ਉੱਘੇ ਸਮਾਜਸੇਵੀ ਡਾ.ਬਲਰਾਜ ਸਿੰਘ ਨੇ ਆਪਣੇ ਬੇਟੇ ਦੇ ਜਨਮਦਿਨ ਦੀ ਖੁਸ਼ੀ ਵਿੱਚ ਲਾਏ ਪੌਦੇ

ਸਮਾਲਸਰ,6 ਸਤੰਬਰ (ਜਸਵੰਤ ਗਿੱਲ)-ਇਲਾਕੇ ਦੇ ਉੱਘੇ ਸਮਾਜ ਸੇਵੀ ਅਤੇ ਸਮਾਲਸਰ ਸਮਾਜ ਸੇਵਾ ਸੰਮਤੀ ਦੇ ਪ੍ਰਧਾਨ ਡਾ.ਬਲਰਾਜ ਸਿੰਘ ਰਾਜੂ ਵੱਲੋਂ ਆਪਣੇ ਬੇਟੇ ਹਰਮਨਜੋਤ ਸਿੰਘ ਦੇ ਜਨਮਦਿਨ ਦੀ ਖੁਸ਼ੀ ਵਿੱਚ ਗੁਰਦੁਆਰਾ ਸ਼ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ 51 ਛਾਂਦਾਰ ਤੇ ਫੁੱਲਾਂ ਵਾਲੇ ਪੌਦੇ ਲਾਏ ਗਏ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਡਾ.ਬਲਰਾਜ ਸਿੰਘ ਨੇ ਕਿਹਾ ਕਿ ਉਹ ਹਰ ਸਾਲ ਆਪਣੇ ਬੇਟੇ ਹਰਮਨਜੋਤ ਸਿੰਘ ਦੇ ਜਨਮਦਿਨ ਦੀ ਖੁਸ਼ੀ ਵਿੱਚ ਪੌਦੇ ਲਾਉਂਦੇ ਹਨ ਤਾਂ ਜੋ ਕੁਦਰਤ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਸਾਨੂੰ ਕੁਦਰਤ ਨੇ ਧਰਤੀ ਨੂੰ ਸਵਰਗ ਬਣਾਉਣ ਲਈ ਹੀ ਜਨਮ ਦਿੱਤਾ ਹੈ ਪਰ ਅਸੀਂ ਕੁਦਰਤ ਨਾਲ ਖਿਲਵਾੜ ਕਰਕੇ ਇਸ ਦਾ ਨੁਕਸਾਨ ਕਰ ਰਹੇ ਹਾਂ,ਇਸ ਲਈ ਹਰ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਖੁਸ਼ੀ ਦੇ ਮੌਕਿਆ ਤੇ ਰੁੱਖ ਜਰੂਰ ਲਾਉਣ।ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀਰਪਾਲ ਸਿੰਘ ਨੇ ਡਾ.ਬਲਰਾਜ ਸਿੰਘ ਰਾਜੂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਇਸ ਕਾਰਜ ਦੀ ਸਲਾਘਾਂ ਕੀਤੀ।ਇਸ ਮੌਕੇ ਸੰਮਤੀ ਆਹੁਦੇਦਾਰ ਸੁਖਦੇਵ ਸਿੰਘ ਸੋਢੀ,ਰਾਕੇਸ਼ ਕੁਮਾਰ ਬਿੱਟਾ,ਕਿਰਮਲ ਸਿੰਘ,ਬਿੱਟੂ ਭੱਲਾ,ਬਲਦੇਵ ਸਿੰਘ,ਪੰਚ ਗੁਰਤੇਜ ਸਿੰਘ,ਪੰਚ ਗੁਰਪ੍ਰੀਤ ਸਿੰਘ,ਰਾਜਾ ਸਿੰਘ,ਰਿੰਕਾ ਸਿੰਘ,ਭਿੰਦਰ ਸਿੰਘ ਗਿੱਲ ਅਤੇ ਲਵਦੀਪ ਸਿੰਘ ਸੋਢੀ ਆਦਿ ਹਾਜ਼ਰ ਸਨ।