ਰਾਜਵਿੰਦਰ ਕੌਰ ਭਾਗੀਕੇ ਵੱਲੋਂ ਭਾਰਤ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲ ,ਨਿਹਾਲ ਸਿੰਘ ਵਾਲਾ ਦੀਆਂ ਵਪਾਰਕ ਸੰਸਥਾਵਾਂ ਨੇ ਕੀਤਾ ਸ਼ਮੂਲੀਅਤ ਦਾ ਐਲਾਨ
ਨਿਹਾਲ ਸਿੰਘ ਵਾਲਾ,9 ਸਤੰਬਰ (ਜਸ਼ਨ) :ਹਲਕਾ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਸਾਬਕਾ ਵਿਧਾਇਕ ਰਾਜਵਿੰਦਰ ਕੌਰ ਭਾਗੀਕੇ ਨੇ ਨਿਹਾਲ ਸਿੰਘ ਵਾਲਾ ਦੇ ਜਾਗਰੂਕ ਵਸਨੀਕਾਂ ਨੂੰ ਬੇਨਤੀ ਕੀਤੀ ਹੈ ਕਿ ਕੱਲ 10 ਸਤੰਬਰ ਦਿਨ ਸੋਮਵਾਰ ਨੂੰ ਭਾਰਤ ਬੰਦ ਦੇ ਸੱਦੇ ਤੇ ਸਮੁਚੀਆਂ ਸੈਕੂਲਰ ਰਾਜਸੀ ਪਾਰਟੀਆਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਰਪ੍ਰਸਤੀ ਹੇਠ ਵਧੀਆਂ ਹੋਈਆਂ ਤੇਲ ਦੀਆਂ ਕੀਮਤਾਂ ਖਿਲਾਫ “ ਭਾਰਤ ਬੰਦ“ ਦਾ ਸੱਦਾ ਦਿੱਤਾ ਹੈ। ਉਹਨਾਂ ਸਭ ਵਪਾਰੀ ਵੀਰਾਂ ਨੂੰ ਨਿਹਾਲ ਸਿੰਘ ਵਾਲਾ ਦੇ ਸਮੱੁਚੇ ਬਾਜਾਰ ਬੰਦ ਕਰਨ ਲਈ ਬੇਨਤੀ ਕੀਤੀ । ਉਹਨਾਂ ਇਸ ਮੌਕੇ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਧ ਰਹੀਆਂ ਤੇਲ ਦੀਆ ਕੀਮਤਾਂ ਅਤੇ ਮਹਿੰਗਾਈ ਦੇ ਰੋਸ ਵਜੋਂ ਨਿਹਾਲ ਸਿੰਘ ਵਾਲਾ ਪੂਰਨ ਬੰਦ ਰਹੇਗਾ। ਉਹਨਾਂ ਸਭ ਵਪਾਰਕ ਐਸੋਸੀਏਸ਼ਨਾਂ ਤੋਂ ਬੰਦ ਲਈ ਸਹਿਯੋਗ ਦੀ ਮੰਗ ਕੀਤੀ।। ਦੂਜੇ ਪਾਸੇ ਸਾਬਕਾ ਵਿਧਾਇਕ ਰਾਜਵਿੰਦਰ ਕੌਰ ਭਾਗੀਕੇ ਦੀ ਪੀ ਏ ਰੁਪਿੰਦਰ ਸਿੰਘ ਦੀਨਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰੀਟੇਲ ਕਰਿਆਨਾ ਐਸੋਸੀਏਸ਼ਨ, ਆੜਤੀ ਐਸੋਸੀਏਸ਼ਨ, ਸੈਲਰ ਐਸੋਸੀਏਸ਼ਨ, ਰੈਡੀਮੇਡ ਤੇ ਮਨਿਆਰੀ ਐਸੋਸੀਏਸ਼ਨ, ਫਰਟੇਲਾਈਜਰਜ ਅਤੇ ਪੈਸਟੀਸਾਈਡਜ ਡੀਲਰ ਐਸੋਸੀਏਸ਼ਨ,ਬਰਤਨ ਭੰਡਾਰ ਐਸੋਸੀਏਸ਼ਨ, ਕਲਾਥ ਮਰਚੈਂਟਸ ਐਸੋਸੀਏਸ਼ਨ ਅਤੇ ਨਗਰ ਦੀਆਂ ਸਮੁੱਚੀਆਂ ਵਪਾਰਕ ਐਸੋਸੀਏਸ਼ਨਾਂ ਨੇ ਬੰਦ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦਾ ਭਰੋਸਾ ਦਿਵਾਇਆ ਹੈ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।