ਡੀ ਐਸ ਪੀ ਤੇ ਐਸ ਐਮ ਓ ਨੇ ਖੂਨਦਾਨ ਕਰਕੇ ਕੀਤੀ ਕੈਂਪ ਦੀ ਸ਼ੁਰੂਆਤ

ਕੋਟਕਪੂਰਾ, 10 ਸਤੰਬਰ (ਟਿੰਕੂ) :-  ਪੀ.ਬੀ.ਜੀ ਵੈਲਫੇਅਰ ਕਲੱਬ ਵੱਲੋਂ ਅੱਜ ਪ੍ਰਧਾਨ ਰਾਜੀਵ ਮਲਿਕ ਦੀ ਅਗਵਾਈ ਹੇਠ ਸਥਾਨਕ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ ਕੁਲਦੀਪ ਧੀਰ ਦੇ ਜਨਮਦਿਨ ਦੀ ਖੁਸ਼ੀ ’ਚ ਖੂਨਦਾਨ ਕੈਂਪ ਲਾਇਆ ਗਿਆ,ਜਿਸ ਦੀ ਸ਼ੁਰੂਆਤ ਮਨਵਿੰਦਰਬੀਰ ਸਿੰਘ ਡੀ.ਐਸ.ਪੀ ਕੋਟਕਪੂਰਾ ਤੇ ਐਸ.ਐਮ.ਓ ਡਾ. ਕੁਲਦੀਪ ਧੀਰ ਨੇ ਖੁਦ ਖੂਨਦਾਨ ਕਰਕੇ ਕੀਤੀ। ਪੀਬੀਜੀ ਵੈਲਫੇਅਰ ਕਲੱਬ ਦੇ ਪੇ੍ਰੈਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਦਿਹਾਤੀ ਇੰਚਾਰਜ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਨੇ ਦੱਸਿਆ ਕਿ ਭਾਵੇਂ ਦੇਸ਼ ਭਰ ’ਚ ਲੋਕ ਖੂਨਦਾਨ ਦੇ ਮਾਮਲੇ ’ਚ ਕਾਫੀ ਜਾਗਰੂਕ ਹੋ ਚੁੱਕੇ ਹਨ ਪਰ ਜਦੋਂ ਵੱਡੇ-ਵੱਡੇ ਅਫਸਰਾਂ ਅਤੇ ਸਿਆਸਤਦਾਨਾ ਵੱਲੋਂ ਆਪਣੇ ਜਨਮਦਿਨ ਜਾਂ ਹੋਰ ਖੁਸ਼ੀ ਦੇ ਦਿਹਾੜੇ ਇਸ ਤਰਾਂ ਖੂਨਦਾਨ ਕੈਂਪ ਲਾ ਕੇ ਮਨਾਏ ਜਾਂਦੇ ਹਨ ਤਾਂ ਲੋਕਾਂ ’ਚ ਜਾਗਰੂਕਤਾ ਆਉਣੀ ਸੁਭਾਵਿਕ ਹੈ। ਕੈਂਪ ਦੌਰਾਨ ਬਲੱਡ ਬੈਂਕ ਦੇ ਇੰਚਾਰਜ ਡਾ. ਰਮੇਸ਼ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਰੈੱਡ ਕਰਾਸ ਵੱਲੋਂ ਆਏ ਸਰਟੀਫਿਕੇਟ ਅਤੇ ਸਨਮਾਨ ਚਿੰਨਾ ਨਾਲ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਚੀਫ ਫਾਰਮਾਸਿਸਟ ਜਗਸੀਰ ਸਿੰਘ ਖਾਰਾ, ਗੌਰਵ ਗਲਹੋਤਰਾ, ਗੁਰਪ੍ਰੀਤ ਸਿੰਘ ਗੋਪੀ, ਜਤਿੰਦਰ ਸਿੰਘ ਸੰਨੀ ਸਮੇਤ ਪੀਬੀਜੀ ਵੈਲਫੇਅਰ ਕਲੱਬ ਦੇ ਸਮੂਹ ਅਹੁਦੇਦਾਰ ਤੇ ਮੈਂਬਰ ਵੀ ਹਾਜ਼ਰ ਸਨ।