ਆਰ.ਆਈ.ਈ.ਸੀ. ਨੇ ਪਤੀ-ਪਤਨੀ ਦਾ ਲਗਵਾਇਆ ਕੈਨੇਡਾ ਦਾ ਵਿਜ਼ਿਟਰ ਵੀਜ਼ਾ

ਮੋਗਾ,6 ਸਤੰਬਰ (ਜਸ਼ਨ):  ਸਥਾਨਕ ਬੱਸ ਸਟੈਂਡ ਦੇ ਕੋਲ ਸਥਿਤ ਨਾਮਵਰ ਸੰਸਥਾ ਆਰ.ਆਈ.ਈ.ਸੀ. ਸਟੂਡੈਂਟ ਵੀਜ਼ਾ, ਵਿਜ਼ਿਟਰ ਵੀਜ਼ਾ ਦੇ ਨਾਲ ਨਾਲ ਲੋਕਾਂ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ । ਸੰਸਥਾ ਵੱਲੋਂ ਕੈਨੇਡਾ, ਆਸਟ੍ਰੇਲੀਆ ਤੇ ਨਿਊਜੀਲੈਂਡ ਦੇ ਸਟੱਡੀ ਵੀਜ਼ੇ ਸਫ਼ਲਤਾ ਨਾਲ ਲਗਵਾਏ ਜਾ ਰਹੇ ਹਨ । ਇਸ  ਵਾਰ ਸੰਸਥਾ ਨੇ ਬੂਟਾ ਰਾਮ ਵਰਮਾ ਅਤੇ ਸੁਦੇਸ਼ ਵਰਮਾ ਵਾਸੀ ਮੋਗਾ ਦਾ ਕੈਨੇਡਾ ਦਾ 10 ਸਾਲਾਂ ਵਿਜ਼ਿਟਰ ਵੀਜਾ ਲਗਵਾ ਕੇ ਦਿੱਤਾ ਗਿਆ ਹੈ ।  ਪਤੀ ਪਤਨੀ ਨੂੰ ਵੀਜ਼ਾ ਕਾਪੀ ਸੌਂਪਦਿਆਂ ਸੰਸਥਾ ਦੇ ਐਮ.ਡੀ. ਮੈਡਮ ਕੀਰਤੀ ਬਾਂਸਲ ਨੇ ਆਖਿਆ ਕਿ ਸੰਸਥਾ ਦੇ ਬਿਹਤਰੀਨ ਸਟਾਫ ਅਤੇ ਸੰਸਥਾ ਦੇ ਸੀ.ਈ.ਓ. ਰੋਹਿਤ ਬਾਂਸਲ ਵਲੋਂ ਬਿਨੇਕਰਤਾਵਾਂ ਦੀਆਂ ਫਾਈਲਾਂ ਵਧੀਆ ਤਰੀਕੇ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ ਜਿਸ ਸਦਕਾ ਅੰਬੇਸੀ ਵਲੋਂ ਵੀਜ਼ਾ ਪਹਿਲ ਦੇ ਆਧਾਰ ‘ਤੇ ਮਿਲ ਜਾਂਦਾ ਹੈ । ਉਨ੍ਹਾਂ ਕਿਹਾ ਕਿ ਆਰ.ਆਈ.ਈ.ਸੀ. ਸੰਸਥਾ ਦੇ ਮੁੱਖ ਦਫਤਰ ਮੋਗਾ ਤੋਂ ਇਲਾਵਾ ਜਗਰਾਉਂ ਵਿਖੇ ਵੀ ਹੈ , ਵਿਦਿਆਰਥੀ ਆਪਣੀ ਸਹੂਲਤ ਅਨੁਸਾਰ ਦਫਤਰ ਆ ਕੇ ਮਿਲ ਸਕਦੇ ਹਨ । ਇਸ ਮੌਕੇ ਸੰਸਥਾ ਦੇ ਸੀ.ਈ.ਓ. ਰੋਹਿਤ ਬਾਂਸਲ, ਐਮ.ਡੀ. ਮੈਡਮ ਕੀਰਤੀ ਬਾਂਸਲ ਅਤੇ ਸਟਾਫ ਨੇ ਉਕਤ ਪਤੀ ਪਤਨੀ ਨੂੰ ਵੀਜਾ ਸੰਬੰਧੀ ਵਧਾਈ ਦਿੱਤੀ ।