ਦੇਸ਼ ਭਗਤ ਕਾਲਜ ਮੋਗਾ ਵਿਖੇ ਐਸਿਡ ਅਟੈਕ ‘ਤੇ ਕਰਵਾਇਆ ਗਿਆ ਸੈਮੀਨਾਰ

ਮੋਗਾ,8 ਸਤੰਬਰ (ਜਸ਼ਨ): ਦੇਸ਼ ਭਗਤ ਫਾਊਡੇਸ਼ਨ ਗਰੁੱਪ ਆਫ ਇੰਸਟੀਚਿਊਸ਼ਨਜ਼ ਮੋਗਾ ਵਿਖੇ ‘ਐਸਿਡ ਅਟੈਕ ’ਤੇ  ਇਕ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦਾ ਆਯੋਜਨ ‘ਛਾਂ’ ਨਾਮ ਦੀ ਸੋਸ਼ਲ ਵੈਲਫੇਅਰ ਸੰਸਥਾ ਵੱਲੋਂ ਵੱਖ ਵੱਖ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਪੰਜਾਬੀਅਤ ਦੀ ਝੰਡਾਬਰਦਾਰ ਬਣਨ ਵਾਲੀ ਜਸਮੀਤ ਕੌਰ ਸੰਘਾ ਦੇ ਸਹਿਯੋਗ ਨਾਲ ਕਰਵਾਇਆ ਗਿਆ।

ਇਸ ਸੈਮੀਨਾਰ ਵਿੱਚ ਬਤੌਰ ਮੁੱਖ ਮਹਿਮਾਨ ਡਾ.ਹਰਜੋਤ ਕਮਲ ਐਮ.ਐਲ.ਏ ਮੋਗਾ ਨੇ ਸ਼ਿਰਕਤ ਕੀਤੀ । ਉਹਨਾਂ ਦੇ ਨਾਲ ਕਾਲਜ ਦੇ ਡਾਇਰੈਕਟਰ ਸ: ਦਵਿੰਦਰਪਾਲ ਸਿੰਘ ਅਤੇ ਡਾਇਰੈਕਟਰ ਮਿ: ਗੌਰਵ ਗੁਪਤਾ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।  ਇਸ ਮੌਕੇ  ਓਪੇਰਾ ਮਿਸ ਇੰਡੀਆ ਗਲੋਬਲ 2018 ਦੇ ਫਾਈਨਲ ਵਿਚ ਪਹੁੰਚੀ ਅਤੇ 2013 ਦੀ ਮਿਸ ਪੰਜਾਬਣ ਆਸਟਰੇਲੀਆ ।

ਇਸ ਮੌਕੇ ਜਸਮੀਤ ਕੌਰ ਸੰਘਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਮਹਿਲਾਵਾਂ ’ਤੇ ਅਜਿਹੇ ਅੱਤਿਆਚਾਰ ਕਰਨਾ ਘਿਣੌਣਾ ਜ਼ੁਰਮ ਹੈ ਅਤੇ ਇਹ ਕਿਸੇ ਤਰਾਂ ਵੀ ਅੱਤਵਾਦ ਤੋਂ ਘੱਟ ਨਹੀਂ । ਉਹਨਾਂ ਲੜਕੀਆਂ ਉਪਰ ਦਿਨ ਬ-ਦਿਨ ਵਧ ਰਹੇ ਐਸਿਡ ਅਟੈਕ ਬਾਰੇ ਜਾਣਕਾਰੀ ਦਿਤੀ ਤੇ ਨਾਲ ਹੀ ਇਸ ਅਟੈਕ ਨੂੰ ਕਿਸ ਤਰੀਕੇ ਨਾਲ ਰੋਕਿਆ ਜਾ ਸਕਦਾ ਹੈ ਬਾਰੇ ਜਾਣੂ ਕਰਵਾਇਆ । ਕਾਲਜ ਦੇ ਵਿਦਿਆਰੀਆਂ ਵੱਲੋਂ ਸਕਿਟ ਪੇਸ਼ ਕਰਕੇ ਇਸ ਪ੍ਰਤੀ ਜਾਗਰੂਕ ਕੀਤਾ ਗਿਆ। ਕਾਲਜ ਵੱਲੋਂ ਐਸਿਡ ਅਟੈਕ ਨਾਲ ਲੜ ਰਹੀਆਂ ਲੜਕੀਆਂ ਲਈ ਫੰਡ ਵੀ ਇੱਕਠਾ ਕੀਤਾ ਗਿਆ। ਇਸ ਮੌਕੇ ਵਿਧਾਇਕ ਡਾ. ਹਰਜੋਤ ਕਮਲ ਅਤੇ ਕਾਲਜ ਦੇ ਡਾਇਰੈਕਟਰ ਸ: ਦਵਿੰਦਰਪਾਲ ਸਿੰਘ ਰਿੰਪੀ ਨੇ ਆਖਿਆ ਕਿ ਨੌਜਵਾਨਾਂ ਵਿਚ ਸਾਕਾਰਤਮਕ ਸੋਚ ਦਾ ਸੰਚਾਰ ਕਰਕੇ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕਦਾ ਹੈ ਇਸ ਲਈ ਮਾਵਾਂ ਦਾ ਫ਼ਰਜ਼ ਹੈ ਕਿ ਉਹ ਆਪਣੇ ਪੁੱਤਰਾਂ ਨੂੰ ਨੈਤਿਕ ਸਿੱਖਿਆ ਦੇ ਕੇ ਮਹਿਲਾਵਾਂ ਪ੍ਰਤੀ ਉਸਾਰੂ ਸੋਚ ਵਾਲੀ ਸ਼ਖਸੀਅਤ ਬਣਾਉਣ।  ਇਸ ਦੇ ਨਾਲ ਹੀ ਮੁੱਖ ਮਹਿਮਾਨ ਦਾ ਕਾਲਜ ਦਾ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ।