’ਤੇ ਹੁਣ ਸਹਾਇਕ ਥਾਣੇਦਾਰ ਬਲਵੀਰ ਸਿੰਘ ਚੜਿਆ ਆਵਾਰਾ ਪਸ਼ੂਆਂ ਦੀ ਭੇਂਟ,ਬਿਜਲੀ ਬਿਲਾਂ ’ਤੇ ਵਸੂਲੇ ਜਾ ਰਹੇ ਕਾਓ ਸੈੱਸ ਦੇ ਬਾਵਜੂਦ ਆਵਾਰਾ ਪਸ਼ੂਆਂ ਕਾਰਨ ਮੌਤ ਦੇ ਸਹਿਮ ਹੇਠ ਜਿਓਂ ਰਹੇ ਨੇ ਮੋਗਾ ਵਾਸੀ

ਮੋਗਾ, 8 ਸਤੰਬਰ (ਜਸ਼ਨ): ਪੰਜਾਬ ਸਰਕਾਰ ਵੱਲੋਂ ਬਿਜਲੀ ਬਿਲਾਂ ’ਤੇ ਲਗਾਏ ਗਏ ਕਾਓ ਸੈੱਸ ਦੇ ਬਾਵਜੂਦ ਆਵਾਰਾ ਪਸ਼ੂਆਂ ਦੇ ਮੌਤ ਦੇ ਸੌਦਾਗਰਾਂ ਵਾਂਗ ਘੁੰਮਣ ਨਾਲ ਆਏ ਦਿਨ ਇਹ ਆਵਾਰਾ ਪਸ਼ੂ ਕਿਸੇ ਨਾ ਕਿਸੇ ਵਿਅਕਤੀ ਦੀ ਮੌਤ ਦਾ ਕਾਰਨ ਬਣਦੇ ਹਨ। ਮੋਗਾ ਸ਼ਹਿਰ ਵਾਸੀ ਹਰ ਪਲ ਮੌਤ ਦੇ ਸਹਿਮ ਹੇਠ ਜਿਓਂ ਰਹੇ ਹਨ ਤੇ ਆਏ ਦਿਨ ਇਹਨਾਂ ਅਵਾਰਾ ਪਸ਼ੂਆਂ ਦੀ ਭੇਂਟ ਚੜੇ ਵਿਅਕਤੀਆਂ ਦੀ ਮੌਤ ਦੀ ਖਬਰ ਪੜ ਕੇ ਚੁੱਪ ਰਹਿਣ ਲਈ ਮਜਬੂਰ ਹਨ ਕਿਉਂਕਿ ਨਗਰ ਨਿਗਮ ,ਪ੍ਰਸ਼ਾਸਨ ਅਤੇ ਸਿਆਸੀ ਆਕਾਵਾਂ ਕੋਲ ਸ਼ਾਇਦ ਇਸ ਸਮੱਸਿਆ ਨੂੰ ਹੱਲ ਕਰਨ ਦਾ ਸਮਾਂ ਹੀ ਨਹੀਂ ਹੈ। ਬੀਤੀ ਸ਼ਾਮ ਵੀ ਥਾਣਾ ਸਿਟੀ ਸਾਊਥ ਵਿਚ ਤਾਇਨਾਤ ਸਹਾਇਕ ਥਾਣੇਦਾਰ ਬਲਵੀਰ ਸਿੰਘ ਆਵਾਰਾ ਪਸ਼ੂਆਂ ਦੀ ਭੇਂਟ ਚੜ ਗਿਆ । ਸਹਾਇਕ ਥਾਣੇਦਾਰ ਬਲਵੀਰ ਸਿੰਘ ਉਮਰ 52 ਸਾਲ ਪੁੱਤਰ ਮਹਿੰਦਰ ਸਿੰਘ ਵਾਸੀ ਮਾਡਲ ਟਾਊਨ ਅੰਮਿ੍ਰਤਸਰ ਰੋਡ ਬੀਤੀ ਸ਼ਾਮ ਹਾਈਕੋਰਟ ਚੰਡੀਗੜ ਤੋਂ ਵਾਪਸ ਮੋਗਾ ਪਰਤਿਆ ਤੇ ਘਰ ਜਾਣ ਲਈ ਬੱਸ ਸਟੈਂਡ ’ਤੇ ਖੜੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਅੰਮਿ੍ਰਤਸਰ ਰੋਡ ’ਤੇ ਅੰਮਿ੍ਰਤ ਹਸਪਤਾਲ ਕੋਲ ਪਹੁੰਚਿਆ ਤਾਂ ਉੱਥੇ ਲੜ ਰਹੇ ਆਵਾਰਾ ਢੱਟਿਆਂ ਨੇ ਉਸ ਨੂੰ ਲਪੇਟ ਵਿਚ ਲੈ ਲਿਆ ਅਤੇ ਉਹ ਡਿੱਗ ਕੇ ਸਖ਼ਤ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਾਲਤ ਵਿਚ ਉਸ ਨੂੰ ਸਿਵਲ ਹਸਪਤਾਲ ਮੋਗਾ ਲਿਆਂਦਾ ਗਿਆ ਜਿੱਥੋਂ ਉਸ ਨੂੰ ਰੈਫ਼ਰ ਕਰ ਕੇ ਲੁਧਿਆਣਾ ਦਇਆ ਨੰਦ ਹਸਪਤਾਲ ਭੇਜ ਦਿੱਤਾ ਗਿਆ ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਉਹ ਦਮ ਤੋੜ ਗਿਆ। ਥਾਣੇਦਾਰ ਬਲਵੀਰ ਸਿੰਘ ਦੇ ਪੁੱਤਰ ਮਨਮਿੰਦਰ ਸਿੰਘ ਦੇ ਬਿਆਨਾਂ ’ਤੇ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ।  ਜ਼ਿਕਰਯੋਗ ਹੈ ਕਿ ਮਿ੍ਰਤਕ ਬਲਵੀਰ ਸਿੰਘ ਫਿਰੋਜ਼ਪੁਰ ਵਿਖੇ ਤਾਇਨਾਤ ਡੀ ਐੱਸ ਪੀ ਸੁਖਦੇਵ ਸਿੰਘ ਥਿੰਦ ਦਾ ਭਰਾ ਸੀ। ਮਿ੍ਰਤਕ ਦੀ ਬੇਟੀ ਵਿਦੇਸ਼ ਪੜ੍ਹਦੀ ਹੈ ਜਦਕਿ ਇਕੋ ਇਕ ਬੇਟਾ ਸੈਕਰਡ ਹਾਰਟ ਸਕੂਲ ‘ਚ ਨੌਵੀਂ ਜਮਾਤ ਦਾ ਵਿਦਿਆਰਥੀ ਹੈ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।