ਡਾ: ਉਬਰਾਏ ਮਨੁੱਖਤਾ ਨੂੰ ਪ੍ਰਣਾਏ ਹੋਏ ਇਨਸਾਨ -ਗੁਰਬਚਨ ਸਿੰਘ ਗਗੜਾ
ਮੋਗਾ 10 ਸਤੰਬਰ (ਪੱਤਰ ਪਰੇਰਕ) : ਡਾ. ਐਸ.ਪੀ. ਸਿੰਘ ਉਬਰਾਏ ਮਨੁੱਖਤਾ ਨੂੰ ਪ੍ਰਣਾਏ ਹੋਏ ਇਨਸਾਨ ਹਨ, ਜੋ ਆਪਣੀ ਕਮਾਈ ਦਾ 90 ਪ੍ਰਤੀਸ਼ਤ ਹਿੱਸਾ ਜਰੂਰਤਮੰਦ ਲੋਕਾਂ ਲਈ ਖਰਚ ਕਰ ਰਹੇ ਹਨ ਤੇ ਉਹ ਹਰ ਲੋੜਵੰਦ ਦੀ ਬਿਨਾਂ ਕਿਸੇ ਭੇਦਭਾਵ ਤੋਂ ਮੱਦਦ ਕਰ ਰਹੇ ਹਨ ਤੇ ਆਪਣੇ ਕੰਮਾਂ ਰਾਹੀਂ ਸਿੱਖੀ ਸਿਧਾਤਾਂ ਦਾ ਪ੍ਚਾਰ ਪੂਰੀ ਦੁਨੀਆਂ ਵਿੱਚ ਕਰ ਰਹੇ ਹਨ । ਇਹਨਾ ਵਿਚਾਰਾਂ ਦਾ ਪ੍ਗਟਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਚੇਅਰਮੈਨ ਗੁਰਬਚਨ ਸਿੰਘ ਗਗੜਾ ਨੇ ਅੱਜ ਸੰਸਥਾ ਦੇ ਮੁੱਖ ਦਫਤਰ ਵਿਖੇ 178 ਵਿਧਵਾ ਔਰਤਾਂ ਨੂੰ ਮਹੀਨਾਵਾਰ ਪੈਨਸ਼ਨ ਦੇ ਚੈਕ ਤਕਸੀਮ ਕਰਨ ਮੌਕੇ ਕੀਤਾ । ਸਰਬੱਤ ਦਾ ਭਲਾ ਟਰੱਸਟ ਮੋਗਾ ਵੱਲੋਂ ਡਾ. ਐਸ.ਪੀ. ਸਿੰਘ ਉਬਰਾਏ ਜੀ ਦੀ ਗਤੀਸ਼ੀਲ ਅਗਵਾਈ ਵਿੱਚ 61ਵਾਂ ਪੈਨਸ਼ਨ ਵੰਡ ਸਮਾਗਮ ਆਪਣੇ ਬਸਤੀ ਗੋਬਿੰਦਗੜ, ਮੋਗਾ ਸਥਿਤ ਦਫਤਰ ਵਿੱਚ ਕੀਤਾ ਗਿਆ। ਇਸ ਮੋਕੇ 178 ਵਿਧਵਾ ਔਰਤਾਂ ਨੂੰ ਉਹਨਾਂ ਦੇ ਬੱਚਿਆਂ ਦੀ ਉਚੇਰੀ ਪੜਾਈ ਲਈ ਅਤੇ ਚਾਰ ਅੰਗਹੀਣ ਵਿਅਕਤੀਆਂ ਨੂੰ ਗੁਜਾਰੇ ਲਈ ਮਹੀਨਾਵਾਰ ਪੈਨਸ਼ਨ ਦੇ ਚੈਕ ਤਕਸੀਮ ਕੀਤੇ ਗਏ । ਇਸ ਮੋਕੇ ਟਰੱਸਟ ਦੀ ਮੋਗਾ ਇਕਾਈ ਦੇ ਕੈਸ਼ੀਅਰ ਮਹਿੰਦਰ ਪਾਲ ਲੂੰਬਾ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਲਗਭਗ ਪਿਛਲੇ ਪੰਜ ਸਾਲ ਤੋਂ ਟਰੱਸਟ ਵੱਲੋਂ ਵਿਧਵਾ ਔਰਤਾਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ, ਜਿਨਾਂ ਦੀ ਗਿਣਤੀ ਸਾਲ ਦਰ ਸਾਲ ਵਧਦੀ ਜਾ ਰਹੀ ਹੈ । ਉਹਨਾਂ ਦੱਸਿਆ ਕਿ ਇਹ ਪੈਨਸ਼ਨ ਇਹਨਾਂ ਔਰਤਾਂ ਦੇ ਬੱਚਿਆਂ ਦੀ ਉਚੇਰੀ ਪੜਾਈ ਲਈ ਦਿੱਤੀ ਜਾ ਰਹੀ ਹੈ ਤਾਂ ਜੋ ਪਿਤਾ ਦਾ ਸਾਇਆ ਨਾ ਹੋਣ ਕਾਰਨ ਉਹਨਾਂ ਦੀ ਪੜਾਈ ਅੱਧ ਵਿਚਕਾਰ ਨਾ ਰੁਕੇ । ਉਹਨਾਂ ਔਰਤਾਂ ਨੂੰ ਇਸ ਪੈਸੇ ਦਾ ਸਦਉਪਯੋਗ ਕਰਨ ਲਈ ਪ੍ੇਰਿਤ ਵੀ ਕੀਤਾ । ਇਸ ਮੋਕੇ ਮੀਤ ਪ੍ਧਾਨ ਗੋਕਲ ਚੰਦ ਬੁੱਘੀਪੁਰਾ ਨੇ ਡਾ. ਉਬਰਾਏ ਵੱਲੋਂ ਕੀਤੀਆਂ ਜਾ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਹਨਾ ਦੇ ਹੌਸਲੇ ਦੀ ਦਾਦ ਦਿੰਦਿਆਂ ਕਿਹਾ ਕਿ ਡਾ. ਉਬਰਾਏ ਵੱਲੇਂ ਹੁਣ ਤੱਕ ਫਾਂਸੀ ਦੀ ਸਜਾ ਪ੍ਾਪਤ ਸੌ ਦੇ ਕਰੀਬ ਭਾਰਤੀ ਅਤੇ ਪਾਕਿਸਤਾਨੀ ਨੋਜਵਾਨਾ ਨੂੰ ਵਿਦੇਸ਼ਾ ਦੀਆ ਜੇਲਾਂ ਵਿੱਚੋਂ ਬਲੱਡ ਮਨੀ ਦੇ ਕੇ ਛੁਡਵਾਇਆ ਜਾ ਚੁੱਕਾ ਹੈ, ਜੋ ਕਿ ਮਾਨਵਤਾ ਦੇ ਭਲੇ ਦੀ ਉਤਮ ਉਦਹਾਰਣ ਹੈ । ਇਸ ਮੋਕੇ ਟਰੱਸਟੀ ਮੈਂਬਰ ਹਰਭਿੰਦਰ ਸਿੰਘ ਜਾਨੀਆਂ, ਜਗਤਾਰ ਸਿੰਘ ਜਾਨੀਆਂ, ਗੋਕਲ ਚੰਦ ਬੁੱਘੀਪੁਰਾ, ਦਵਿੰਦਰਜੀਤ ਸਿੰਘ ਗਿੱਲ, ਸੁਖਦੇਵ ਸਿੰਘ ਬਰਾੜ, ਰਣਜੀਤ ਸਿੰਘ ਮਾੜੀ ਮੁਸਤਫਾ, ਅਵਤਾਰ ਸਿੰਘ ਘੋਲੀਆ, ਜਸਵੰਤ ਸਿੰਘ, ਮੈਡਮ ਸੁਖਵਿੰਦਰ ਕੌਰ, ਦਫਤਰ ਇੰਚਾਰਜ ਜਸਵੀਰ ਕੌਰ, ਰੀਤੂ ਰਾਣੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲਾਭਪਾਤਰੀ ਔਰਤਾਂ ਹਾਜਰ ਸਨ ।