ਪੰਜਾਬ ਸਰਕਾਰ ਵਲੋਂ ਵੱਖ ਵੱਖ ਸਕੀਮਾਂ ਅਤੇ ਵਿਕਾਸ ਪ੍ਰਾਜੈਕਟਾਂ ਦੇ ਲੰਬਿਤ ਪਏ ਭੁਗਤਾਨ ਦੇ ਵਾਸਤੇ 1200 ਕਰੋੜ ਰੁਪਏ ਜਾਰੀ
ਚੰਡੀਗੜ•, 7 ਸਤੰਬਰ- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਥਾਨਕ ਸਰਕਾਰ ਅਤੇ ਸਿਹਤ ਵਿਭਾਗ ਵਿੱਚ ਵੱਖ ਵੱਖ ਸਕੀਮਾਂ ਅਤੇ ਵਿਕਾਸ ਪ੍ਰਾਜੈਕਟਾਂ ਦੇ ਲੰਬਿਤ ਪਏ ਭੁਗਤਾਨ ਵਾਸਤੇ 1200 ਕਰੋੜ ਰੁਪਏ ਦੇ ਫੰਡ ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਹੀ ਅਗਸਤ ਮਹੀਨੇ ਲਈ ਮਾਸਕ ਸਮਾਜ ਸੁਰੱਖਿਆ ਪੈਨਸ਼ਨ ਲਈ 140 ਕਰੋੜ ਰੁਪਏ ਅਤੇ ਬਿਜਲੀ ਸਬਸਿਡੀ ਲਈ 300 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਇਹ ਫੰਡ ਮੁੱਖ ਮੰਤਰੀ ਦੀਆਂ ਹਦਾਇਤਾਂ 'ਤੇ ਸੂਬੇ ਵਿੱਚ ਸਮੁੱਚੇ ਵਿਕਾਸ ਅਤੇ ਵਾਧੇ ਨੂੰ ਬੜ•ਾਵਾ ਦੇਣ ਲਈ ਜਾਰੀ ਕੀਤੀਆਂ ਹਨ। ਮੁੱਖ ਮੰਤਰੀ ਨੇ ਸਾਰੇ ਵਿਭਾਗਾਂ ਨੂੰ ਫਜੂਲ ਖਰਚੇ ਘਟਾ ਕੇ ਵਾਧੂ ਸ੍ਰੋਤ ਜੁਟਾਉਣ ਲਈ ਆਪਣੀਆਂ ਕੋਸ਼ਿਸਾ ਤੇਜ਼ ਕਰਨ ਲਈ ਆਖਿਆ ਹੈ ਤਾਂ ਜੋ ਸੂਬੇ ਦੀ ਵਿੱਤੀ ਸਥਿਤੀ ਨੂੰ ਅੱਗੇ ਹੋਰ ਮਜ਼ਬੂਤ ਕੀਤਾ ਜਾ ਸਕੇ ਜਿਸ ਦੇ ਪੈਰਾਂ ਉੱਤੇ ਆਉਣ ਦੇ ਪਹਿਲਾਂ ਹੀ ਸੰਕੇਤ ਮਿਲਣ ਲੱਗ ਪਏ ਹਨ। ਬੁਲਾਰੇ ਨੇ ਅੱਗੇ ਦੱਸਿਆ ਕਿ 30 ਜੂਨ ਤੱਕ ਸੇਵਾ ਮੁਕਤੀ ਦੇ ਲਾਭ ਦੇ ਵਾਸਤੇ 197.12 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸੇ ਤਰ•ਾਂ ਹੀ ਵੱਖ ਵੱਖ ਵਿਕਾਸ ਪ੍ਰੋਗਰਾਮਾਂ ਦੇ ਹੇਠ 165.09 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜਿਨ•ਾਂ ਵਿੱਚ ਬਾਹਰੀ ਸਹਾਇਤਾ ਪ੍ਰਾਜੈਕਟ (ਈ.ਏ.ਪੀ) ਅਤੇ ਨਾਬਾਰਡ ਈ.ਏ.ਪੀ ਦੇਹਾਤੀ ਜਲ ਸਪਲਾਈ ਸਕੀਮ, ਕੇਂਦਰੀ ਸੜਕੀ ਫੰਡ, ਸੰਗਠਿਤ ਬਾਲ ਵਿਕਾਸ ਸੇਵਾਵਾਂ, ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਅਤੇ ਸਰਹੱਦੀ ਇਲਾਕਾ ਵਿਕਾਸ ਪ੍ਰੋਗਰਾਮ ਸ਼ਾਮਲ ਹਨ। ਇਸੇ ਤਰ•ਾਂ ਹੀ 6 ਸਤੰਬਰ, 2018 ਤੱਕ ਵੈਟ ਅਤੇ ਜੀ.ਐਸ.ਟੀ ਦੇ ਮੁੜ ਭੁਗਤਾਨ ਦੇ ਵਾਸਤੇ 92 ਕਰੋੜ ਅਤੇ 36.42 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਮੈਡੀਕਲ, ਪੀ ਓ ਐਲ, ਜਲ/ਬਿਜਲੀ, ਸਮੱਗਰੀ ਸਪਲਾਈ ਅਤੇ ਦਫਤਰੀ ਖਰਚਿਆਂ ਲਈ ਵੀ 75.73 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਹ ਰਾਸ਼ੀ 6 ਸਤੰਬਰ, 2018 ਤੱਕ ਜਾਰੀ ਕੀਤੀ ਗਈ ਹੈ। ਰਾਸ਼ਟਰੀ ਸਿਹਤ ਮਿਸ਼ਨ ਅਤੇ ਭਗਤ ਪੂਰਨ ਸਿੰਘ ਸਿਹਤ ਬੀਮਾ ਸਕੀਮ ਦੇ ਹੇਠ 75.16 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਖਜ਼ਾਨੇ ਵਲੋਂ ਪੀ.ਆਈ.ਡੀ.ਬੀ ਦੇ ਲਈ ਗਰਾਂਟ-ਇਨ- ਏਡ (ਤਨਖਾਹ ਨਹੀ) ਦੇ ਲਈ 50.72 ਕਰੋੜ ਰੁਪਏ ਦੇ ਬਿਲ ਜਾਰੀ ਕੀਤੇ ਹਨ ਜਦਕਿ ਐਸ.ਸੀ ਪੋਸਟ ਮੈਟਰਿਕ ਸਕਾਲਰਸ਼ਿਪ ਲਈ 22.90 ਕਰੋੜ ਰੁਪਏ, ਖੇਡਾਂ ਲਈ 19 ਕਰੋੜ ਰੁਪਏ, ਛੋਟੇ-ਮੋਟੇ ਕਾਰਜਾਂ ਲਈ 9.06 ਕਰੋੜ ਰੁਪਏ, ਸਥਾਨਕ ਸਰਕਾਰ ਦੇ ਵਿਆਜ ਭੁਗਤਾਨ ਲਈ 5.12 ਕਰੋੜ ਰੁਪਏ, ਲਾਟਰੀਜ਼ ਲਈ 3.63 ਕਰੋੜ ਰੁਪਏ ਅਤੇ ਫੁਟਕਲ ਖਰਚਿਆਂ ਲਈ 8.05 ਕਰੋੜ ਰੁਪਏ ਜਾਰੀ ਕੀਤੇ ਗਏ ਹਨ।