ਜਿਲ੍ਹਾ ਪੱਧਰੀ ਨੈੱਟਬਾਲ ਮੁਕਾਬਲਿਆਂ ਵਿੱਚ ਐੱਚ. ਕੇ. ਐੱਸ. ਸਕੂਲ ਸਮਾਲਸਰ ਦੀਆਂ ਟੀਮਾਂ ਨੇ ਮਾਰੀ ਬਾਜ਼ੀ

ਸਮਾਲਸਰ,9 ਸਤੰਬਰ (ਜਸਵੰਤ ਗਿੱਲ)-ਪੰਜਾਬ ਬੋਰਡ ਵੱਲੋਂ ਕਰਵਾਏ ਗਏ ਜਿਲ੍ਹਾ ਪੱਧਰੀ ਮੁਕਾਬਲਿਆਂ ਸਮਾਲਸਰ ਦੇ ਹੈੱਡਮਾਸਟਰ ਕਰਤਾਰ ਸਿੰਘ ਮਾਡਲ ਸੀ. ਸੈ. ਸਕੂਲ ਸਮਾਲਸਰ ਦੇ ਵਿਦਿਆਰਥੀਆਂ ਨੇ ਆਪਣਾ ਚੰਗਾ ਪ੍ਰਦਰਸ਼ਨ ਕਰਦਿਆਂ ਹੋਇਆਂ ਚੰਗੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ।ਜ਼ਿਕਰਯੋਗ ਹੈ ਕਿ ਬੋਰਡ ਵੱਲੋਂ ਇਸ ਵਾਰੀ ਜਿਲ੍ਹਾ ਮੋਗਾ ਦੇ ਵਿੱਚ ਪੈਂਦੇ ਸਕੂਲਾਂ ਦੇ ਜਿਲ੍ਹਾ ਪੱਧਰੀ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਸਾ ਰਣਧੀਰ ਵਿਖੇ ਕਰਵਾਏ ਗਏ।ਜਿਸ ਵਿੱਚ ਹੋਏ ਨੈੱਟਬਾਲ ਦੇ ਮੁਕਾਬਲਿਆਂ ਵਿੱਚ ਅੰਡਰ-17 ਵਿੱਚ ਐੱਚ. ਕੇ. ਐੱਸ. ਮਾਡਲ ਸਕੂਲ ਸਮਾਲਸਰ ਦੇ ਮੁੰੰਡੇ ਅਤੇ ਕੁੜੀਆਂ ਦੀਆਂ ਟੀਮਾਂ ਨੇ ਦੂਸਰਾ ਅਤੇ ਅੰਡਰ-14 ਦੀ ਕੁੜੀਆਂ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸ ਜਿੱਤ ਦੀ ਖੁਸ਼ੀ ਨੂੰ ਦੁੱਗਣਾ ਕਰਦਿਆਂ ਸਕੂਲ ਦੇ ਚੇਅਰਮੈਨ ਬਿ੍ਰਗੇਡੀਅਰ ਸਤਵੰਤ ਸਿੰਘ ਨੇ ਜੇਤੂ ਵਿਦਿਆਰਥੀਆਂ ਉਹਨਾਂ ਦੇ ਕੋਚ ਡੀ.ਪੀ. ਰਜਿੰਦਰ ਸਿੰਘ ਨੂੰ ਵਧਾਈ ਦਿੰਦਿਆਂ ਬੱਚਿਆਂ ਨੂੰ ਸਨਮਾਨਿਤ ਕੀਤਾ।ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਸ. ਸੁਰਿੰਦਰਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਨਰੋਏ ਸਰੀਰ ਵਿੱਚ ਹੀ ਨਰੋਏ ਮਨ ਦਾ ਨਿਵਾਸ ਹੁੰਦਾ ਹੈ, ਇਸ ਲਈ ਚੰਗੇਰੀ ਪੜ੍ਹਾਈ ਲਈ ਖੇਡਾਂ ਵਿਦਿਆਰਥੀ ਜੀਵਨ ਦਾ ਅਹਿਮ ਹਿੱਸਾ ਹਨ।ਇਸ ਲਈ ਵਿਦਿਆਰਥੀਆਂ ਲਈ ਜਰੂਰੀ ਹੈ ਕਿ ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਆਪਣੀ ਰੁਚੀ ਵਧਾਉਣ।ਇਸ ਮੌਕੇ ਅਜੀਤਪਾਲ ਕੌਰ, ਰਜਿੰਦਰ ਸਿੰਘ, ਇਨਸਾਫ ਸਿੰਘ, ਹਰਵਿੰਦਰ ਸਿੰਘ, ਸਨੀ ਗੋਇਲ, ਅਮਨਦੀਪ ਕੌਰ, ਸੁਖਪਾਲ ਕੌਰ, ਪ੍ਰਨੀਤ ਕੌਰ, ਮਨਦੀਪ ਕੌਰ, ਮਨਪ੍ਰੀਤ ਕੌਰ, ਸ਼ਬਨਮ ਅਰੋੜਾ, ਗੋਬਿੰਦਰੀਤ ਕੌਰ ਆਦਿ ਹਾਜ਼ਰ ਸਨ।