ਲਾਅ ਕਾਲਜ ‘ਚ ਅਧਿਆਪਕ ਦਿਵਸ ਮਨਾਇਆ

ਧਰਮਕੋਟ ,7 ਸਤੰਬਰ (ਜਸ਼ਨ): ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਵਿਖੇ ਅਧਿਆਪਕ ਦਿਵਸ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਦਾ ਭੋਗ ਪਾਇਆ ਗਿਆ। ਇਸ ਪ੍ਰੋਗਰਾਮ ਵਿਚ ਸਮੂਹ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਨੂੰ ਗੁਲਦਸਤਾ ਭੇਂਟ ਕੀਤਾ ਗਿਆ ਅਤੇ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਗਈ। ਪਿ੍ਰੰ: ਡਾ: ਦਲੀਪ ਕੁਮਾਰ ਵੱਲੋਂ ਅਧਿਆਪਕਾਂ ਨੂੰ ਆਪਣੀ ਡਿੳੂਟੀ ਪ੍ਰਤੀ ਹੋਰ ਸੁਹਿਰਦ ਹੋਣ ਲਈ ਪ੍ਰੇਰਿਤ ਕੀਤਾ ਗਿਆ।ਕਾਲਜ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ਼੍ਰੀ ਰਵਿੰਦਰ ਗੋਇਲ ,ਪ੍ਰਧਾਨ ਦਵਿੰਦਰਪਾਲ ਸਿੰਘ ,ਡਾਇਰੈਕਟਰ ਸ਼੍ਰੀ ਪ੍ਰਮੋਦ ਗੋਇਲ ਅਤੇ ਡਾਇਰੈਕਟਰ ਹਰਦੀਪ ਕੌਰ ਵੱਲੋਂ ਅਧਿਆਪਕਾਂ ਨੂੰ ਇਸ ਵਿਸ਼ੇਸ਼ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਕਾਲਜ ਦਾ ਸਾਰਾ ਸਟਾਫ਼ ਪ੍ਰੋ: ਆਰਤੀ,ਮਧੂ,ਨਿਸ਼ਾ ,ਚਰਨਜੀਤ,ਗੁਰਪ੍ਰੀਤ,ਬਰਜਿੰਦਰ ਪੂਜਾ,ਹਰਪ੍ਰੀਤ ਕੌਰ,ਅਮਿ੍ਰਤਪਾਲ ਸਿੰਘ,ਜਵਿੰਦਰ ਕੁਮਾਰ ਤੋਂ ਇਲਾਵਾ ਆਤਮਜੋਤ ਸਿੰਘ ,ਜਸਪ੍ਰੀਤ ਸਿੰਘ ,ਅਮਰਦੀਪ ਸਿੰਘ ਆਦਿ ਵਿਦਿਆਰਥੀ ਵੀ ਹਾਜ਼ਰ ਸਨ।