ਸਿਹਤ ਵਿਭਾਗ ਨੇ ਵੱਖ - ਵੱਖ ਪਿੰਡਾਂ ਵਿਚ ਮਨਾਇਆ ਪੋਸ਼ਣ ਅਭਿਆਨ ਦਿਵਸ

ਫਿਰੋਜ਼ਪੁਰ 6 ਸਿਤੰਬਰ (ਸੰਦੀਪ ਕੰਬੋਜ ਜਈਆ) : ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਡਾ. ਸੁੁਰਿਦਰ ਕੁੁੁਮਾਰ ਸਿਵਲ ਸਰਜਨ ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ ਹੁਸਨਪਾਲ ( ਮੈਡੀਕਲ ਸਪੈਸ਼ਲਿਸਟ) ਸੀਐਚਸੀ ਗੁਰੂਹਰਸਹਾਏ ਦੀ ਅਗਵਾਈ ਵਿਚ ਬਲਾਕ ਦੇ ਵੱਖ - ਵੱਖ ਪਿੰਡਾਂਂ ਵਿਚ ਰਾਸ਼ਟਰੀ ਪੋਸ਼ਣ ਅਭਿਆਨ ਦਿਵਸ ਮਨਾਇਆ ਗਿਆ।ਇਸ ਅਭਿਆਨ ਤਹਿਤ ਆਂਗਣਵਾੜੀ ਵਰਕਰਾਂ ਵੱਲੋਂ ਔਰਤਾਂ ਨੂੰ ਟੀਕਾਕਰਨ, ਫੈਮਿਲੀ ਪਲੈਨਿੰਗ ,ਨਿਉਟਰੇਸ਼ਨ, ਹੈਂਡ ਵਾਸ਼ਿੰਗ, ਪੀਣ ਲਈ ਸਾਫ਼ ਪਾਣੀ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਇਸ ਅਭਿਆਨ ਤਹਿਤ ਮੈਡਮ ਬਿਕੀ ਕੋਰ ਬੀਈਈ ਅਤੇ ਆਂਗਣਵਾੜੀ ਵਰਕਰਾਂ ਵੱਲੋਂ ਗਰਭਵਤੀ ਔਰਤਾਂ ਨੂੰ ਆਪਣਾ ਨਾਮ ਸਿਹਤ ਕੇਂਦਰਾਂ ਅਤੇ ਆਂਗਣਵਾੜੀ ਸੈਂਟਰਾਂ ਵਿਖੇ ਰਜਿਸਟਰ ਕਰਵਾਉਣ ਅਤੇ ਦੁੱਧ ਪਿਲਾਉਦੀਆਂ ਮਾਵਾਂਂ ਨੂੂੰ ਪੌਸ਼ਟਿਕ ਆਹਾਰ ਜਿਵੇ ਕਿ ਹਰੀਆਂ ਪੱਤੇਦਾਰ ਸਬਜੀਆਂ, ਦੁੱਧ, ਦਹੀ, ਪਨੀਰ ਆਦਿ ਵਧੇਰੇ ਖਾਣ ਸੰਬੰਧੀ ਜਾਣਕਾਰੀ ਦਿੱਤੀ ਗਈ।ਉਹਨਾਂ ਕਿਹਾ ਕਿ ਇਸਤਰੀ 'ਤੇ ਬਾਲ ਵਿਕਾਸ ਵਿਭਾਗ ਅਤੇ ਸਿਹਤ ਵਿਭਾਗ ਵੱਲੋਂ ਗਰਭਵਤੀ ਔਰਤਾਂ ਦੇ ਲਗਾਤਾਰ ਖੂਨ, ਪਿਸ਼ਾਬ, ਬਲੱਡ ਪ੍ਰੈਸ਼ਰ, ਸ਼ੂਗਰ ਆਦਿ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਸਾਰੀਆਂ ਗਰਭਵਤੀ ਔਰਤਾਂ ਨੂੰ ਚੌਥਾ ਮਹੀਨਾ ਸ਼ੁਰੂ ਹੋਣ ਤੋਂ ਲੈ ਕੇ ਜਣੇਪਾ ਹੋਣ ਤੱਕ ਛੇ ਮਹੀਨੇ ਲਗਾਤਾਰ ਇੱਕ ਆਇਰਨ ਐਂਡ ਫੋਲਿਕ ਐਸਿਡ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਹਨ। ਗਰਭਵਤੀ ਔਰਤਾਂ ਦਾ ਸਾਰਾ ਇਲਾਜ਼ ਸਿਹਤ ਵਿਭਾਗ ਵੱਲੋਂ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਅਲਟਰਾਸਾਊਂਡ ਵੀ ਮੁਫ਼ਤ ਕੀਤਾ ਜਾਂਦਾ ਹੈ,ਜਣੇਪਾ ਕੇਸ ਮੁਫ਼ਤ ਕੀਤਾ ਜਾਂਦਾ ਹੈ ਅਤੇ ਸਜ਼ੇਰੀਅਨ ਵੀ ਮੁਫ਼ਤ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਗਰਭਵਤੀ ਔਰਤ ਨੂੰ ਹਸਪਤਾਲ ਵਿਖੇ ਰੁਕਣ ਵਾਲੇ ਸਮੇਂ ਤੱਕ ਰਿਫਰੈੱਸ਼ਮੈਂਟ ਵੀ ਦਿੱਤੀ ਜਾਂਦੀ ਹੈ।ਇਸ ਪ੍ਰੋਗਰਾਮ ਅਧੀਨ ਪੱਛੜੇ ਵਰਗ ਦੀਆਂ ਸ਼ਹਿਰੀ ਔਰਤਾਂ ਨੂੰ ਛੇ ਸੋ ਰੁਪਏ ਅਤੇ ਪੈਂਡੂ ਔਰਤਾਂ ਨੂੰ ਸੱਤ ਸੋ ਰੁਪਏ ਅਤੇ ਆਉਣ ਜਾਣ ਲਈ ਐਂਬੂਲੈਂਸ ਵੀ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ। ਇਸ ਸਮੇਂ ਮੈਡਮ ਬਿਕੀ ਕੋਰ ਬੀਈਈ ਨੇ ਦੱਸਿਆ ਕਿ ਗਰਭ ਦੌਰਾਨ ਗਰਭਵਤੀ ਔਰਤ ਨੂੰ ਸੰਤੁਲਿਤ ਭੋਜਨ ਅਤੇ ਦਿਨ ਵਿੱਚ ਪੰਜ ਵਾਰ ਖਾਣਾ ਜ਼ਰੂਰ ਖਾਣਾ ਚਾਹੀਦਾ ਹੈ ਤਾਂ ਜੋ ਮਾਂ ਅਤੇ ਬੱਚੇ ਦੀ ਸਿਹਤ ਠੀਕ ਰਹਿ ਸਕੇ। ਇਸ ਮੌਕੇ 'ਤੇ 0 ਤੋਂ 6 ਸਾਲ ਦੇ ਸਾਰੇ ਬੱਚਿਆਂ ਦਾ ਵਜ਼ਨ ਕੀਤਾ ਗਿਆ।