ਸਮਾਜ ਸੇਵੀ ਦਿਲਬਾਗ ਸਿੰਘ ਨੂੰ ਰਾਜ ਪੁਰਸਕਾਰ ਮਿਲਣ ਤੇ ਇਲਾਕੇ ਵਿੱਚ ਖੁਸ਼ੀ ਦਾ ਮਹੌਲ

ਮੋਗਾ, 5 ਸਤੰਬਰ (ਜਸ਼ਨ): -ਪਿੰਡ ਨਾਥੇਵਾਲਾ ਦੇ ਜੰਮਪਲ  ਸਮਾਜ ਸੇਵੀ ਲੈਕਚਰਾਰ ਦਿਲਬਾਗ ਸਿੰਘ ਜਿਲਾ੍ਹ ਕੋਆਰਡੀਨੇਟਰ ਰਮਸਾ (ਮੋਗਾ) ਨੂੰ ਰਾਜ ਪੁਰਸਕਾਰ ਮਿਲਣ ਤੇ ਇਲਾਕੇ ਵਿੱਚ ਵਿਆਹ ਵਰਗਾ ਮਹੌਲ ਦੇਖਣ ਨੂੰ ਮਿਲ ਰਿਹਾ ਹੈ ।ਦਿਲਬਾਗ ਸਿੰਘ ਨੇ ਜਿੱਥੇ ਜਿੱਥੇ ਵੀ ਬਤੌਰ ਅਧਿਆਪਕ ਡਿਊਟੀ ਕੀਤੀ ਹੈ ਉੱਥੋਂ ਦੇ ਲੋਕ ਅਤੇ ਵਿਦਿਆਰਥੀ ਉਸ ਨੂੰ ਲੰਮੇ ਸਮੇ ਤੱਕ ਯਾਦ ਰੱਖਣਗੇ ਕਿਉਕ ਦਿਲਬਾਗ ਸਿੰਘ ਨੇ ਆਪਣੀ ਡਿਊਟੀ ਦੇ ਨਾਲ ਨਾਲ ਆਪਣੀ ਸਮਾਜਿਕ ਜੁੰਮੇਵਾਰੀ ਨੂੰ ਵੀ ਬਾਖੂਬੀ ਨਿਭਾਇਆ ਹੈ।ਵਿਦਿਆਰਥੀਆਂ ਨੂੰ ਸਮੇ ਸਮੇ ਤੇ ਆਰਥਿਕ ਮਦਦ ਦੇਣਾ,ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕਰਨਾ,ਪਿੰਡ ਦੇ ਪਤਵੰਤਿਆਂ ਦੀ ਮਦਦ ਦੇ ਨਾਲ ਸਕੂਲ਼ਾਂ ਦੀ ਕਾਇਆ ਕਲਪ ਕਰਨਤ, ਉਸ ਦੇ ਹਿੱਸੇ ਆਇਆ ਹੈ।ਇਸ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਪੰਜਾਬ ਵੱਲੋਂ ਬੀਤੇ ਕੱਲ ਅਧਿਆਪਕ ਦਿਵਸ ਮੌਕੇ ਦਿਲਬਾਗ ਸਿੰਘ ਨੂੰ ਸਿੱਖਿਆ ਮੰਤਰੀ ਓ.ਪੀ.ਸੋਨੀ,ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ,ਡੀ.ਪੀ.ਆਈ ਅਤੇ ਹੋਰ ਉੱਚ ਅਧਿਆਕਾਰੀਆ ਨੇ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ।ਰਾਜ ਪੁਰਸਕਾਰ ਮਿਲਣ ਤੇ ਦਿਲਬਾਗ ਸਿੰਘ ਨੂੰ ਵਧਾਈ ਦੇਣ ਵਾਲਿਆ ਵਿੱਚ ਜਿਲਾ੍ਹ ਸਿੱਖਿਆ ਅਫਸਰ ਸੈਕੰਡਰੀ ਗੁਰਦਰਸ਼ਨ ਸਿੰਘ ਬਰਾੜ,ਜਿਲਾ੍ਹ ਸਿੱਖਿਆ ਅਫਸਰ, ਪ੍ਰਾਇਮਰੀ ਜਸਪਾਲ ਸਿੰਘ ਔਲਖ,ਹਲਕਾ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ,ਅਕਾਲੀ ਦਲ ਬਾਦਲ ਦੇ ਜਿਲਾ੍ਹ ਪ੍ਰਧਾਨ ਜਥੇਦਾਰ ਤੀਰਥ ਸਿੰਘ ਮਾਹਲਾ,ਸਰਪੰਚ ਜਸਵੀਰ ਸਿੰਘ ਨਾਥੇਵਾਲਾ, ਸਰਪੰਚ ਬੋਹੜ ਸਿੰਘ ਭਲੂਰ,ਸਰਪੰਚ ਜੱਜ ਸਿੰਘ ਹਰੀਏਵਾਲਾ,ਸਰਪੰਚ ਗੁਰਮੇਲ ਸਿੰਘ ਮਾਹਲਾ,ਸਰਪੰਚ ਦਰਸ਼ਨ ਸਿੰਘ ਨੱਥੂਵਾਲਾ ਗਰਬੀ, ਪ੍ਰਿੰਸੀਪਲ ਅਜਮੇਰ ਸਿੰਘ ਮਹਿਤਾਬਗੜ੍ਹ ,ਪ੍ਰਿੰਸੀਪਲ ਸ਼ਤੀਸ਼ ਕੁਮਾਰ ਮਾਹਲਾ ਕਲਾਂ,  ਸੀਨੀਅਰ ਲੈਕਚਰਾਰ ਫੱਗਣ ਸਿੰਘ ਮਾਹਲਾ ਕਲਾਂ, ਪ੍ਰਿੰਸੀਪਲ ਤੇਜਿੰਦਰ ਕੌਰ ਗਿੱਲ ਵੀਰ ਸਿੰਘ ਸਕੂਲ ਨੱਥੂਵਾਲਾ ਗਰਬੀ, ਮੈਡਮ ਕੰਵਲਪ੍ਰੀਤ ਕੌਰ ਸੰਧੂ ਸਰਕਾਰੀ ਪ੍ਰਇਮਰੀ ਸਕੂਲ ਮਾਹਲਾ ਕਲਾਂ, ਸਾਬਕਾ ਸਰਪੰਚ ਹਰਦੀਪ ਸਿੰਘ ਨਾਥੇਵਾਲਾ, ਸੁਖਵਿੰਦਰ ਸਿੰਘ ਕਾਕਾ ਭਲੂਰ,ਸਾਹਿਤਕਾਰ ਜਸਵੀਰ ਭਲੂੁਰੀਆ,ਸਾਧੂੁ ਰਾਮ,ਕੰਵਲਜੀਤ ਭੋਲਾ ਆਦਿ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।