ਕੈਂਬਰਿਜ ਸਕੂਲ ਦੀ ਐਡਮਿਨਸਟਰੇਟਰ ਪਰਮਜੀਤ ਕੌਰ ਪੰਮੀ ਨੇ ਆਪਣਾ ਜਨਮ ਦਿਨ ਪੌਦਾ ਲਗਾ ਕੇ ਮਨਾਇਆ
ਮੋਗਾ,5 ਸਤੰਬਰ(ਜਸ਼ਨ)- ਉੱਘੀ ਲੇਖਿਕਾ ਅਤੇ ਕੈਂਬਰਿਜ ਸਕੂਲ ਦੇ ਐਡਮਨਿਸਟਰੇਟਰ ਪਰਮਜੀਤ ਕੌਰ ਪੰਮੀ ਨੇ ਨਾ ਸਿਰਫ਼ ਤਿੰਨ ਕਿਤਾਬਾਂ ‘ਆਟੇ ਦਾ ਦੀਵਾ’,‘ਜਾਇਜ਼ ਨਾਜਾਇਜ਼’ ਅਤੇ ‘ਚਿੜੀਆਂ ਦਾ ਚੰਬਾ’ ਲੈ ਕੇ ਸਮਾਜ ਦੀ ਝੋਲੀ ਪਾਈਆਂ ਨੇ ਸਗੋਂ ਪੇਸ਼ੇ ਵਜੋਂ ਅਧਿਆਪਕ ਦੇ ਤੌਰ ਤੇ ਆਪਣੇ ਫਰਜ਼ ਨਿਭਾਉਂਦਿਆਂ ਵਾਤਾਵਰਨ ਲਈ ਵੀ ਸੇਵਾ ਨਿਭਾਅ ਰਹੇ ਨੇ । ਅੱਜ ਉਨਾਂ ਕੈਂਬਰਿਜ ਇੰਟਰਨੈਸਨਲ ਸਕੂਲ ਦੇ ਵਿਹੜੇ ‘ਚ ਆਪਣਾ ਜਨਮ ਦਿਨ ਪੌਦੇ ਲਗਾ ਕੇ ਮਨਾਇਆ । ਇਸ ਸਮੇਂ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ,ਪ੍ਰੈਜੀਡੈਂਟ ਕੁਲਦੀਪ ਸਿੰਘ ਸਹਿਗਲ, ਪਿ੍ੰਸੀਪਲ ਸਤਵਿੰਦਰ ਕੌਰ, ਸੁਮੀਤਪਾਲ ਕੌਰ ਅਤੇ ਮੈਂਬਰ ਹਰਪ੍ਰੀਤ ਕੌਰ ਸਹਿਗਲ ਮੌਜੂਦ ਸਨ । ਜ਼ਿਕਰਯੋਗ ਹੈ ਕਿ ਪਰਮਜੀਤ ਕੌਰ ਨੂੰ ਪ੍ਰਸਿੱਧ ਆਜ਼ਾਦੀ ਘੁਲਾਟੀਏ ਸ: ਲਾਲ ਸਿੰਘ ਦੀ ਪੁੱਤਰੀ ਹੋਣ ਦਾ ਮਾਣ ਪ੍ਰਾਪਤ ਹੈ ਅਤੇ ਉਹਨਾਂ ਹਮੇਸ਼ਾ ਆਪਣੇ ਪਰਿਵਾਰ ਅਤੇ ਪਤੀ ਦਵਿੰਦਰ ਪਾਲ ਸਿੰਘ ਦਾ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਸਹਿਯੋਗ ਕਰਦੇ ਰਹਿਣ ਦਾ ਫਰਜ਼ ਨਿਭਾਇਆ ਹੈ । ਇਸ ਮੌਕੇ ਸ: ਗੁਰਦੇਵ ਸਿੰਘ ਜਨਰਲ ਸੈਕਟਰੀ ਕੈਂਬਰਿਜ ਸਕੂਲ, ਇੰਦਰਜੀਤ ਕੌਰ ਅਤੇ ਗਗਨਪ੍ਰੀਤ ਸਿੰਘ ਕੈਸ਼ੀਅਰ ਨੇ ਵੀ ਉਨਾਂ ਨੂੰ ਵਧਾਈ ਦਿੱਤੀ । ਕੈਨੇਡਾ ਵਿੱਚ ਵਸੇ ਉਨਾਂ ਦੇ ਬੇਟੇ ਦਮਨਪ੍ਰੀਤ ਸਿੰਘ,ਬੇਟੀ ਜਸਨੀਤ ਕੌਰ ਅਤੇ ਮਾਸਟਰ ਰੌਨਬ ਸਿੰਘ ਨੇ ਵੀ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ।