਡਾਂ ਦੀ ਨਕਸ਼ ਨੁਹਾਰ ਵੀ ਬਦਲੀ ਜਾ ਸਕੇ। ਇਸ ਮੌਕੇ ਡਾ: ਤਾਰਾ ਸੰਧੂ,ਸਰਪੰਚ ਅਮਰਜੀਤ ਸਿੰਘ ਖੇਲਾ ,ਸੁਖਜਿੰਦਰ ਸਿੰਘ ਲੈਂਡਲਾਰਡ,ਗੁਰਬੀਰ ਸਿੰਘ ਗੋਗਾ ਬਲਾਕ ਪ੍ਰਧਾਨ,ਗੋਗੀ ਸਰਪਚੰ ਦੌਸਾਂਝ,ਬਿੱਟੂ ਸਰਪੰਚ ਸੈਦ ਮੁਹੰਮਦ,ਡਿੰਪੀ ਕੰਗ,ਜਰਨੈਲ ਸਿੰਘ ਮੰਦਰ,ਜਸਵਿੰਦਰ ਸਿੰਘ ਤਖਤੂਵਾਲਾ,ਗੁਰਮੀਤ ਸਿੰਘ ਲੋਹਾਰਾ,ਗੁਰਮਨਾਮ ਸਿੰਘ ਲੋਹਾਰਾ,ਕਰਮਜੀਤ ਲੋਹਾਰਾ,ਮੰਨਾ ਲੋਹਾਰਾ, ਲਛਮਣ ਸਿੰਘ ਗਿੱਲ,ਹਰਪ੍ਰੀਤ ਸਿੰਘ ਔਗੜ ਅਤੇ ਹੋਰ ਅਨੇਕਾਂ ਵਰਕਰ ਹਾਜ਼ਰ ਸਨ।