ਦੇਸ਼ ਭਗਤ ਕਾਲਜ ਮੋਗਾ ਦੇ ਬੀ.ਐਸ.ਸੀ.ਐਫ.ਟੀ ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ ਸ਼ਾਨਦਾਰ

ਮੋਗਾ,11 ਸਤੰਬਰ(ਜਸ਼ਨ): ਦੇਸ਼ ਭਗਤ ਫਾਊਂਡੇਸ਼ਨ ਗਰੁੱਪ ਆਫ ਇੰਸ਼ਟੀਚਿਊਸ਼ਨਜ ਮੋਗਾ ਵਿਖੇ ਬੀ.ਐਸ.ਸੀ.ਐਫ.ਟੀ ਦੇ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ , ਜਿਸ ਵਿੱਚ ਸਤਵੰਤ ਕੌਰ ਨੇ 82%  ਅੰਕ ਪਾ੍ਰਪਤ ਕਰਕੇ ਪਹਿਲਾ ਸਥਾਨ,ਸਿਮਰਜੀਤ ਕੌਰ ਨੇ 81% ਅੰਕ ਪਾ੍ਰਪਤ ਕਰਕੇ ਦੂਸਰਾ ਅਤੇ ਹਰਮਨਜੋਤ ਕੌਰ  ਨੇ 79% ਅੰਕ ਪਾ੍ਰਪਤ ਕਰਕੇ ਤੀਸਰਾ ਸਥਾਨ ਹਾਸਲ ਕੀਤਾ ਹੈ। ਕਾਲਜ ਦੇ ਪ੍ਰਧਾਨ ਸ਼੍ਰੀ ਅਸ਼ੋਕ ਗੁਪਤਾ , ਜਰਨਲ ਸੈਕਟਰੀ ਸ: ਗੁਰਦੇਵ ਸਿੰਘ,ਡਾਇਰੈਕਟਰ ਸ: ਦਵਿੰਦਰਪਾਲ ਸਿੰਘ, ਡਾਇਰੈਕਟਰ ਮਿ: ਗੌਰਵ ਗੁਪਤਾ, ਡਾਇਰੈਕਟਰ ਮਿ:ਅਨੁਜ ਗੁਪਤਾ, ਪਿ੍ਰੰਸਪੀਲ ਡਾ: ਸਵਰਨਜੀਤ ਸਿੰਘ ਅਤੇ ਡੀਨ ਅਕੈਡਮਿਕ ਮੈਡਮ ਪੀ੍ਰਤੀ ਸ਼ਰਮਾ ਨੇ ਵਧੀਆਂ ਅੰਕ ਲੈ ਕੇ ਪਾਸ ਹੋਣ ਵਾਲੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ।