ਮੋਗਾ ਦੀ ਸਰਕਾਰੀ ਨਰਸਿੰਗ ਸਕੂਲ ਦੀ ਵਿਦਿਆਰਥਣ ਨੇ ਬਾਜੀ ਮਾਰੀ
ਮੋਗਾ ,11 ਸਤੰਬਰ (ਜਸ਼ਨ): ਕੌਮੀ ਸਿਹਤ ਮਿਸ਼ਨ ਅਧੀਨ ਪੰਜਾਬ ਸਰਕਾਰ ਵੱਲੋਂ ਮਲਟੀਪਰਪਜ਼ ਹੈਲਥ ਵਰਕਰ( ਫੀਮੇਲ) ਦੇ ਲਈ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਪੇਪਰ ਲਿਆ ਗਿਆ।ਜਿਸ ਦੇ ਵਿੱਚ 7605 ਵਿਦਿਆਰਥਣਾ ਨੇ ਭਾਗ ਲਿਆ ਜਿਸ ਦੇ ਵਿੱਚੋਂ ਸਰਕਾਰੀ ਨਰਸਿੰਗ ਸਕੂਲ ਸਿਵਲ ਹਸਪਤਾਲ ਮੋਗਾ ਦੇ ਵਿੱਚ 2015 ਵਿੱਚ ਪੜ੍ਹ ਚੁੱਕੀ ਵਿਦਿਆਰਥਣ ਜਸਪ੍ਰੀਤ ਕੌਰ ਪੁੱਤਰੀ ਸੁਲੱਖਣ ਸਿੰਘ ਪਿੰਡ ਮਹਿਰੋ ਜਿਲਾ ਮੋਗਾ ਨੇ 90 ਅੰਕਾਂ ਵਿੱਚੋ 83 ਅੰਕ ਪ੍ਰਾਪਤ ਕਰਕੇ ਪੂਰੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਜਿਸ ਦੇ ਨਾਲ ਹੀ ਜਸਪ੍ਰੀਤ ਦੇ ਮਾਪਿਆ ਨੂੰ ਵਧਾਈਆ ਦੇਣ ਵਾਲਿਆ ਦਾ ਤਾਂਤਾ ਲੱਗ ਗਿਆ।ਇਸ ਖੁਸ਼ੀ ਦੇ ਮੌਕੇ ਜਸਪ੍ਰੀਤ ਕੌਰ ਨੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਮੇਰੀ ਇਸ ਕਾਮਯਾਬੀ ਦਾ ਸਿਹਰਾ ਸਿਵਲ ਸਰਜਨ ਮੋਗਾ ਡਾ ਸ਼ੁਸੀਲ ਜੈਨ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਰਾਜੇਸ਼ ਅੱਤਰੀ ਤੋ ਇਲਾਵਾ ਸਕੂਲ ਦੇ ਸਮੂਹ ਅਧਿਆਪਕ ਸਾਹਿਬਾਨ ਦੇ ਸਿਰ ਅਤੇ ਆਪਣੇ ਮਾਪਿਆ ਤੋਂ ਮਿਲੇ ਪਿਆਰ ਸਦਕਾ ਹੀ ਅੱਜ ਮੈਂ ਪੂਰੇ ਪੰਜਾਬ ਵਿੱਚ ਟਾਪ ਕਰ ਸਕੀ ਹਾਂ।ਜਸਪ੍ਰੀਤ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਪਣੇ ਨਾਲ ਦੀਆਂ ਵਿਦਿਆਰਥਣਾ ਨੂੰ ਸਨੁਹਾ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆ ਵਿੱਚ ਸ਼ਹਿਨਸ਼ੀਲਤਾ , ਮਿਹਨਤ ਅਤੇ ਆਪਣੇ ਅਧਿਆਪਕਾਂ ਦੇ ਲਈ ਸਤਿਕਾਰ ਦੀ ਭਾਵਨਾ ਦਾ ਹੋਣਾ ਲਾਜ਼ਮੀ ਹੈ।ਇਸ ਮੌਕੇ ਜਸਪ੍ਰੀਤ ਦਾ ਮੂੰਹ ਦਾ ਮਿੱਠਾ ਕਰਵਾਉਦੇ ਹੋਏ ਸਕੂਲ ਦੇ ਪ੍ਰਿਸੀਪਲ ਮੰਗਲਾ ਰਾਣੀ ,ਅਧਿਆਪਕਾ ਸੁਰਿੰਦਰ ਕੌਰ, ਰਾਜਵੰਤ ਕੌਰ,ਬਲਬੀਰ ਕੌਰ, ਕਮਲਪ੍ਰੀਤ ਕੌਰ, ਕਿਰਨ ਅਤੇ ਜਿਲਾ ਸਿੱਖਿਆ ਅਤੇ ਸੂਚਨਾ ਅਫਸਰ ਕ੍ਰਿਸ਼ਨਾ ਸ਼ਰਮਾ ਅਤੇ ਅੰਮ੍ਰਿਤ ਸ਼ਰਮਾ ਵੀ ਹਾਜ਼ਰ ਸਨ। ਜਸਪ੍ਰੀਤ ਦੇ ਘਰ ਵਿੱਚ ਉਨਾਂ ਦੀ ਮਾਂ ਅਤੇ ਪਿਤਾ ਇੱਕ ਕਿਸਾਨ ਹਨ ਅਤੇ ਦੋ ਭੈਣਾ ਅਤੇ ਇੱਕ ਭਰਾ ਹਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।