ਕਾਂਗਰਸ ਧੱਕੇਸ਼ਾਹੀ ਨਾਲ ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਤੇ ਕਾਬਜ ਹੋਣਾ ਚਾਹੁੰਦੀ ਏ: ਚੇਅਰਮੈਨ ਖਣਮੁੱਖ ਭਾਰਤੀ ਪੱਤੋ

ਨਿਹਾਲ ਸਿੰਘ ਵਾਲਾ, 10 ਸਤੰਬਰ (ਸਰਗਮ ਰੌਂਤਾ): 19 ਸਤੰਬਰ ਨੂੰ ਹੋਣ ਜਾ ਰਹੀਆਂ ਰਹੀਆਂ ਜ਼ਿਲਾ ਪੀ੍ਰਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਨਿਹਾਲ ਸਿੰਘ ਵਾਲਾ ਤੋਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਦੀ ਜਾਂਚ 10 ਸਤੰਬਰ ਨੂੰ ਰਿਟਰਨਿੰਗ ਅਫ਼ਸਰ ਪਵਨ ਕੁਮਾਰ ਗੁਲਾਟੀ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਸੁਖਜੀਤ ਸਿੰਘ ਬਰਾੜ ਵੱਲੋਂ ਕੀਤੀ ਗਈ ਜਿਸ ਤਹਿਤ ਬਲਾਕ ਨਿਹਾਲ ਸਿੰਘ ਵਾਲਾ ਦੇ 6 ਪਿੰਡਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀ ਦੇ  ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਰੱਦ ਕਰ ਦਿੱਤੇ ਗਏ , ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਵੱਲੋਂ  ਚੇਅਰਮੈਨ ਖਣਮੁੱਖ ਭਾਰਤੀ ਪੱਤੋਂ ਅਤੇ ਸਰਕਲ ਪ੍ਰਧਾਨ ਡਾ. ਸੁਰਜੀਤ ਸਿੰਘ ਨੰਗਲ ਦੀ ਅਗਵਾਈ ਹੇਠ  ਕਾਂਗਰਸ ਪਾਰਟੀ ਅਤੇ ਸਥਾਨਿਕ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਸਖ਼ਤ ਨਾਅਰੇਬਾਜ਼ੀ ਕੀਤੀ ਗਈ। ਰੋਸ ਪ੍ਰਦਰਸ਼ਨ ਕਰਨ ਵਾਲਿਆਂ ‘ਚ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਹਰਿੰਦਰ ਸਿੰਘ ਰਣੀਆਂ, ਚੇਅਰਮੈਨ ਜਗਰੂਪ ਸਿੰਘ ਕੁੱਸਾ, ਸਰਪੰਚ ਗੁਰਮੇਲ ਸਿੰਘ ਤਖਤੂਪੁਰਾ, ਯੂਥ ਆਗੂ ਰਾਜਵੀਰ ਬਰਾੜ ਗਾਜੀਆਣਾ, ਸਾਬਕਾ ਸਰਪੰਚ ਕਪੂਰ ਸਿੰਘ ਧੂੜਕੋਟ, ਸਾਬਕਾ ਸਰਪੰਚ ਅਜੀਤਪਾਲ ਸਿੰਘ ਰਣੀਆਂ, ਪ੍ਰਧਾਨ ਰੁਪਿੰਦਰ ਸਿੰਘ ਭੁੱਚਾ ਰਣਸੀਂਹ ਕਲਾਂ,  ਰਾਜੂ ਸ਼ਾਂਤ, ਮੰਦਰ ਸਿੰਘ ਰੌਂਤਾ, ਜਸਮੇਲ ਸਿੰਘ ਧੂੜਕੋਟ, ਸਾਬਕਾ ਸਰਪੰਚ ਗੁਰਮੀਤ ਸਿੰਘ ਭੋਲਾ, ਨਵੀਂ ਦੀਨਾਂ, ਗੁਰਮੁੱਖ ਸਿੰਘ, ਮੁਕੰਦ ਸਿੰਘ ਧੂੜਕੋਟ, ਪੰਚ ਹਰਦੇਵ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ।  ਇਸ ਮੌਕੇ ਚੇਅਰਮੈਨ ਭਾਰਤੀ ਪੱਤੋਂ ਨੇ  ਦੋਸ਼ ਲਗਾਇਆ  ਕਿ ਸਥਾਨਿਕ ਪ੍ਰਸ਼ਾਸ਼ਨ ਨੇ ਕਾਂਗਰਸ ਪਾਰਟੀ ਦੇ ਦਬਾਅ ਹੇਠ ਆ ਕੇ ਵਿਰੋਧੀ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ ਹਨ ਜੋ ਸ਼ਰੇਆਮ ਲੋਕਤੰਤਰਿਕ ਕਦਰਾਂ ਕੀਮਤਾਂ ਨਾਲ ਖਿਲਵਾੜ ਹੈ । ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਚੋਣ ਲੜਨ ਤੋਂ ਭੱਜ ਰਹੀ ਹੈ ਅਤੇ ਧੱਕੇਸਾਹੀ ਨਾਲ ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਤੇ ਕਾਬਜ਼ ਹੋਣਾ ਚਾਹੁੰਦੀ ਹੈ । ਜ਼ਿਕਰਯੋਗ ਹੈ ਕਿ ਪ੍ਰਸਾਸ਼ਨ ਵੱਲੋਂ ਹਲਕੇ ਦੇ ਜਿਨਾਂ 6 ਪਿੰਡਾਂ ਵਿੱਚ ਕਾਂਗਰਸ ਪਾਰਟੀ ਨੂੰ ਛੱਡ ਕੇ ਬਾਕੀ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ ਹਨ।  ਉਨਾਂ ਵਿੱਚ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕਾ ਬੀਬੀ ਰਾਜਵਿੰਦਰ ਕੌਰ ਭਾਗੀਕੇ ਦਾ ਜੱਦੀ ਪਿੰਡ ਭਾਗੀਕੇ ਵੀ ਹੈ । ਇਸ ਤੋਂ ਇਲਾਵਾ ਰਣਸੀਹ ਕਲਾਂ, ਧੂੜਕੋਟ, ਪੱਤੋਂ ਹੀਰਾ ਸਿੰਘ , ਦੀਨਾਂ ਸਾਹਿਬ ਅਤੇ ਰਣੀਆਂ ਹੈ। ਇੱਥੇ ਹੁਣ ਇਨਾਂ ਪਿੰਡਾਂ ਵਿੱਚ ਸਿਰਫ਼ ਸੱਤਾਧਾਰੀ ਕਾਂਗਰਸ ਪਾਰਟੀ ਦੇ ਉਮੀਦਵਾਰ ਹੀ ਚੋਣ ਮੈਦਾਨ ਵਿੱਚ ਰਹਿ ਗਏ ਹਨ , ਜੋ ਕਿ ਪ੍ਰਸਾਸ਼ਨ ਵੱਲੋਂ ਬਗੈਰ ਮੁਕਾਬਲਾ ਜੇਤੂ ਕਰਾਰ ਦਿੱਤੇ ਜਾਣੇ ਹਨ।