ਜ਼ਿਲ੍ਹਾ ਯੂਥ ਪ੍ਰਧਾਨ ਵੀਰਪਾਲ ਸਮਾਲਸਰ ਨੇ ਭਖਾਈ ਅਕਾਲੀ ਦਲ ਦੇ ਬਲਾਕ ਸੰਮਤੀ ਉਮੀਦਵਾਰ ਹਰਮੇਸ਼ ਸਿੰਘ ਮੇਸ਼ੀ ਅਤੇ ਜਿਲ੍ਹਾ ਪ੍ਰੀਸ਼ਦ ਉਮੀਦਵਾਰ ਅਮਰਜੀਤ ਕੌਰ ਦੇ ਹੱਕ ਵਿੱਚ ਚੋਣ ਮੁਹਿੰਮ
ਸਮਾਲਸਰ, 12 ਸਤੰਬਰ (ਜਸਵੰਤ ਗਿੱਲ)-ਬਲਾਕ ਸੰਮਤੀ ਜ਼ੋਨ ਸਮਾਲਸਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸਾਬਕਾ ਸਰਪੰਚ ਹਰਮੇਸ਼ ਸਿੰਘ ਮੇਸ਼ੀ ਅਤੇ ਜਿਲ੍ਹਾ ਪ੍ਰੀਸ਼ਦ ਉਮੀਦਵਾਰ ਸਰਪੰਚ ਅਮਰਜੀਤ ਕੌਰ ਦੀ ਜਿੱਤ ਵਾਸਤੇ ਜ਼ਿਲ੍ਹਾ ਯੂਥ ਪ੍ਰਧਾਨ ਵੀਰਪਾਲ ਸਿੰਘ ਸਮਾਲਸਰ ਵੱਲੋਂ ਆਪਣੀ ਪੂਰੀ ਤਾਕਤ ਲਗਾਈ ਜਾ ਰਹੀ ਹੈ। ਉਨ੍ਹਾਂ ਵੱਲੋਂ ਘਰ-ਘਰ ਜਾ ਕੇ ਵੋਟਰਾਂ ਨਾਲ ਸਿੱਧਾ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਅਕਾਲੀ ਵਰਕਰਾਂ ਨਾਲ ਨੁੱਕੜ ਮੀਟਿੰਗਾਂ ਕਰਕੇ ਵੀ ਚੋਣ ਮੁਹਿੰਮ ਨੂੰ ਪੂੁਰਾ ਭਖਾਇਆ ਜਾ ਰਿਹਾ ਹੈ।ਅੱਜ ਦੀ ਘੜੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰੰਮਤੀ ਉਮੀਦਵਾਰ ਹਰਮੇਸ਼ ਸਿੰਘ ਮੇਸ਼ੀ ਦੂਜੇ ਉਮੀਦਵਾਰਾਂ ਤੋਂ ਕਾਫੀ ਅੱਗੇ ਚੱਲ ਰਹੇ ਹਨ ਕਿਉਂਕਿ ਪਾਰਟੀ ਵਰਕਰਾਂ,ਪ੍ਰਧਾਨ ਵੀਰਪਾਲ ਸਿੰਘ ਅਤੇ ਜਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ ਦੀ ਮਿਹਨਤ ਅਤੇ ਦੂਸਰਾ ਉਸ ਦੀ ਸ਼ਰਾਫਤ ਅਤੇ ਬਿਨਾ ਕਿਸੇ ਭੇਦ ਭਾਵ ਹਰ ਇਨਸਾਨ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣਾ ਉਸ ਵਾਸਤੇ ਲਾਹੇਵੰਦ ਸਾਬਤ ਹੋ ਰਿਹਾ ਹੈ।ਵੱਡੀ ਗਿਣਤੀ ਵਿੱਚ ਸਮਾਲਸਰ,ਸਮਾਲਸਰ ਖੁਰਦ ਅਤੇ ਸੰਗਤਸਰ ਦੇ ਲੋਕ ਖੁੱਲ੍ਹ ਕੇ ਉਸ ਦੀ ਮਦਦ ਕਰ ਰਹੇ ਹਨ।ਪਿੰਡ ਸਮਾਲਸਰ ਵਿਖੇ ਘਰ-ਘਰ ਵੋਟਾਂ ਮੰਗਣ ਸਮਂੇ ਉਨਾ੍ਹ ਦੇ ਨਾਲ ਜਿਲਾ੍ਹ ਪ੍ਰੀਸ਼ਦ ਦੇ ਉਮੀਦਵਾਰ ਸਰਪੰਚ ਅਮਰਜੀਤ ਕੌਰ,ਸਰਪੰਚ ਰਣਧੀਰ ਸਿੰਘ ਸਰਾਂ,ਸਰਪੰਚ ਸੋਹਣ ਸਿੰਘ,ਪ੍ਰਧਾਨ ਗੁਰਦੀਪ ਸਿੰਘ ਦੀਪਾ,ਸਾਬਕਾ ਸਰਪੰਚ ਦੇਵ ਸਿੰਘ,ਕਾਕਾ ਬਰਾੜ,ਅੰਗਰੇਜ਼ ਸਿੰਘ ਪਹਿਲਵਾਨ,ਪੰਚ ਗੁਰਮੇਲ ਸਿੰਘ,ਪੰਚ ਸੋਮਾ ਸਿੰਘ,ਯੂਥ ਆਗੂ ਜੋਤੀ ਚਾਵਲਾ,ਬੂਟਾ ਸਿੰਘ ਗਿੱਲ,ਰਾਮ ਸਿੰਘ ਖੋਸਾ,ਬਲਕਾਰ ਸਿੰਘ ਮਾਟੀ,ਪਵਨ ਕੁਮਾਰ,ਦਰਸ਼ਨ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।