ਮਾਮਲਾ ਗਲੀਆਂ ਵਿੱਚ ਖੜ੍ਹੇ ਗੰਦੇ ਪਾਣੀ ਦਾ,ਨੌਜਵਾਨਾਂ ਨੇ ਗੰਦੇ ਪਾਣੀ ਤੋਂ ਬੱਚਣ ਲਈ ਗਲੀ ਨੂੰ ਪੁੱਟ ਕੇ ਕੀਤਾ ਉੱਚਾ

ਸਮਾਲਸਰ,9 ਸਤੰਬਰ (ਜਸਵੰਤ ਗਿੱਲ)-  ਕਸਬੇ ਦੇ ਦੋਵੇਂ ਛੱਪੜ ਭਰਨ ਕਰਕੇ ਗਲੀ ਵਿੱਚ ਖੜ੍ਹੇ ਗੰਦੇ ਪਾਣੀ ਤੋਂ ਬੱਚਣ ਲਈ ਸਾਬਕਾ ਸਰਪੰਚ ਹਰਮੇਸ਼ ਸਿੰਘ ਮੇਸ਼ੀ ਵਾਲੀ ਗਲੀ ਦੇ ਨੌਜਵਾਨਾਂ ਨੇ ਇੱਕਠੇ ਹੋ ਕੇ ਗਲੀ ਦਾ ਕੁੱਝ ਹਿੱਸਾ ਪੁੱਟ ਕੇ ਉੱਚਾ ਕਰ ਦਿੱਤਾ ਹੈ।ਇਸ ਨਾਲ ਔਰਤਾਂ ਅਤੇ ਵਿਦਿਆਰਥੀਆਂ ਦਾ ਗੰਦੇ ਪਾਣੀ ਤੋਂ ਬਚਾ ਹੋ ਗਿਆ।ਇਸ ਸਬੰਧੀ ਗੱਲਬਾਤ ਕਰਦਿਆ ਨੌਜਵਾਨ ਬਲਕਾਰ ਸਿੰਘ ਮਾਟੀ ਅਤੇ ਦੀਸ਼ਾ ਸਿੰਘ ਨੇ ਦੱਸਿਆ ਕਿ ਪਿੰਡ ਦੇ ਦੋਵੇਂ ਛੱਪੜ ਭਰ ਚੁੱਕੇ ਹਨ ਅਤੇ ਨਾਲੀਆਂ ਦਾ ਗੰਦਾ ਪਾਣੀ ਗਲੀਆਂ ਵਿੱਚ ਖੜ੍ਹਾ ਰਹਿੰਦਾ ਹੈ ਜਿਸ ਕਰਕੇ ਔਰਤਾਂ ਅਤੇ ਬੱਚਿਆਂ ਦੇ ਗੰਦੇ ਪਾਣੀ ਵਿੱਚੋਂ ਲੰਘਣ ਕਰਕੇ ਪੈਰ ਖ਼ਰਾਬ ਹੋ ਗਏ ਹਨ।ਪਰ ਪਿੰਡ ਦੀ ਪੰਚਾਇਤ ਅਤੇ ਪ੍ਰਸ਼ਾਸਨ ਨੇ ਇਸ ਵੱਲ ਕੋਈ ਧਿਆਨ ਨਹੀਂ ਕੀਤਾ।ਅੱਜ ਪਿੰਡ ਦੇ ਕੁੱਝ ਨੌਜਵਾਨਾਂ ਨੇ ਇਕੱਠੇ ਹੋ ਕੇ ਗਲੀ ਦਾ ਕੂੱਝ ਹਿੱਸਾ ਪੁੱਟ ਕੇ ਉੱਚਾ ਕਰ ਦਿੱਤਾ ਹੈ ਇਸ ਨਾਲ ਗੰਦਾ ਪਾਣੀ ਗਲੀ ਵਿੱਚ ਖੜ੍ਹਣ ਤੋਂ ਤਾਂ ਰੁੱਕ ਗਿਆ ਹੈ ਪਰ ਨਾਲੀਆਂ ਭਰਨ ਕਰਕੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਦਾ ਕੋਈ ਠੋਸ ਹੱਲ ਕੱਢਿਆ ਜਾਵੇ ਤਾਂ ਜੋ ਲੋਕ ਬੀਮਾਰੀਆਂ ਅਤੇ ਆਰਥਿਕ ਨੁਕਸਾਨ ਤੋਂ ਬੱਚ ਸਕਣ।   ਜ਼ਿਕਰਯੋਗ ਹੈ ਕਿ ਪਿੰਡ ਦੇ ਕੁੱਝ ਲੋਕਾਂ ਨੇ ਆਪਣੇ ਦਰਵਾਜ਼ਿਆ ਅੱਗੇ ਖੜ੍ਹੇ ਗੰਦੇ ਪਾਣੀ ਤੋਂ ਬਚਣ ਲਈ ਗਲੀ ਦਾ ਕੁੱਝ ਹਿੱਸਾ ਉੱਚਾ ਕਰ ਲਿਆ ਹੈ ਪਰ ਇਸ ਨਾਲ ਰਾਹਗੀਰਾਂ ਅਤੇ ਦੂਸਰੇ ਘਰਾਂ ਲਈ ਵੱਡੀ ਸਮੱਸਿਆ ਪੈਦਾ ਹੋ ਗਈ ਹੈ।ਇਸ ਨਾਲ ਗਲੀਆਂ ਦਾ ਇੱਕ ਹਿੱਸਾ ਉੱਚਾ ਤੇ ਇੱਕ ਹਿੱਸਾ ਨੀਵਾਂ ਹੋ ਗਿਆ ਹੈ ਅਤੇ ਵਾਹਨਾਂ ਨੂੰ ਗਲੀਆਂ ਵਿੱਚੋਂ ਲੰਘਣ ਵਿੱਚ ਮੁਸ਼ਕਿਲ ਹੋ ਰਹੀ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।