ਪੱਤੋ ਦੇ ਸ਼ੁਕੀਨਾਂ ਨੇ ਕਰਵਾਇਆ ਗਾਇਕ ਗੁਰਵਿੰਦਰ ਬਰਾੜ ਦਾ ਰੂਬਰੂ, ਸੁਹਜ ਨੂੰ ਯਾਦ ਕਰਕੇ ਅੱਖਾਂ ਭਰ ਆਇਆ ਬਰਾੜ

ਨਿਹਾਲ ਸਿੰਘ ਵਾਲਾ,5 ਮਈ ( ਸਰਗਮ ਰੌਂਤਾ): ਸੰਵੇਦਨਸ਼ੀਲ ਤੇ ਸਾਹਿਤਕ ਮੱਸ ਵਾਲੇ ਗਵੱਈਏ ਵਜੋਂ ਜਾਣੇ ਜਾਂਦੇ ਗਾਇਕ ਗੁਰਵਿੰਦਰ ਬਰਾੜ ਪਿੰਡ ਪੱਤੋ ਹੀਰਾ ਸਿੰਘ ਵਿਖੇ ਗੀਤ ਸੰਗੀਤ ਪ੍ਰੇਮੀਆਂ ਦੇ ਰੂਬਰੂ ਹੋਏ । ਉਹਨਾਂ ਆਪਣੇ ਪ੍ਰਸੰਸ਼ਕਾਂ ਨਾਲ ਖੁੱਲ ਕੇ ਦਿਲ ਦੀਆਂ ਗੱਲਾਂ ਕੀਤੀਆਂ ਅਤੇ ਚਰਚਿਤ ਗੀਤਾਂ ਦੇ ਮੁਖੜੇ ਵੀ ਸੁਣਾਏ। ਅਜ਼ਾਦ ਕਲੱਬ ਪੱਤੋ ਹੀਰਾ ਸਿੰਘ ਵੱਲੋਂ ਪ੍ਰਧਾਨ ਗੋਬਿੰਦਰ ਸਿੰਘ ਬਰਾੜ ਅਤੇ ਲੇਖਕ ਬੱਬੀ ਪੱਤੋ ਦੀ ਅਗਵਾਈ ਹੇਠ ਕਰਵਾਏ ਗਏ ਰੁਬਰੂ ਸਮਾਗਮ ਸਮੇਂ ਗਾਇਕ ਗੁਰਵਿੰਦਰ ਬਰਾੜ ਨੇ ਦੱਸਿਆ ਕਿ ਉਸ ਨੇ ਕਦੇ ਸਸਤੀ ਸ਼ੋਹਰਤ ਹਾਸਲ ਕਰਨ ਲਈ ਆਪਣੀ ਸੋਚ ਨਾਲ ਸਮਝੋਤਾ ਨਹੀਂ ਕੀਤਾ। ਤਾਂ ਹੀ ਉਸਦੇ ਮਿਆਰੀ ਤੇ ਸਾਹਿਤਕ ਗਾਇਕੀ ਨੂੰ ਸੁਣਿਆ ਤੇ ਪਿਆਰਿਆ ਜਾ ਰਿਹਾ ਹੈ। ਬਰਾੜ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਦਾ ਸਾਹਿਤਕ  ਗੀਤ ’ ’ਕਵਿਤਾ ‘ ਸਿਹਤਮੰਦ ਸਰੋਤਿਆਂ ਲਈ  ਕੱਲ ਜਾਰੀ ਹੋ ਰਿਹਾ ਹੈ ਜਿਸ ਦੇ ਬੋਲ ਹਨ,ਕਵਿਤਾ ਵਰਗਿਆ ਸੱਜਣਾ ਵੇ ਤੈਨੂੰ ਸ਼ੋਰ ’ਚ ਪੜਿਆ ਨਹੀਂ ਜਾਂਦਾ,ਮੈਂ  ਭੀੜ ਦਾ ਹਿੱਸਾ ਨਹੀਂ ਬਣਨਾ ਮੈਥੋਂ ਭੀੜ ’ਚ ਖੜਿਆ ਨਹੀਂ ਜਾਦਾ । ਇਸ ਗੀਤ ਨੂੰ ਪਰਾਈਮ ਬੀਟ ਦੇ ਅਮਨ ਖਟਕੜ ਵੱਲੋਂ ਵੱਡੇ ਪੱਧਰ ਤੇ ਜਾਰੀ ਕੀਤਾ ਜਾ ਰਿਹਾ ਹੈ। ਕਵਿਤਾ ਵਰਗਾ  ਗੁਰਵਿੰਦਰ ਬਰਾੜ ਪਿਛਲੇ ਸਮੇਂ ਵਿਛੜੀ ਜੀਵਣ ਸਾਥਣ ਤੇ ਅਦਾਕਾਰਾ ਸੁਹਜਦੀਪ‘ਜੋਤ’ ਦੀਆਂ ਗੱਲਾਂ ਕਰਦਾ ਕਈ ਵਾਰ ਅੱਖਾਂ ਭਰ ਆਇਆ। ਉਸ ਨੇ ਦੱਸਿਆ ਕਿ ਸੁਹਜ ਦੀ ਯਾਦ ਨੂੰ ਸਮਰਪਿਤ ਗੀਤ ‘ਯਾਦ’   ਵੀ ਰਿਕਾਰਡ ਕਰਵਾਵੇਗਾ। ਗੁਰਵਿੰਦਰ ਬਰਾੜ ਨੇ ਆਪਣੇ ਹੋਰ ਹਿੱਟ ਗੀਤ ,ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ,ਕਿਹੜੇ ਲੋਕਾਂ ਖਾਤਿਰ ਦੱਸ ਵੇ ਮਰ ਗਿਆ ਭਗਤ ਸਿਆਂ ਅਤੇ ਚਰਚਿਤ ਗੀਤ (ਗਰੀਬੀ) ਅਸਲੀ ਸੱਜਣ ਉਹੀ ਜਿਹੜਾ ਔਖੇ ਵੇਲੇ ਕੰਮ ਆ ਜੇ। ਆਦਿ ਰਾਹੀਂ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਕਨੇਡਾ ਦੇ ਲਿਸ਼ਕਾਰਾ ਟੀਵੀ ਪ੍ਰੋਗਰਾਮ ਲਈ ਇਸ ਰੂਬਰੂ ਦੀ ਸ਼ੂਟਿੰਗ ਵੀ ਕੀਤੀ  ਗਈ। ਮੰਚ ਦਾ  ਸੰਚਾਲਨ ਸਿਮਰ ਕੌਰ ਨੇ ਕੀਤਾ। ਇਸ ਸਮੇਂ ਅਮਰਪ੍ਰੀਤ ਅਮਰਾ ਪੰਚ,ਸੁਖਵਿੰਦਰ ਬਰਾੜ,ਨਿਰਭੈ ਖਾਲਸਾ,ਜੱਸੀ ਬਰਾੜ,ਕੁਲਦੀਪ ਲੋਹਟ,ਪਿ੍ਰੰਸੀਪਲ ਹਰਿੰਦਰਜੀਤ ਸਿੰਘ,ਚਮਕੌਰ ਸਿੰਘ ਬਰਾੜ,ਗਾਇਕ ਕੁਲਦੀਪ ਭੱਟੀ,ਕਵੀ ਪ੍ਰਸ਼ੋਤਮ ਪੱਤੋ,ਜਸਵਿੰਦਰ ਸਿੰਘ ਧੂੜਕੋਟ ,ਜੀਤਾ ਭਾਗੀਕੇ,ਲਾਲੀ ਬਰਾੜ,ਕੁਲਦੀਪ ਬਰਾੜ,ਬੁਟਾ ਭੱਟੀ,ਜਸਪਾਲ ਸਿੰਘ,ਜਗਦੇਵ ਸਿੰਘ,ਬੱਬੂ ਪੱਤੋ,ਰਾਜਦੀਪ ਕੌਰ,ਗਗਨਦੀਪ ਕੌਰ,ਸ਼ਵਿੰਦਰ ਕੌਰ,ਸਵਰਨਜੀਤ ਕੌਰ,ਮਨਪਿੰਦਰ ਕੌਰ,ਕਰਮਜੀਤ ਕੌਰ,ਡੀਸੀਧੂੜਕੋਟ, ਲਵਦੀਪ ਨੰਗਲ ,ਮਾਸਟਰ ਕੁਲਵੰਤ ਪੱਤੋ ,ਕਮਲ ਮਾਨ,ਮਿੰਦਾ ਦੌਧਰ ਸਮੇਤ ਗੁਰਵਿੰਦਰ ਬਰਾੜ ਦੇ ਪ੍ਰਸੰਸ਼ਕ ਸਰੋਤੇ ਵੀ ਮੌਜੂਦ ਸਨ। ਅਜ਼ਾਦ ਕਲੱਬ ਪੱਤੋ ਹੀਰਾ ਸਿੰਘ ਵੱਲੋਂ ਗਾਇਕ ਬਰਾੜ ,ਕੁਲਦੀਪ ਲੋਹਟ ਤੇ ਸਿਮਰ ਕੌਰ ਦਾ ਸਨਮਾਨ ਕੀਤਾ ਗਿਆ। ਚਮਕੌਰ ਸਿੰਘ ਬਰਾੜ,ਰਾਜਦੀਪ ਕੌਰ,ਡੀਸੀਧੂੜਕੋਟੀ ਤੇ ਰਾਜਵਿੰਦਰ ਰੌਂਤਾ ਆਦਿ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਬਰਾੜ ਪੱਤੋ ਨਿਵਾਸੀਆਂ ਕਲੱਬ ਤੇ ਪ੍ਰਸੰਸ਼ਕਾਂ ਧੰਨਵਾਦ ਕਰਦਿਆਂ ਇਸ ਤਰਾਂ ਹੀ ਪਿਆਰ ਦੇਣ ਲਈ ਕਿਹਾ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।