ਤੇਲ ਕੀਮਤਾਂ ਦੇ ਵਿਰੋਧ ਵਿੱਚ ਕਿਸਾਨਾਂ ਨੇ ਮੋਦੀ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ,ਬੀਬੀ ਹਰਸਿਮਰਤ ਕੌਰ ਬਾਦਲ ਦਾ ਮੰਗਿਆ ਅਸਤੀਫਾ
ਨੱਥੂਵਾਲਾ ਗਰਬੀ , 11 ਸਤੰਬਰ (ਜਸ਼ਨ): -ਤੇਲ ਦੀਆਂ ਅਸਮਾਨ ਨੂੰ ਛੂੰਹਦੀਆਂ ਕੀਮਤਾਂ ਅਤੇ ਮਹਿਗਾਈ ਨੇ ਭਾਰਤ ਵਾਸੀਆਂ ਦਾ ਜਿਉਣਾ ਹਰਾਮ ਕਰ ਦਿੱਤਾ ਹੈ ਅਤੇ ਲੋਕ ਇਸ ਦਾ ਵਿਰੋਧ ਕਰ ਰਹੇ ਹਨ।ਪਰ ਲਗਦਾ ਹੈ ਕੇਦਰ ਸਰਕਾਰ ਤਾਂ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ ।ਕੇਦਰ ਸਰਕਾਰ ਨੂੰ ਜਗਾਉਣ ਵਾਸਤੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਇਕਾਈ ਭਲੂਰ ਵੱਲੋਂ ਬਲਾਕ ਮੀਤ ਪ੍ਰਧਾਨ ਗੁਰਦੀਪ ਸਿੰਘ ਜਟਾਣਾ ਦੀ ਅਗਵਾਈ ਵਿੱਚ ਕੇਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਨਾਅਰੇਬਾਜੀ ਕਰਦੇ ਹੋਏ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਤੇ ਜਿੱਥੇ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਉੱਥੇ ਹੀ ਕੇਦਰ ਸਰਕਾਰ ਵਿੱਚ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਵੀ ਮੰਗਿਆ ਗਿਆ।ਇਸ ਮੌਕੇ ਤੇ ਗੱਲ ਕਰਦੇ ਹੋਏ ਕਿਸਾਨ ਆਗੂ ਗੁਰਦੀਪ ਸਿੰਘ ਅਤੇ ਜਰਨੈਲ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਹਰ ਕੰੰਮ ਵਿੱਚ ਬੁਰੀ ਤਰਾ੍ਹ ਫੇਲ ਹੋ ਚੁੱਕੀ ਹੈ ।ਇਸ ਵੱਲੋਂ ਮਹਿੰਗਾਈ ਨੂੰ ਘੱਟ ਕਰਨ ਵਾਸਤੇ ਕੋਈ ਵੀ ਕਦਮ ਨਹੀ ਚੁੱਕੇ ਗਏ ।ਵਪਾਰੀ ਵਰਗ ਨੂੰ ਫਾਇਦਾ ਦੇਣ ਵਾਸਤੇ ਸਰਕਾਰ ਹਰ ਚੀਜ਼ ਨੂੰ ਮਹਿੰਗਾ ਕਰ ਰਹੀ ਹੈ ।ਉਨਾ੍ਹ ਕਿਹਾ ਕਿ ਪੈਟਰੋਲੀਅਮ ਪਦਾਰਥਾਂ ਨੂੰ ਵੈਟ ਦੇ ਘੇਰੇ ਵਿੱਚ ਲੈਆਦਾਂ ਜਾਣਾ ਚਾਹੀਦਾ ਹੈ ਜਿਸ ਨਾਲ ਇਸ ਦੀ ਕੀਮਤਾਂ 50 ਪ੍ਰਤਿਸ਼ਿਤ ਤੱਕ ਘੱਟ ਜਾਣਗੀਆਂ ਪਰ ਕੇਦਰ ਦੀ ਮੋਦੀ ਸਰਕਾਰ ਸਿਰਫ ਤੇ ਸਿਰਫ ਵਪਾਰੀ ਵਰਗ ਬਾਰੇ ਹੀ ਸੋਚਦੀ ਹੈ ਜੋ ਕਿ ਭਾਰਤ ਦੀ ਅਬਾਦੀ ਦਾ ਸਿਰਫ 10 ਪ੍ਰਤਿਸ਼ਿਤ ਹਨ ਜਦੋਂ ਕਿ ਭਾਰਤ ਦੀ 90 ਪ੍ਰਤਿਸ਼ਿਤ ਅਬਾਦੀ ਦਾ ਖੂੁਨ ਚੂਸਿਆ ਜਾ ਰਿਹਾ ਹੈ।ਕਿਸਾਨ ਆਗੂਆ ਨੇ ਕਿਹਾ ਕਿ ਪੰਜਾਬ ਵਾਸਤੇ ਅੱਜ ਤੱਕ ਮੋਦੀ ਸਰਕਾਰ ਨੇ ਇੱਕ ਰੁਪਏ ਦੀ ਮਦਦ ਨਹੀ ਕੀਤੀ ।ਕੇਦਰ ਸਰਕਾਰ ਵੱਲੋਂ ਪੰਜਾਬ ਵਿੱਚ ਬਣਾਈਆਂ ਜਾ ਰਹੀਆਂ ਸੜਕਾਂ ਅਤੇ ਪੁਲਾਂ ਦੇ ਪ੍ਰਜੈਕਟ ਰੁਪਏ ਨਾ ਹੋਣ ਕਾਰਣ ਅੱਧ ਵਿਚਕਾਰ ਲਟਕ ਰਹੇ ਹਨ।ਕਿਸਾਨ ਰੋਜਾਨਾਂ ਖੁਦਕਸ਼ੀਆਂ ਕਰ ਰਹੇ ਹਨ ਪਰ ਪੰਜ ਸਾਲ ਹੋਣ ਵਾਲੇ ਹਨ ਕੇਦਰ ਨੂੰ ਸਰਕਾਰ ਬਣੇ ਹੋਏ ਅਤੇ ਬੀਬੀ ਬਾਦਲ ਮੰਤਰੀ ਬਣ ਕੇ ਮੌਜ ਲੁੱਟ ਰਹੀ ਹੈ।ਬੀਬੀ ਬਾਦਲ ਨੂੰ ਨਿਕੰਮੀ ਸਰਕਾਰ ਦੀ ਅਸਫਲ ਮੰਤਰੀ ਹੋਣ ਤੇ ਅਸਤੀਫਾ ਦੇਣਾ ਚਾਹੀਦਾ ਹੈ ਨਹੀ ਤਾਂ ਇਤਿਹਾਸ ਵਿੱਚ ਉਨਾ੍ਹ ਦੇ ਇਸ ਸਮੇ ਨੂੰ ਕਾਲੇ ਅੱਖਰਾਂ ਨਾਲ ਲਿਖਿਆ ਜਾਵੇਗਾ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।