ਆਰਥਿਕ ਤੰਗੀ ਦੇ ਚੱਲਦਿਆਂ ਪੰਜ ਧੀਆਂ ਦੇ ਪਿਉ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ,ਰਿਸ਼ਤੇਦਾਰ ਵਲੋਂ ਗੋਦ ਲਈ ਕੁੜੀ ਨੂੰ ਵਾਪਿਸ ਕਰਨ ਉਪਰੰਤ ਰਹਿੰੰਦਾ ਸੀ ਪਰੇਸ਼ਾਨ

ਬਾਘਾਪੁਰਾਣਾ ,9 ਸਤੰਬਰ (ਲਛਮਣਜੀਤ ਸਿੰਘ ਪੁਰਬਾ): ਹਲਕਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਫੂਲੇਵਾਲਾ ਦੇ ਰਹਿਣ ਵਾਲੇ 45 ਸਾਲਾ ਜਗਦੇਵ ਸਿੰਘ ਨੇ ਕਰਜ਼ ਦੇ ਬੋਝ ਅਤੇ ਪੰਜ ਧੀਆਂ ਹੋਣ ਦੀ ਪਰੇਸ਼ਾਨੀ  ਦੇ ਚੱਲਦਿਆਂ ਪਿੰਡ ਦੇ ਨਾਲ ਲੱਗਦੀ ਨਹਿਰ ਕੋਲ ਦਰਖਤ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਥਾਣਾ ਬਾਘਾਪੁਰਾਣਾ ਦੀ ਪੁਲਿਸ ਵਲੋਂ ਮਿ੍ਰਤਕ ਦੀ ਪਤਨੀ ਜਸਪਾਲ ਕੌਰ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਪਰਿਵਾਰ ਵਾਲਿਆ ਦੇ ਹਵਾਲੇ ਕਰ ਦਿੱਤੀ। ਜਾਣਕਾਰੀ ਮੁਤਾਬਕ ਮਿ੍ਰਤਕ ਜਗਦੇਵ ਸਿੰਘ ਦਿਹਾੜੀ ਦਾ ਕੰਮ ਕਰਦਾ ਸੀ ਅਤੇ ਉਸ ਦੇ ਰਿਸ਼ਤੇਦਾਰ ਕਰਮਜੀਤ ਸਿੰਘ ਦੇ ਮੁਤਾਬਿਕ ਜਗਦੇਵ ਸਿੰਘ ਨੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਲਈ ਕਰਜ਼ਾ ਵੀ ਚੁੱਕਿਆ ਹੋਇਆ ਸੀ ਅਤੇ ਹੁਣ ਉਸ ਦੀਆਂ ਕੁੜੀਆਂ ਵਿਹਾਆਉਣ  ਵਾਲੀਆਂ  ਹੋ ਗਈਆਂ ਸਨ।  ਕਰਮਜੀਤ ਨੇ ਦੱਸਿਆ ਕਿ ਜਗਦੇਵ ਸਿੰਘ ਵਲੋਂ  ਆਪਣੀ ਇਕ ਛੇ ਮਹੀਨੇ ਦੀ ਕੁੜੀ ਨੂੰ ਆਪਣੇ ਰਿਸਤੇਦਾਰ ਨੂ ਗੋਦ ਦੇ ਦਿੱਤਾ ਸੀ ਪਰ ਅਠ ਸਾਲ ਦੀ ਉਮਰ ਹੋਣ ਤੇ ਓਹ ਕੁੜੀ ਨੂੰ ਵਾਪਿਸ ਜਗਦੇਵ ਸਿੰਘ ਕੋਲ ਛਡ ਗਿਆ ਜਿਸ ਕਰਕੇ ਵੀ ਜਗਦੇਵ ਪਰੇਸ਼ਾਨ ਰਹਿੰਦਾ ਸੀ ਕੱਲ ਉਸਨੇ ਇਸੇ ਪਰੇਸ਼ਾਨੀ ਕਾਰਨ ਦਰਖਤ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ। ਪਿੰਡ ਦੇ ਸਰਪੰਚ ਅਮਰ ਸਿੰਘ ਨੇ ਪੀੜਿਤ ਪਰਿਵਾਰ ਲਈ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਦੀ ਮਦਦ ਜ਼ਰੂਰ ਕੀਤੀ ਜਾਵੇ।