ਮਾਉਟ ਲਿਟਰਾ ਜ਼ੀ ਸਕੂਲ ਵਿਚ ਔਰਤਾਂ ਦੀ ਸੁਰੱਖਿਆ ਤੇ ਟ੍ਰੈਫਿਕ ਵਿਸ਼ੇ ਤੇ ਕਰਵਾਇਆ ਸੈਮੀਨਾਰ

ਮੋਗਾ, 10 ਸਤੰਬਰ (ਜਸ਼ਨ)-ਸ਼ਹਿਰ ਦੀ ਪ੍ਰਮੁੱਖ ਸਿੱਖਿਆ ਸੰਸਥਾ ਮਾਉਟ ਲਿਟਰਾ ਜ਼ੀ ਸਕੂਲ ਵਿਚ ਐਸ.ਐਸ.ਪੀ. ਮੋਗਾ ਗੁਰਪ੍ਰੀਤ ਸਿੰਘ ਤੂਰ ਦੇ ਦਿਸ਼ਾ-ਨਿਰਦੇਸ਼ਾਂ ਤੇ ਔਰਤਾਂ ਦੀ ਸੁਰੱਖਿਆ ਅਤੇ ਟ੍ਰੈਫਿਕ ਐਜੂਕੇਸ਼ਨ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਪ੍ਰਭਾਰੀ ਏ.ਐਸ.ਆਈ. ਤਰਸੇਮ ਸਿੰਘ, ਮਹਿਲਾ ਸਿਪਾਹੀ ਸਿਮਰਨਜੀਤ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ, ਜਿਨਾਂ ਦਾ ਸਕੂਲ ਚੇਅਰਮੈਨ ਅਨੁਜ ਗੁਪਤਾ, ਪਿ੍ਰੰਸੀਪਲ ਨਿਰਮਲ ਧਾਰੀ ਤੇ ਸਟਾਫ ਨੇ ਸਵਾਗਤ ਕੀਤਾ। ਇਸ ਮੌਕੇ ਏ.ਐਸ.ਆਈ. ਤਰਸੇਮ ਸਿੰਘ, ਔਰਤ ਸਿਪਾਹੀ ਸਿਮਰਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਔਰਤਾਂ ਦੀ ਸੁਰੱਖਿਆ ਬਾਰੇ ਪੰਜਾਬ ਪੁਲਸ ਵੱਲੋਂ ਸ਼ੁਰੂ ਕੀਤੀ ਗਈ ‘ਸ਼ਕਤੀ ਐਪ ’ ਸਬੰਧੀ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਐਪ ਨੂੰ ਚਲਾਉਣ ਦੀ ਮਕਸਦ ਆਪਣੀ ਰੱਖਿਆ ਕਰਨ ਸਬੰਧੀ ਜਾਣਕਾਰੀ ਦੇਣਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਜਗਾਂ ਕੋਈ ਵੀ ਮੁਸੀਬਤ ਆਵੇ ਤਾਂ ਜੇਕਰ ਤੁਹਾਡੇ ਕੋਲ ਲਿਖਤ ਤੌਰ ਵਿਚ ਜਾਣਕਾਰੀ ਦੇਣ ਦਾ ਸਮੇਂ ਨਾ ਹੋਵੇ ਤਾਂ ਉਸ ਜਗਹ ਦੀ ਫੋਟੋ ਖਿੱਚ ਕੇ ਇਸ ਐਪ ਦੀ ਸਹਾਇਤਾ ਨਾਲ ਪੁਲਸ ਨੂੰ ਸੂਚਨਾ ਦਿੱਤੀ ਜਾ ਸਕਦੀ ਹੈ। ਪੁਲਸ ਆਪ ਦੀ ਸੁਰੱਖਿਆ ਲਈ ਹਰ ਸਮੇਂ ਤਿਆਰ ਹਨ। ਇਸ ਮੌਕੇ ਏ.ਐਸ.ਆਈ. ਤਰਸੇਮ ਸਿੰਘ ਨੇ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਮਹਿਲਾ ਸਿਪਾਹੀ ਸਿਮਰਨਜੀਤ ਕੌਰ ਦਾ ਧੰਨਵਾਦ ਕੀਤਾ ਅਤੇ ਪੁਲਸ ਵੱਲੋਂ ਸਕੂਲ ਵਿਚ ਸੈਮੀਨਾਰ ਆਯੋਜਿਤ ਕਰਨ ਤੇ ਧੰਨਵਾਦ ਕੀਤਾ।