ਆਵਾਰਾ ਪਸ਼ੂਆਂ ਦੀ ਸੰਭਾਲ ਲਈ ਡਿਪਟੀ ਕਮਿਸ਼ਨਰ ਨੇ ਚੁੱਕੇ ਅਹਿਮ ਕਦਮ ਪਰ ਮੰਡੀ ‘ਚ ਗੳੂਸ਼ਾਲਾ ਦੇ ਆਰਜ਼ੀ ਵਾਧੇ ਨੂੰ ਲੈ ਕੇ ਆੜਤੀਆਂ ਨੇ ਸੁਖਪਾਲ ਸਿੰਘ ਖਹਿਰਾ ਕੋਲ ਉਠਾਇਆ ਮੁੱਦਾ

ਮੋਗਾ,14 ਸਤੰਬਰ (ਜਸ਼ਨ)- ਡਿਪਟੀ ਕਮਿਸ਼ਨਰ ਮੋਗਾ ਵੱਲੋਂ ਜ਼ਿਲੇ ਵਿਚ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਕੀਤੇ ਜਾ ਰਹੇ ਸੁਹਿਰਦ ਯਤਨਾਂ ਤਹਿਤ ਮੋਗਾ ਦਾਣਾ ਮੰਡੀ ਵਿਚ ਬਣੀ ਗੳੂਸ਼ਾਲਾ ਨੂੰ ਦੇ ਖੇਤਰ ਵਿਚ ਆਰਜ਼ੀ ਇਜ਼ਾਫ਼ਾ ਕਰਨ ਨੂੰ ਲੈ ਕੇ ਆੜਤੀਆਂ ਵੱਲੋਂ ਇਤਰਾਜ਼ ਕਰਦਿਆਂ ਇਹ ਮਸਲਾ ਆਮ ਆਦਮੀ ਪਾਰਟੀ ਦੇ ਤੇਜ਼ਤਰਾਰ ਆਗੂ ਸ: ਸੁਖਪਾਲ ਸਿੰਘ ਖਹਿਰਾ ਦੇ ਧਿਆਨ ਵਿਚ ਲਿਆਂਦਾ ਗਿਆ ਅਤੇ ਇਸ ਮਸਲੇ ਦੇ ਹੱਲ ਲਈ ਸ: ਖਹਿਰਾ ਖੁਦ ਮੋਗਾ ਦਾਣਾ ਮੰਡੀ ਪਹੁੰਚੇ। 
      

ਇਸ ਮੌਕੇ ਆੜਤੀਆਂ ਨੇ ਖਹਿਰਾ ਨੂੰ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਮੰਡੀ ਦੇ ਸ਼ੈੱਡ ਵਿਚ ਆਰਜ਼ੀ ਤੌਰ ’ਤੇ ਪਹਿਲਾਂ ਹੀ ਗੳੂਸ਼ਾਲਾ ਬਣੀ ਹੋਈ ਹੈ ਪਰ ਪ੍ਰਸ਼ਾਸਨ ਵੱਲੋਂ ਫੜੇ ਜਾ ਰਹੇ ਪਸ਼ੂਆਂ ਦੀ ਸੰਭਾਲ ਲਈ ਮੰਡੀ ਸਥਿਤ ਗੳੂਸ਼ਾਲਾ ‘ਚ ਹੋਰ ਵਾਧਾ ਕੀਤਾ ਜਾ ਰਿਹਾ  ਹੈ । ਉਹਨਾਂ ਆਖਿਆ ਕਿ ਸ਼ੈੱਡ ਵਿਚ ਵਾਧਾ ਕਰਨ ਨਾਲ ਮੰਡੀ ਵਿਚ ਆਉਣ ਵਾਲੀ ਜਿਣਸ ਨੂੰ ਰੱਖਣ ਵਿਚ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਪਹਿਲਾਂ ਹੀ ਅੱਧੇ ਤੋਂ ਵੱਧ ਸ਼ੈੱਡ ਵਿਚ ਗੳੂਆਂ ਹੋਣ ਕਰਕੇ ਕਿਸਾਨਾਂ ਅਤੇ ਆੜਤੀਆਂ ਨੂੰ ਲਿਫਟਿੰਗ ਤੋਂ ਪਹਿਲਾਂ ਆਪਣੀ ਜਿਣਸ ਖੁਲੇ ਫੜਾਂ ਵਿਚ ਰੱਖਣੀ ਪੈਂਦੀ ਹੈ ਤੇ ਅਕਸਰ ਮੀਂਹ ਆਉਣ ’ਤੇ ਫਸਲ ਦੀ ਬਰਬਾਦੀ ਹੰੁਦੀ ਹੈ। ਉਹਨਾਂ ਆਖਿਆ ਕਿ ਗਾਵਾਂ ਦੇ ਪਿਸ਼ਾਬ ਅਤੇ ਗੋਹੇ ਦੀ ਬੋਅ ਨਾਲ ਉਹਨਾਂ ਨੂੰ ਦੁਕਾਨਾਂ ਵਿਚ ਆਪਣਾ ਕੰਮ ਚਲਾਉਣਾ ਮੁਸ਼ਕਿਲ ਹੋ ਜਾਵੇਗਾ। ਸ: ਖਹਿਰਾ ਨੇ ਆੜਤੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਚਾਰਾਜੋਈ ਕਰਨ ਦਾ ਵਿਸ਼ਵਾਸ਼ ਦਿਵਾਉਂਦਿਆਂ ਪ੍ਰਸ਼ਾਸਨ ਕੋਲ ਮਸਲਾ ਉਠਾਉਣ ਬਾਰੇ ਆਖਦਿਆਂ ਕਿਹਾ ਕਿ ਗੳੂਆਂ ਨੂੰ ਉੱਚਿਤ ਵਾਤਾਵਰਣ ਵਿਚ ਰੱਖਣ ਅਤੇ ਉਹਨਾਂ  ਦੀ ਸੇਵਾ ਸੰਭਾਲ ਕਰਨਾ ਇਨਸਾਨੀ ਫ਼ਰਜ਼ ਹੈ ਅਤੇ ਇਸ ਲਈ ਕਾਰੋਬਾਰੀਆਂ ਦੇ ਹਿਤਾਂ ਨੂੰ ਧਿਆਨ ਵਿਚ ਰੱਖਦਿਆਂ ਪ੍ਰਸ਼ਾਸਨ ਨੂੰ ਉਚਿੱਤ ਕਦਮ ਉਠਾਉਣੇ ਚਾਹੀਦੇ ਹਨ ਕਿਉਂਕਿ ਸਰਕਾਰ ਪਹਿਲਾਂ ਗੳੂ ਸੈੱਸ ਲੈ ਰਹੀ ਹੈ। ਪੱਤਰਕਾਰਾਂ ਵੱਲੋਂ ਬੇਅਦਬੀ ਮਾਮਲੇ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਵਿਚ ਖਹਿਰਾ ਨੇ ਆਖਿਆ ਕਿ ਬੀਤੇ ਕੱਲ ਹਾਈ ਕੋਰਟ ਵੱਲੋਂ ਬਹਿਬਲ ਕਲਾ ਗੋਲੀ ਕਾਂਡ ‘ਚ ਦੋਸ਼ੀ ਪਾਏ ਗਏ ਪੁਲਿਸ ਅਧਿਕਾਰੀਆਂ ਨੂੰ ਮਿਲੀ ਸਟੇਅ ਦੇ ਆਏ ਫੈਸਲੇ ਸਬੰਧੀ ਉਹ ਹੈਰਾਨ ਹਨ । ਉਹਨਾਂ ਆਖਿਆ ਕਿ ਕੈਪਟਨ ਅਤੇ ਬਾਦਲ ਪਰਿਵਾਰ ਆਪਸ ਵਿਚ ਘਿਓ ਖਿਚੜੀ ਹਨ ਅਤੇ ਪੰਥਕ ਸ਼ਖਸੀਅਤਾਂ ਵੱਲੋਂ ਬਾਦਲ ਕਿਆਂ ਨੂੰ ਪੰਥ ਵਿਚੋਂ ਛੇਕਣ ਦੀ ਮੰਗ ਪੂਰੀ ਨਹੀਂ ਹੋ ਸਕੇਗੀ ਕਿਉਂਕਿ  ਜਥੇਦਾਰ ਸ਼ੋ੍ਰਮਣੀ ਕਮੇਟੀ ਦੇ ਮੁਲਾਜ਼ਮ ਹਨ ਅਤੇ ਸ਼ੋ੍ਰਮਣੀ ਕਮੇਟੀ ਬਾਦਲ ਪਰਿਵਾਰ ਦੇ ਕਬਜ਼ੇ ਵਿਚ ਹੈ। ਖਹਿਰਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਆਪਣੇ ਫਰਜ਼ਾਂ ਤੋਂ ਕਤਈ ਵੀ  ਮੂੰਹ ਨਹੀਂ ਮੋੜੇਗੀ ਅਤੇ ਸਮੂਹ ਇਨਸਾਫ਼ ਪਸੰਦ ਧਿਰਾਂ ਨੂੰ ਨਾਲ ਲੈ ਕੇ ਠੋਸ ਪ੍ਰੋਗਰਾਮ ਉਲੀਕਿਆ ਜਾਵੇਗਾ ਤਾਂ ਕਿ ਬੇਅਦਬੀ ਲਈ ਦੋਸ਼ੀਆਂ ਨੂੰ ਉਹਨਾਂ ਦੇ ਕੀਤੇ ਪਾਪਾਂ ਬਦਲੇ ਢੁੱਕਵੀਆਂ ਸਜ਼ਾਵਾਂ ਦਿਵਾਈਆਂ ਜਾ ਸਕਣ। ਖਹਿਰਾ ਨੇ ਸਪੱਸ਼ਟ ਕਿਹਾ ਕਿ ਉਹ ਬਠਿੰਡਾ ਰੈਲੀ ਵਿਚ ਕੀਤੀ ਕਨਵੈਨਸ਼ਨ ‘ਚ ਪਾਸ ਮਤਿਆਂ ਤੋਂ ਪਿਛੇ ਨਹੀਂ ਹਟਣਗੇ ਤੇ ਉਹ ਪੰਜਾਬ ਦੀ ਭਲਾਈ ਲਈ ਆਪਣੀ ਖੁਦਮੁਖਤਿਆਰੀ ਦੀ ਮੰਗ ’ਤੇ ਬਿਲਕੁਲ ਕਾਇਮ ਹਨ । ਇਸ ਮੌਕੇ ਸ: ਸੁਖਪਾਲ ਸਿੰਘ ਖਹਿਰਾ ਨਾਲ ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਜੈਮਲਵਾਲਾ,ਜਗਜੀਤ ਸਿੰਘ, ਮਨਦੀਪ ਸਿੰਘ ,ਐਡਵੋਕੇਟ ਜਗਦੀਸ਼ ਖੋਸਾ ਅਤੇ ਵਲੰਟੀਅਰ ਹਾਜ਼ਰ ਸਨ।