ਫਾਰਮੇਸੀ ਕਾਲਜ ਦੇ ਬੀ.ਫਾਰਮ ਪਹਿਲੇ ਸਾਲ ਦੇ ਵਿਦਿਆਰਥੀਆ ਨੇ ਨਾਈਪਰ ਮੋਹਾਲੀ ਲਾਇਆ ਟੂਰ
ਮੋਗਾ, 9 ਸਤੰਬਰ (ਜਸ਼ਨ):- ਫਾਰਮੇਸੀ ਕਾਲਜ ਦੇ ਬੀ.ਫਾਰਮ ਪਹਿਲੇ ਸਾਲ ਦੇ ਵਿਦਿਆਰਥੀਆ ਨੂੰ ਨੈਸ਼ਨਲ ਇੰਸਟੀਚਉਟ ਆਫ ਫਾਰਮਾਸਿਉਟੀਕਲ ਸਾਂਈਸਿਸ (ਨਾਈਪਰ) ਮੋਹਾਲੀ ਦਾ ਵਿਦਅਕ ਟੂਰ ਕਰਵਾਇਆ ਗਿਆ। ਸੰਸਥਾ ਦੇ ਸੈਕਟਰੀ ਇੰਜੀ. ਜਨੇਸ਼ ਗਰਗ, ਡਾਇਰੈਕਟਰ ਡਾ. ਜੀ.ਡੀ.ਗੁਪਤਾ, ਵਾਈਸ ਪਿ੍ਰੰਸੀਪਲ ਡਾ. ਆਰ.ਕੇ.ਨਾਰੰਗ ਨੇ ਹਰੀ ਝੰਡੀ ਵਿਖਾ ਕੇ ਵਿਦਿਆਰਥੀਆ ਨੂੰ ਰਵਾਨਾ ਕੀਤਾ। ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਟੂਰ ਵਿਦਿਆਰਥੀਆ ਨੂੰ ਫਾਰਮੇਸੀ ਦੀ ਧਰੋਹਰ ਮਿਉਜਿਅਮ ਜਿਸਨੂੰ ਨਾਈਪਰ ਵਿਚ ਬਣਾਇਆ ਗਿਆ ਹੈ, ਇਸਨੂੰ ਵਿਦਿਆਰਥੀਆ ਨੇ ਦੌਰਾ ਕਰਕੇ ਫਾਰਮੇਸੀ ਜਗਤ ਦੀ ਪੂਰੀ ਜਾਣਕਾਰੀ ਹਾਸਲ ਕੀਤੀ। ਇਸ ਟੂਰ ਵਿਚ 100 ਵਿਦਿਆਰਥੀਆ ਅਤੇ 4 ਟੀਚਰ ਕੋਆਡੀਨੇਟਰ ਰੋਹਿਤ ਭਾਟੀਆ, ਪ੍ਰੋ. ਵੀਰ ਵਿਕਰਮ, ਮੀਨਾਕਸ਼ੀ ਗੁਪਤਾ, ਆਰਤੀ ਰਾਣਾ ਨੇ ਇਸ ਟੂਰ ਨੂੰ ਸਫਲ ਬਣਾਉਣ ਵਿਚ ਆਪਣਾ ਯੋਗਦਾਨ ਪਾਇਆ। ਵਿਦਿਆਰਥੀਆ ਨੇ ਇਸ ਦੌਰਾਨ ਨਾਈਪਰ ਵਿਚ ਮਿਉਜਿਅਮ, ਲਾਈਬ੍ਰੇਰੀ, ਨੈਨੋ ਟੈਕਨਾਲਾਜੀ ਲੈਬ, ਮੈਡੀਸਨ ਗਾਰਡਨ ਅਤੇ ਨਾਈਪਰ ਵੱਲੋਂ ਸਥਾਪਤ ਜੀ.ਐਮ.ਪੀ ਲੈਬ ਦਾ ਦੌਰਾ ਕੀਤਾ। ਵਿਦਿਆਰਥੀਆ ਵੱਲੋਂ ਪੁੱਛੇ ਗਏ ਸਾਰੇ ਸਵਾਲਾਂ ਦਾ ਜੁਆਬ ਮਾਹਰਾਂ ਨੇ ਦਿੱਤਾ। ਵਿਦਿਆਰਥੀ ਇਹ ਵੇਖ ਕੇ ਕੀ ਫਾਰਮੇਸੀ ਵਿਚ ਪਲੇਸਮੈਂਟ ਅਤੇ ਕੰਮ ਕਰਨ ਦੀ ਅਪਾਰ ਸੰਭਾਵਨਾਵਾਂ ਹਨ। ਇਹ ਅਜਿਹਾ ਫੀਲਡ ਹੈ ਜੋ ਕਿ ਦੇਸ਼ ਅਤੇ ਵਿਦੇਸ਼ ਵਿਚ ਨੌਕਰੀਆ ਦੇ ਨਵੇਂ ਮੌਕੇ ਹਾਸਲ ਕਰਕੇ ਬੁਲੰਦੀਆ ਨੂੰ ਹਾਸਲ ਕਰ ਰਿਹਾ ਹੈ।