ਯੂਨੀਕ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ਵਿੱਚ ਬਾਜ਼ੀ ਮਾਰੀ

ਸਮਾਲਸਰ,7 ਸਤੰਬਰ (ਜਸਵੰਤ ਗਿੱਲ)- ਯੂਨੀਕ ਸਕੂਲ ਆਫ਼ ਸੀ.ਸੈਕੰ ਸੱਟਡੀਜ ਦੇ ਵਿਦਿਆਰਥੀਆਂ ਨੇ ਵਿੱਦਿਅਕ ਖੇਤਰ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਸਕੂਲ ਦੇ ਅੰਡਰ-17 ਟੀਮ ਜਿਲ੍ਹਾ ਪੱਧਰ ਦੇ ਹੈਂਡਬਾਲ ‘ਚ ਪਹਿਲਾ  ਸਥਾਨ ਹਾਸਿਲ ਕੀਤਾ। ਇਸ ਵਿੱਚ ਗੁਰਮੀਤ ਸਿੰਘ ਗਿਆਰਵੀਂ ਕਲਾਸ ਦੇ ਵਿਦਿਆਰਥੀ ਦੀ ਚੋਣ ਸਟੇਟ ਪੱਧਰ ਲਈ ਹੋਈ ਅਤੇ ਅੰਡਰ -19  ਵਰਗ ਨੇ  ਬੱਧਨੀ ਕਲਾਂ ਵਿੱਚ  ਹੋਏ ਹੈਂਡਬਾਲ   ਮੁਕਾਬਲੇ  ਵਿੱਚੋ ਪਹਿਲਾ  ਸਥਾਨ ਹਾਸਿਲ ਕੀਤਾ ਜਿਸ ਵਿੱਚ  ਰਾਜਦੀਪ ਸਿੰਘ ,ਪਰਦੀਪ ਸਿੰਘ,ਨਵਜੋਤ ਸਿੰਘ ,ਗੁਰਬੱਖਸ਼ ਸਿੰਘ ,ਜਗਜੀਤ ਸਿੰਘ ਅਤੇ ਤਰਨਪ੍ਰੀਤ ਵਿਦਿਆਰਥੀਆਂ  ਦੀ ਚੋਣ ਸਟੇਟ ਪੱਧਰ ਲਈ ਹੋਈ। ਇਨ੍ਹਾਂ ਬੱਚਿਆਂ ਦੀ ਹੌਸਲਾ ਅਫਜਾਈ ਲਈ ਪਿੰ੍ਰਸੀਪਲ ਦੀਪਮਾਲਾ ਅਤੇ ਮਨਦੀਪ ਕੁਮਾਰ ਨੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਪਿ੍ਰੰਸੀਪਲ ਨੇ ਟੀਮਾਂ ਦੇ ਕੋਚ ਸਵਰਨਜੀਤ ਸਿੰਘ ,ਡੀ.ਪੀ ਬੂਟਾ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਬੱਚਿਆਂ ਦੀ ਵਧੀਆ ਕਾਰਜੁਗਾਰੀ ਲਈ ਵਧਾਈ ਦਿੱਤੀ।