ਉੱਘੇ ਸਮਾਜਸੇਵੀ ਪਟਵਾਰੀ ਗੁਰਚਰਨ ਸਿੰਘ ਬਰਾੜ ਸਨਮਾਨਿਤ

ਕੋਟਕਪੂਰਾ,13 ਸਤੰਬਰ (ਟਿੰਕੂ) :- ਸਥਾਨਕ ਢਿੱਲੋਂ ਕਲੋਨੀ ਦੇ ਵਸਨੀਕ, ਮੁਹੱਲਾ ਵਿਕਾਸ ਕਮੇਟੀ ਦੇ ਸਰਗਰਮ ਆਗੂ ਤੇ ਉੱਘੇ ਸਮਾਜਸੇਵੀ ਪਟਵਾਰੀ ਗੁਰਚਰਨ ਸਿੰਘ ਬਰਾੜ ਨੂੰ ਨਸ਼ੇ ਦੇ ਖਾਤਮੇ ਲਈ ਪਾਏ ਜਾ ਰਹੇ ਯੋਗਦਾਨ ਅਤੇ ਸਫਾਈ ਮੁਹਿੰਮ ’ਚ ਵੱਖ-ਵੱਖ ਕਲੱਬਾਂ ਤੇ ਨੌਜਵਾਨਾਂ ਨਾਲ ਰਲ ਕੇ ਕੀਤੇ ਸੇਵਾ ਕਾਰਜਾਂ ਬਦਲੇ ਏ ਡੀ ਜੀ ਪੀ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਮਹਾਤਮਾ ਗਾਂਧੀ ਰਾਜ ਲੋਨ ਪ੍ਰਸ਼ਾਸ਼ਨ ਸੰਸਥਾਨ ਚੰਡੀਗੜ ਵਿਖੇ ਐਮ ਟੀ ਓ (ਡੈਪੋ) ਦੀ ਟੇ੍ਰਨਿੰਗ ’ਚ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਰਾਮ ਮੁਹੰਮਦ ਸਿੰਘ ਅਜਾਦ ਵੈਲਫੇਅਰ ਸੁਸਾਇਟੀ ਦੇ ਸੰਸਥਾਪਕਾਂ ਕੁਲਵੰਤ ਸਿੰਘ ਚਾਨੀ ਅਤੇ ਸੋਮਇੰਦਰ ਸਿੰਘ ਸੁਨਾਮੀ ਨੇ ਦੱਸਿਆ ਕਿ ਪਟਵਾਰੀ ਗੁਰਚਰਨ ਸਿੰਘ ਵੱਲੋਂ ‘ਕੋਟਕਪੂਰਾ ਜਿੰਦਾਬਾਦ ਗਰੁੱਪ ’ ਦੇ ਨੌਜਵਾਨਾਂ ਨਾਲ ਜਿੱਥੇ ਸ਼ਹਿਰ ਦੀ ਸਫਾਈ ਮੁਹਿੰਮ ’ਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ, ਉੱਥੇ ਹੋਰਨਾਂ ਨੂੰ ਵੀ ਆਪਣਾ ਆਲਾ ਦੁਆਲਾ ਸਾਫਾ ਸੁਥਰਾ ਰੱਖਣ ਲਈ ਪੇ੍ਰਰਿਤ ਕੀਤਾ ਜਾਂਦਾ ਹੈ। ਰੈਵੀਨਿਊ ਪਟਵਾਰ ਯੂਨੀਅਨ ਜਿਲਾ ਮੋਗਾ ਦੇ ਪ੍ਰਧਾਨ ਰਵੀ ਕੁਮਾਰ ਪਟਵਾਰੀ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਗੁਰਚਰਨ ਸਿੰਘ ਨੂੰ ਮਿਲੇ ਵਿਸ਼ੇਸ਼ ਸਨਮਾਨ ’ਤੇ ਖੁਸ਼ੀ ਜਾਹਰ ਕਰਦਿਆਂ ਆਖਿਆ ਕਿ ਇਸ ਨਾਲ ਹੋਰ ਨੌਜਵਾਨਾਂ ਦੇ ਮਨਾਂ ’ਚ ਵੀ ਸਮਾਜ ਸੇਵਾ ਦੀ ਕਸ਼ਿਸ਼ ਪੈਦਾ ਹੋਵੇਗੀ। ਗੁਰਚਰਨ ਸਿੰਘ ਬਰਾੜ ਨੂੰ ਮੁਬਾਰਕਬਾਦ ਦੇਣ ਵਾਲਿਆਂ ’ਚ ਮੁਹੱਲਾ ਵਿਕਾਸ ਕਮੇਟੀ ਢਿੱਲੋਂ ਕਲੋਨੀ, ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ, ਯੰਗ ਸਪੋਰਟਸ ਕਲੱਬ ਸੇਖਾਂਕਲਾਂ, ਸ਼੍ਰੀ ਗੁਰੂ ਗੋਬਿੰਦ ਸਿੰਘ ਵੈਲਫੇਅਰ ਕਲੱਬ ਸੇਖਾਕਲਾਂ, ਗੁੱਡ ਮੌਰਨਿੰਗ ਵੈਲਫੇਅਰ ਕਲੱਬ ਮਿਉਂਸਪਲ ਪਾਰਕ ਕੋਟਕਪੁੂਰਾ, ਅਰੋੜਬੰਸ ਸਭਾ ਆਦਿ ਸੰਸਥਾਵਾਂ, ਜਥੇਬੰਦੀਆਂ ਦੇ ਸਮੂਹ ਅਹੁਦੇਦਾਰ ਸ਼ਾਮਲ ਹਨ।