ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਲਈ ਰਿਹਰਸਲਾਂ 8,14 ਅਤੇ 18 ਸਤੰਬਰ ਨੂੰ-ਵਧੀਕ ਜਿਲਾ ਚੋਣ ਅਫ਼ਸਰ

ਮੋਗਾ, 06 ਸਤੰਬਰ:(ਜਸ਼ਨ)- ਜ਼ਿਲੇ ਵਿੱਚ ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ 08, 14 ਅਤੇ 18 ਸਤੰਬਰ ਨੂੰ ਪੋਲਿੰਗ ਸਟਾਫ਼ ਨੂੰ ਸਿਖਲਾਈ ਦਿੱਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਵਧੀਕ ਜ਼ਿਲਾ ਚੋਣਕਾਰ ਅਫ਼ਸਰ ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਜਿੰਦਰ ਬਤਰਾ ਨੇ ਦੱਸਿਆ ਕਿ ਮੋਗਾ-1 ਬਲਾਕ ਦੇ ਪੋਲਿੰਗ ਸਟਾਫ਼ ਨੂੰ ਸਿਖਲਾਈ ਦੇਣ ਦੀ ਰਿਹਰਸਲ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ, ਮੋਗਾ-2 ਬਲਾਕ ਪੋਲਿੰਗ ਸਟਾਫ਼ ਨੂੰ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਗਾਂਧੀ ਰੋਡ ਮੋਗਾ ਵਿਖੇ, ਬਾਘਾਪੁਰਾਣਾ ਬਲਾਕ ਦੇ ਪੋਲਿੰਗ ਸਟਾਫ ਨੂੰ ਸਿਖਲਾਈ ਦੇਣ ਦੀ ਰਿਹਰਸਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੁੱਦਕੀ ਰੋਡ ਬਾਘਾਪੁਰਾਣਾ ਵਿਖੇ, ਧਰਮਕੋਟ ਐਟ ਕੋਟ ਈਸੇ ਖਾਂ ਬਲਾਕ ਦੇ ਪੋਲਿੰਗ ਸਟਾਫ਼ ਨੂੰ ਸਿਖਲਾਈ ਦੇਣ ਦੀ ਰਿਹਰਸਲ ਬਲਾਕ ਦਫ਼ਤਰ ਕੋਟ ਈਸੇ ਖਾਂ ਵਿਖੇ ਸਿਖਲਾਈ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਨਿਹਾਲ ਸਿੰਘ ਵਾਲਾ ਬਲਾਕ ਦੇ ਪੋਲਿੰਗ ਸਟਾਫ਼ ਨੂੰ ਸਿਖਲਾਈ ਦੇਣ ਦੀ ਰਿਹਰਸਲ 8 ਅਤੇ 14 ਸਤੰਬਰ ਨੂੰ ਸਿਟੀ ਪੈਲੇਸ ਬਾਘਾਪੁਰਾਣਾ ਰੋਡ ਨਿਹਾਲ ਸਿੰਘ ਵਾਲਾ ਵਿਖੇ ਹੋਵੇਗੀ, ਜਦਕਿ 18 ਸਤੰਬਰ ਨੂੰ ਕਮਲਾ ਨਹਿਰੂ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਸਿੰਘ ਵਾਲਾ ਤੋ ਪੋਲਿੰਗ ਪਾਰਟੀਆਂ ਨੂੰ ਰਵਾਨਾ ਕੀਤਾ ਜਾਵੇਗਾ।  ਉਨਾਂ ਦੱਸਿਆ ਕਿ ਇਹ ਰੀਹਰਸਲਾਂ ਉਕਤ ਮਿਤੀਆਂ ਨੂੰ ਸਵੇਰੇ 9:30 ਵਜੇ ਤੋਂ ਸ਼ੁਰੂ ਹੋਣਗੀਆਂ।