ਲਾਇਨਜ਼ ਕਲੱਬ ਰਾਇਲ ਵੱਲੋਂ 5 ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ

ਕੋਟਕਪੂਰਾ, 6 ਸਤੰਬਰ (ਟਿੰਕੂ) :- ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਵੱਲੋਂ ਅਡਾਪਟ ਕੀਤੇ ਆਈਆ ਹਾਈ ਸਕੂਲ ’ਚ ਅਧਿਆਪਕ ਦਿਵਸ ਮੌਕੇ ਚੰਗੀਆਂ ਸੇਵਾਵਾਂ ਦੇਣ ਬਦਲੇ ਪੰਜ ਅਧਿਆਪਕਾਂ ਦਾ ਵਿਸ਼ੇੇਸ਼ ਸਨਮਾਨ ਕੀਤਾ ਗਿਆ। ਕਲੱਬ ਦੇ ਪ੍ਰਧਾਨ ਅਮਰਦੀਪ ਸਿੰਘ ਮੀਤਾ ਅਤੇ ਸਕੱਤਰ ਸੁਰਜੀਤ ਸਿੰਘ ਘੁਲਿਆਣੀ ਨੇ ਦੱਸਿਆ ਕਿ ਸਨਮਾਨਿਤ ਹੋਣ ਵਾਲੇ ਅਧਿਆਪਕਾਂ ਕ੍ਰਮਵਾਰ ਮੁਖਤਿਆਰ ਸਿੰਘ ਮੱਤਾ, ਹਰਜੀਤ ਸਿੰਘ, ਅਮਰ ਸਿੰਘ ਮਠਾੜੂ, ਪਰਮਜੀਤ ਕੌਰ ਔਲਖ ਅਤੇ ਸ਼ਵਿੰਦਰ ਕੌਰ ਬਠਿੰਡਾ ਦੀ ਚੋਣ ਤੋਂ ਪਹਿਲਾਂ ਚੰਗੀ ਤਰਾਂ ਪੜਤਾਲ ਕੀਤੀ ਗਈ। ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਅਤੇ ਵਿਜੈ ਕੁਮਾਰ ਟੀਟੂ ਨੇ ਦੱਸਿਆ ਕਿ ਜਦੋਂ ਪੜਤਾਲ ਦੌਰਾਨ ਸਹੀ ਪਾਇਆ ਗਿਆ ਕਿ ਉਕਤ ਅਧਿਆਪਕਾਂ ਦੀਆਂ ਸੇਵਾਵਾਂ ਬਾਕਮਾਲ ਹਨ ਤਾਂ ਉਨਾ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ। ਪਿ੍ਰੰਸੀਪਲ ਸੁਨੀਤਾ ਰਾਣੀ ਅਤੇ ਸਟਾਫ ਸਮੇਤ ਸਕੂਲ ਕਮੇਟੀ ਵੱਲੋਂ ਡਾ ਦੇਵ ਰਾਜ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੋਕੇ ਉਪਰੋਕਤ ਤੋਂ ਇਲਾਵਾ ਮਾ ਹਰਨਾਮ ਸਿੰਘ, ਸੋਮਇੰਦਰ ਸਿੰਘ ਸੁਨਾਮੀ, ਸ਼ਾਮ ਲਾਲ ਮਹਿੰਗੀ, ਵਿਨੋਦ ਮਿੱਤਲ, ਭੁਪਿੰਦਰ ਸਿੰਘ ਪਾਲੀ, ਮਨਜੀਤ ਸਿੰਘ ਲਵਲੀ, ਵਿਜੈ ਝਾਂਜੀ, ਜਸਵਿੰਦਰ ਸਿੰਘ ਚੋਟਮੁਰਾਦਾ, ਸੰਦੀਪ ਗੋਇਲ, ਕੁਲਦੀਪ ਸਿੰਘ ਜੱਸਲ, ਗੁਰਿੰਦਰ ਸਿੰਘ ਆਦਿ ਵੀ ਹਾਜਰ ਸਨ।