ਪੈ੍ਰਸ ਕਲੱਬ ਦੇ ਪ੍ਰਧਾਨ ਨੇ ਆਪਣੇ ਮਾਤਾ-ਪਿਤਾ ਦੀ ਯਾਦ ’ਚ ਲਾਏ ‘ਸੁਹੰਜਣਾ’ ਦੇ ਬੂਟੇ

ਕੋਟਕਪੂਰਾ, 10 ਸਤੰਬਰ (ਜਸ਼ਨ ) :- ਸਥਾਨਕ ਪੈ੍ਰਸ ਕਲੱਬ ਦੇ ਪ੍ਰਧਾਨ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਆਪਣੇ ਮਾਤਾ-ਪਿਤਾ ਦੀ ਯਾਦ ’ਚ ਸਥਾਨਕ ਮਿਉਂਸਪਲ ਪਾਰਕ ਵਿਖੇ ਸੁਹੰਜਣਾ ਦੇ ਬੂਟੇ ਲਾ ਕੇ ਪ੍ਰਣ ਕੀਤਾ ਕਿ ਉਹ ਇਹਨਾ ਬੂਟਿਆਂ ਦੇ ਮੁਕੰਮਲ ਤਿਆਰ ਹੋ ਜਾਣ ਤੱਕ ਇਨਾਂ ਦੀ ਸਾਂਭ ਸੰਭਾਲ ਕਰੇਗਾ। ‘ਸੀਰ’ ਸੰਸਥਾ ਬਲਾਕ ਕੋਟਕਪੂਰਾ ਦੇ ਪ੍ਰਧਾਨ ਅਮਨਦੀਪ ਸਿੰਘ ਘੋਲੀਆ ਨੇ ਦੱਸਿਆ ਕਿ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਆਪਣੇ ਭਰਾਵਾਂ ਅਤੇ ਸਮੁੱਚੇ ਪਰਿਵਾਰ ਸਮੇਤ ਇਹ ਨਵੀਂ ਪਿਰਤ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਇਹ ਪਰਿਵਾਰ ਪਹਿਲਾਂ ਵੀ ਫਜੂਲ ਰਸਮਾਂ ਅਤੇ ਪ੍ਰਚੱਲਿਤ ਰਵਾਇਤਾਂ ਨੂੰ ਦਰਕਿਨਾਰ ਕਰਕੇ ਮਾਪਿਆਂ ਦੀ ਯਾਦ ’ਚ ਅਜਿਹੇ ਸਮਾਜ ਭਲਾਈ ਦੇ ਕੰਮਾਂ ਲਈ ਦਸਵੰਧ ਕੱਢਦਾ ਹੈ। ਉੱਘੇ ਸਮਾਜਸੇਵੀ ਮਲਕੀਤ ਸਿੰਘ ਭੋਲਾ ਖੁਰਮੀ ਨੇ ਦੱਸਿਆ ਕਿ ਮਹਿੰਦੀਰੱਤਾ ਪਰਿਵਾਰ ਦੇ ਮਾਤਾ ਕੇਸਰ ਕੌਰ ਅਤੇ ਪਿਤਾ ਅਮਰ ਸਿੰਘ ਦੀ ਯਾਦ ’ਚ ਲਾਏ ਗਏ ਸੁਹੰਜਣਾ ਦੇ ਬੂਟਿਆਂ ਨੂੰ ਅਨੇਕਾਂ ਰੋਗਾਂ ਦੀ ਔਸ਼ਧੀ ਅਤੇ ਗੁਣਾ ਦੀ ਖਾਣ ਮੰਨਿਆ ਗਿਆ ਹੈ। ਕਿਉਂਕਿ ਪੋਸ਼ਟਿਕ ਤੱਤਾਂ ਨਾਲ ਭਰਪੂਰ ਸੁਹੰਜਣੇ ਦੇ ਪੱਤਿਆਂ ’ਚ ਪ੍ਰੋਟੀਨ, ਕੈਲਸ਼ੀਅਮ, ਪੋਟਾਸ਼ੀਅਮ, ਆਇਰਨ, ਮੈਗਨੀਸ਼ੀਅਮ, ਜਿੰਕ, ਫਾਸਫੋਰਸ, ਸਲਿਨੀਅਮ, ਵਿਟਾਮਿਨ-ਇਕ-ਤਿੰਨ-ਚਾਰ-ਪੰਜ ਅਤੇ ਵਿਟਾਮਿਨ ਬੀ ਕੰਪਲੈਕਸ ਵੱਧ ਮਾਤਰਾ ’ਚ ਪਾਇਆ ਜਾਂਦਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪਿ੍ਰੰਸੀਪਲ ਜਗਜੀਤ ਸਿੰਘ ਧੀਂਗੜਾ,  ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਜਸਕਰਨ ਸਿੰਘ ਭੱਟੀ, ਰਾਜ ਕੁਮਾਰ ਰਾਜਾ, ਡਾ ਸੋਨੂੰ ਗਰਗ, ਗੁਰਤੇਜ ਸਿੰਘ, ਗਿਆਨ ਚੰਦ, ਚੰਦਰ ਅਰੋੜਾ, ਵਿਜੈ ਕੁਮਾਰ ਆਦਿ ਵੀ ਹਾਜਰ ਸਨ।