ਮੋਦੀ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਤੇਲ ਦੇ ਵਧੇ ਭਾਅ ਨੇ ਲੋਕਾਂ ਦਾ ਲੱਕ ਤੋੜਿਆ- ਵਿਨੋਦ ਬਾਂਸਲ

ਮੋਗਾ ,8 ਸਤੰਬਰ (ਜਸ਼ਨ):  ਦੇਸ਼ ਵਿਚ ਪੈਟਰੌਲ ਦੀ ਕੀਮਤ ਅੱਜ 80 ਰੁਪਏ ਤੋਂ ਪਾਰ ਹੋ ਜਾਣ ਨਾਲ ਆਮ ਆਦਮੀ ਦਾ ਲੱਕ ਪੂਰੀ ਤਰਾਂ ਟੁੱਟ ਗਿਆ ਹੈ ਤੇ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਮਾਰੂ ਨੀਤੀਆਂ ਪੂਰੀ ਤਰਾਂ ਜ਼ਿੰਮੇਵਾਰ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਨੇ ਮੋਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅੱਜ ਜਿੱਥੇ ਡਾਲਰ ਦੇ ਮੁਕਾਬਲੇ ਰੁਪਏ ਦਾ ਮੁੱਲ ਬੇਕਿਰਕੀ ਨਾਲ ਡਿੱਗਿਆ ਹੈ ਉੱਥੇ ਦਿਲੀ ਵਿਚ ਪੈਟਰੌਲ ਦੀ ਕੀਮਤ 80 ਰੁਪਏ 38 ਪੈਸੇ ’ਤੇ ਪਹੰੁਚ ਗਿਆ ਹੈ , ਜਿਸ ਨਾਲ ਦੇਸ਼ਵਾਸੀ ਪੂਰੀ ਤਰਾਂ ਪਸੀਜੇ ਗਏ ਹਨ । ਉਹਨਾਂ ਆਖਿਆ ਕਿ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਕਹਾਉਣ ਵਾਲੇ ਮੋਦੀ ਦੇ ਰਾਜ ਵਿਚ ਅੱਜ ਡੀਜ਼ਲ 77 ਰੁਪਏ ਦੇ ਕਰੀਬ ਵਿੱਕ ਰਿਹਾ ਹੈ ਜਿਸ ਨਾਲ ਸਭ ਤੋਂ ਜ਼ਿਆਦਾ ਕਿਸਾਨ ਪ੍ਰਭਾਵਿਤ ਹੋ ਰਹੇ ਹਨ ਅਤੇ ਪਹਿਲਾਂ ਹੀ ਕਰਜ਼ੇ ਦੀ ਮਾਰ ਸਹਿ ਰਹੇ ਕਿਸਾਨਾਂ ਅੰਦਰ ਖੁਦਕੁਸ਼ੀਆਂ ਦਾ ਦੌਰ ਹੋਰ ਤੇਜ਼ ਹੋਣ ਦਾ ਡਰ ਪੈਦਾ ਹੋ ਗਿਆ ਹੈ। ਉਹਨਾਂ ਆਖਿਆ ਕਿ ਤੇਲ ਕੀਮਤਾਂ ਵਿਚ ਹੋਏ ਇਸ ਵਾਧੇ ਖਿਲਾਫ਼ ਕਾਂਗਰਸ ਹਾਈ ਕਮਾਂਡ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ 10 ਸਤੰਬਰ ਨੂੰ ਕਾਂਗਰਸ ਦੇਸ਼ ਵਿਆਪੀ ਰੋਸ ਪ੍ਰਗਟਾਵਿਆ ਦੀ ਆਰੰਭਤਾ ਕਰੇਗੀ । ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।