ਐਮ.ਐਲ.ਏ. ਡਾ. ਹਰਜੋਤ ਕਮਲ ਵਲੋਂ ਪਿੰਡਾ ਦੇ ਤੂਫ਼ਾਨੀ ਦੌਰੇ ਜਾਰੀ

ਮੋਗਾ, 13 ਸਤੰਬਰ (ਜਸ਼ਨ): ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਵਲੋਂ ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਦੀਆਂ ਚੋਣਾਂ ਦੇ ਮੱਦੇਨਜ਼ਰ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਮੋਗਾ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਤੂਫਾਨੀ ਦੌਰੇ ਕੀਤੇ ਜਾ ਰਹੇ ਹਨ, ਜਿਸਦਾ ਲੋਕਾਂ ਵਲੋਂ ਭਰਭੂਰ ਸਮਰਥਨ ਕੀਤਾ ਜਾ ਰਿਹਾ ਹੈ ਅਤੇ ਹੋਰਨਾਂ ਪਾਰਟੀਆਂ ਦੇ ਲੋਕ ਧੜਾਧੜ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹੈ। ਇਸੇ ਕੜੀ ਤਹਿਤ ਮੋਗਾ ਹਲਕੇ ਦੇ ਪਿੰਡ ਮੱਲੀਆਂਵਾਲਾ, ਝੰਡੇਵਾਲਾ, ਬੁੱਧ ਸਿੰਘ ਵਾਲਾ, ਮੰਡੀਰਾਂ ਵਾਲਾ, ਚੜਿੱਕ, ਕਾਹਨ ਸਿੰਘ ਵਾਲਾ, ਮਹੇਸ਼ਰੀ, ਦਾਰਾਪੁਰ ਅਤੇ ਜੋਗੇਵਾਲਾ ਦਾ ਦੌਰਾ ਕਰਕੇ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਦੇਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਮੋਗਾ ਦੇ ਬਲਾਕ ਸੰਮਤੀ ਜੋਨ ਧੱਲੇਕੇ ਦੇ ਕਾਂਗਰਸੀ ਉਮੀਦਵਾਰ ਦੇ ਵਿਰੁੱਧ ਕਿਸੇ ਹੋਰ ਪਾਰਟੀ ਵਲੋਂ ਕਾਗ਼ਜ ਨਾ ਦਾਖ਼ਲ ਕਰਨ ਤੇ ਉਹ ਨਿਰਵਿਰੋਧ ਜਿੱਤ ਗਏ ਹਨ। ਇਸ ਜਿੱਤ ਦੀ ਖੁਸ਼ੀ ਤੇ ਮੋਗੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਕਾਂਗਰਸੀ ਉਮੀਦਵਾਰ ਨੂੰ ਵਧਾਈ ਦਿੱਤੀ।  ਇਸ ਮੌਕੇ ਤੇ ਪ੍ਰਭਜੀਤ ਸਿੰਘ ਕਾਲਾ ਧੱਲੇਕੇ, ਹਰਭਜਨ ਸਿੰਘ ਸੋਸਣ ਉਮੀਦਵਾਰ ਜਿਲਾ ਪ੍ਰੀਸ਼ਦ ਜੋਨ ਦੌਲਤਪੁਰਾ ਉੱਚਾ, ਕਮਲਜੀਤ ਕੌਰ ਮਹਿਲਾ ਕਾਂਗਰਸ ਆਗੂ, ਇੰਦਰਜੀਤ ਸਿੰਘ ਵਿੱਕੀ, ਜਗਰਾਜ ਸਿੰਘ, ਹਾਕਮ ਸਿੰਘ, ਗੁਰਦੀਪ ਸਿੰਘ, ਬੂਟਾ ਸਿੰਘ, ਮਹਿੰਦਰ ਸਿੰਘ, ਚੰਦ ਸਿੰਘ, ਬੂਟਾ ਸਿੰਘ, ਦਲੀਪ ਦਾਸ, ਸਤਨਾਮ ਸਿੰਘ, ਪੰਮਾ ਸਿੰਘ, ਮੰਗਲ ਸਿੰਘ, ਨਿਰਮਲ ਸਿੰਘ, ਘਮੰਡਾ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।